ਅਬੋਹਰ (ਸੁਨੀਲ) : ਅਬੋਹਰ-ਮਲੋਟ ਰੋਡ ’ਤੇ ਸਵੇਰੇ ਪਿੰਡ ਬੱਲੂਆਣਾ ਨੇੜੇ ਪਾਊਡਰ ਦੇ ਗੱਟਿਆਂ ਨਾਲ ਭਰਿਆ ਵੱਡਾ ਟਰਾਲਾ ਬੇਕਾਬੂ ਹੋ ਕੇ ਪਲਟ ਗਿਆ। ਇਸ ਦੇ ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ, ਜਦੋਂ ਕਿ ਟਰਾਲਾ ਪਲਟਣ ਕਾਰਨ ਕਾਫੀ ਨੁਕਸਾਨ ਹੋ ਗਿਆ।
ਇਹ ਹਾਦਸਾ ਸੜਕ ’ਤੇ ਲੱਗੇ ਬੈਰੀਕੇਡਾਂ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਹਨੂੰਮਾਨਗੜ੍ਹ ਵਾਸੀ ਇਕਬਾਲ ਸਿੰਘ ਦੇ ਘੋੜੇ ਟਰਾਲੇ ਨੂੰ ਉਸਦਾ ਚਾਲਕ ਹਰਬੰਸ ਫਿਰੋਜ਼ਪੁਰ ਲੈ ਕੇ ਜਾ ਰਿਹਾ ਸੀ, ਜਿਸ ਵਿਚ ਪਾਊਡਰ ਦੇ ਗੱਟੇ ਭਰੇ ਹੋਏ ਸੀ।
ਜਦੋਂ ਉਸਦਾ ਟਰਾਲਾ ਸਵੇਰੇ ਕਰੀਬ 5 ਵੱਜੇ ਬੱਲੂਆਣਾ ਨੇੜੇ ਪਹੁੰਚਿਆ ਤਾਂ ਪਿੰਡ ਚਨਣਖੇੜਾ ਦੇ ਮੋੜ ’ਤੇ ਲੱਗੇ ਬੈਰੀਕੇਡਾਂ ਤੋਂ ਕੱਟ ਮਾਰਨ ਦੇ ਚੱਕਰ ਵਿਚ ਉਸਦਾ ਟਰਾਲਾ ਬੇਕਾਬੂ ਹੋ ਕੇ ਖਾਲ੍ਹ ਵਿਚ ਜਾ ਕੇ ਪਲਟ ਗਿਆ। ਜਿਸ ਕਾਰਨ ਟਰਾਲੇ ਵਿਚ ਭਰੇ ਪਾਊਡਰ ਦੇ ਗੱਟੇ ਖਾਲ੍ਹ ਵਿਚ ਖਿੱਲਰ ਗਏ ਅਤੇ ਟਰਾਲੇ ਦਾ ਵੀ ਕਾਫੀ ਨੁਕਸਾਨ ਹੋ ਗਿਆ। ਡਰਾਈਵਰ ਦੀ ਸਮਝਦਾਰੀ ਕਾਰਨ ਉਸ ਦੀ ਜਾਨ ਬਚ ਗਈ। ਸੂਚਨਾ ਮਿਲਣ ’ਤੇ ਸਬੰਧਿਤ ਥਾਣੇ ਦੀ ਪੁਲਸ ਵੀ ਮੌਕੇ ’ਤੇ ਪੁੱਜ ਗਈ।
ਚੰਡੀਗੜ੍ਹ 'ਚ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਆਗੂਆਂ ਨੂੰ ਪੁਲਸ ਨੇ ਹਿਰਾਸਤ 'ਚ ਲਿਆ
NEXT STORY