ਬਠਿੰਡਾ (ਸੁਖਵਿੰਦਰ) : ਮਲੋਟ ਰਿੰਗ ਰੋਡ ਸੜਕ ’ਤੇ ਖੜ੍ਹੀ ਟਰਾਲੀ ਨਾਲ ਟਕਰਾ ਕੇ ਇਕ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ, ਜਦੋਂ ਕਿ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਘਟਨਾ ਦੀ ਸੂਚਨਾ ਮਿਲਦੇ ਹੀ ਵੈੱਲਫੇਅਰ ਸੁਸਾਇਟੀ ਦੇ ਵਲੰਟੀਅਰ ਨੀਰਜ ਸਿੰਗਲਾ, ਸੌਰਵ ਛਾਬੜਾ ਐਂਬੂਲੈਂਸ ਸਮੇਤ ਮੌਕੇ 'ਤੇ ਪਹੁੰਚੇ।
ਉਨ੍ਹਾਂ ਨੇ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਗੰਭੀਰ ਜ਼ਖਮੀ ਦੀ ਪਛਾਣ ਜਗਮੀਤ ਸਿੰਘ (24 ਪੁੱਤਰ ਗੁਰਦੀਪ ਸਿੰਘ ਵਾਸੀ ਕੋਠੇ ਸੰਧੂਆ ਵਜੋਂ ਹੋਈ ਹੈ। ਬਾਕੀ 2 ਨੌਜਵਾਨਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ।
NRI ਪੰਜਾਬੀਆਂ ਲਈ ਭਲਕੇ ਬੇਹੱਦ ਖ਼ਾਸ ਦਿਨ, ਵੱਡਾ ਲਾਹਾ ਲੈਣ ਦਾ ਮਿਲਿਆ ਮੌਕਾ
NEXT STORY