ਬਠਿੰਡਾ (ਸੁਖਵਿੰਦਰ) : ਬਠਿੰਡਾ ਮਲੋਟ ਰੋਡ ’ਤੇ ਇਕ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰ 2 ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਮੋਟਰਸਾਈਕਲ ਸਵਾਰ ਪਿਓ-ਪੁੱਤ ਗੰਭੀਰ ਜ਼ਖਮੀ ਹੋ ਕੇ ਸੜਕ ’ਤੇ ਡਿੱਗ ਗਏ।
ਸੂਚਨਾ ਮਿਲਣ ’ਤੇ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਦੀ ਟੀਮ ਸੰਦੀਪ ਗਿੱਲ 'ਤੇ ਰੋਡ ਸੇਫਟੀ ਫੋਰਸ ਦੇ ਏ. ਐੱਸ. ਆਈ. ਪਰਮਿੰਦਰ ਸਿੰਘ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਜ਼ਖਮੀ ਪਿਓ-ਪੁੱਤ ਨੂੰ ਹਸਪਤਾਲ ਪਹੁੰਚਾਇਆ। ਜ਼ਖਮੀਆਂ ਦੀ ਪਛਾਣ ਅਜੀਤ ਸਿੰਘ (15) ਪੁੱਤਰ ਨਛੱਤਰ ਸਿੰਘ (45) ਵਾਸੀ ਬਾਹਮਣ ਦੀਵਾਨਾ ਵਜੋਂ ਹੋਈ ਹੈ।
ਸਾਵਧਾਨ! OLX 'ਤੇ ਵੀ ਬੈਠੇ ਨੇ ਠੱਗ, ਪੰਜਾਬ ਪੁਲਸ ਮੁਲਾਜ਼ਮ ਨਾਲ ਹੋ ਗਈ ਵੱਡੀ ਠੱਗੀ
NEXT STORY