ਮਾਨਸਾ (ਸੰਦੀਪ ਮਿੱਤਲ) : ਪਿੰਡ ਕੋਟਧਰਮੂ ਨੇੜੇ ਬੀਤੇ ਦਿਨ ਰਾਜਸਥਾਨ ਤੋਂ ਨਰਸਿੰਗ ਕਾਲਜ ਵਿਚ ਪੇਪਰ ਦੇਣ ਆਏ ਇਕ ਵਿਅਕਤੀ ਦੀ ਕਾਰ ਦੀ ਫੇਟ ਵੱਜਣ ਨਾਲ ਮੌਤ ਹੋ ਗਈ ਹੈ। ਰਾਜਸਥਾਨ ਦੇ ਜ਼ਿਲ੍ਹਾ ਨਾਗੋਰ ਦੇ ਪਿੰਡ ਬਾਡਿਆਵੇਰਾ ਦੀ ਢਾਣੀ ਵਾਸੀ ਕਮੋਦ ਨੇ ਦੱਸਿਆ ਕਿ ਉਸ ਦਾ ਪਤੀ ਸੁਰੇਸ਼ ਬਾਠਾ (23) ਆਪਣੇ ਦੋਸਤਾਂ ਨਾਲ ਤਾਮਕੋਟ ਦੇ ਇਕ ਨਰਸਿੰਗ ਕਾਲਜ ਵਿਖੇ ਪੇਪਰ ਦੇਣ ਆਇਆ ਸੀ।
ਜਦੋਂ ਉਹ ਟੈਂਪੂ ਤੋਂ ਉਤਰਿਆ ਤਾਂ ਇਕ ਕਾਰ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਵਿਚ ਉਸ ਦੀ ਮੌਤ ਹੋ ਗਈ। ਥਾਣਾ ਸਦਰ ਮਾਨਸਾ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ 'ਚ ਫੁੱਟ ਨੇ ਖੋਲ੍ਹੀ ਪਾਰਟੀ ਦੀ ਪੋਲ, ਅੰਦਰੂਨੀ ਕਲੇਸ਼ ਆਇਆ ਸਾਹਮਣੇ
NEXT STORY