ਜ਼ੀਰਕਪੁਰ (ਧੀਮਾਨ) : ਢਕੋਲੀ ਫਲਾਈਓਵਰ ਨੇੜੇ ਸਰਵਿਸ ਰੋਡ ’ਤੇ ਕਾਰ 'ਤੇ ਟਰੱਕ ਪਲਟਣ ਦੇ ਮਾਮਲੇ ’ਚ ਢਕੋਲੀ ਪੁਲਸ ਨੇ ਟਰੱਕ ਚਾਲਕ ਨਰਿੰਦਰ ਕੁਮਾਰ ਵਾਸੀ ਜ਼ਿਲ੍ਹਾ ਸੋਲਨ, ਹਿਮਾਚਲ ਪ੍ਰਦੇਸ਼ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਹਾਦਸੇ ’ਚ ਕਾਰ ਸਵਾਰ ਤਿੰਨ ਨੌਜਵਾਨ ਟਰੱਕ ਹੇਠਾਂ ਦੱਬ ਗਏ, ਜਿਨ੍ਹਾਂ ਨੇ ਤਾਕੀ ਦਾ ਸ਼ੀਸ਼ਾ ਤੋੜ ਕੇ ਬਾਹਰ ਨਿਕਲਦਿਆਂ ਆਪਣੀ ਜਾਨ ਬਚਾਈ। ਤਪਾ, ਜ਼ਿਲ੍ਹਾ ਬਰਨਾਲਾ ਵਾਸੀ 21 ਸਾਲਾ ਦਕਸ਼ ਬਾਂਸਲ ਨੇ ਪੁਲਸ ਨੂੰ ਦੱਸਿਆ ਕਿ ਉਹ ਐੱਸ.ਡੀ. ਕਾਲਜ ਚੰਡੀਗੜ੍ਹ ਵਿੱਚ ਪੜ੍ਹਦਾ ਹੈ।
9 ਅਗਸਤ ਦੀ ਰਾਤ ਉਹ ਆਪਣੇ ਦੋਸਤ ਧੀਰਜ ਗੋਇਲ ਅਤੇ ਸੌਰਵ ਚੌਧਰੀ ਨਾਲ ਕਾਰ ਰਾਹੀਂ ਢਕੋਲੀ ਤੋਂ ਜ਼ੀਰਕਪੁਰ ਵੱਲ ਜਾ ਰਿਹਾ ਸੀ। ਰਾਤ ਕਰੀਬ 9:15 ਵਜੇ ਫਲਾਈਓਵਰ ਨੇੜੇ ਪੁੱਜਣ ’ਤੇ ਫੁੱਟਪਾਥ ਕੋਲ ਖੜ੍ਹੇ ਟਰੱਕ ਦਾ ਸੱਜਾ ਟਾਇਰ ਹੇਠਾਂ ਉਤਰ ਗਿਆ ਅਤੇ ਟਰੱਕ ਅਚਾਨਕ ਕਾਰ 'ਤੇ ਪਲਟ ਗਿਆ। ਪੁਲਸ ਅਨੁਸਾਰ ਮੌਕੇ ’ਤੇ ਮੌਜੂਦ ਟਰੱਕ ਚਾਲਕ ਦੀ ਢਕੋਲੀ ਹਸਪਤਾਲ ਵਿੱਚ ਡਾਕਟਰੀ ਜਾਂਚ ਕਰਵਾਈ ਗਈ, ਜਿਸ ਦੀ ਰਿਪੋਰਟ ਵਿੱਚ ਸ਼ਰਾਬ ਦੀ ਮੌਜੂਦਗੀ ਦਰਜ ਹੋਈ। ਸਮਝੌਤੇ ਦੀ ਗੱਲਬਾਤ ਸਿਰੇ ਨਾ ਚੜ੍ਹਨ ਤੋਂ ਬਾਅਦ ਦਕਸ਼ ਦੇ ਬਿਆਨਾਂ ’ਤੇ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਲੰਧਰ 'ਚ Alert! ਵੱਡੀ ਗਿਣਤੀ 'ਚ ਫੋਰਸ ਤਾਇਨਾਤ, ਰੱਦ ਕੀਤੀਆਂ ਗਈਆਂ ਮੁਲਾਜ਼ਮਾਂ ਦੀਆਂ ਛੁੱਟੀਆਂ
NEXT STORY