ਜਲਾਲਾਬਾਦ (ਬਜਾਜ) : ਥਾਣਾ ਸਦਰ ਜਲਾਲਾਬਾਦ ਵਿਖੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਕਾਰਨ ਵਾਪਰੇ ਇਕ ਭਿਆਨਕ ਸੜਕ ਹਾਦਸੇ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਵੱਲੋਂ ਮੁਕੱਦਮਾ ਨੰਬਰ 214 ਮਿਤੀ 10 ਅਕਤੂਬਰ 2026 ਨੂੰ 106, 281 ਅਤੇ 324(4) ਬੀ. ਐੱਨ. ਐੱਸ. ਤਹਿਤ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿਚ ਮੁਲਜ਼ਮ ਸੁਖਦੇਵ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਕੁਲਦੀਪ ਸਿੰਘ ਪੁੱਤਰ ਬ੍ਰਿਜ ਲਾਲ ਵਾਸੀ ਪਿੰਡ ਚੱਕ ਘੁਬਾਇਆ ਨੇ ਦੱਸਿਆ ਕਿ ਮਿਤੀ 9 ਅਕਤੂਬਰ 2026 ਨੂੰ ਸ਼ਾਮ ਕਰੀਬ 7.35 ਵਜੇ ਉਹ ਅਤੇ ਉਸ ਦਾ ਭਰਾ ਸੰਦੀਪ ਸਿੰਘ ਆਪਣੇ-ਆਪਣੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਪਿੰਡ ਲਮੋਚੜ ਕਲਾਂ ਤੋਂ ਆਪਣੇ ਪਿੰਡ ਘੁਬਾਇਆ ਵੱਲ ਆ ਰਹੇ ਸਨ।
ਉਸ ਦਾ ਭਰਾ ਸੰਦੀਪ ਸਿੰਘ ਉਸ ਤੋਂ ਅੱਗੇ ਚੱਲ ਰਿਹਾ ਸੀ। ਜਦੋਂ ਉਹ ਨਹਿਰ ਮੋਜੇ ਵਾਲਾ ਦੇ ਪੁਲ ਤੋਂ ਥੋੜ੍ਹਾ ਅੱਗੇ ਅਤੇ ਰਾਧਾ ਸੁਆਮੀ ਸਤਸੰਗ ਘਰ ਤੋਂ ਥੋੜ੍ਹਾ ਪਿੱਛੇ ਪਹੁੰਚੇ ਤਾਂ ਸਾਹਮਣੇ ਘੁਬਾਇਆ ਵੱਲੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਰੌਂਗ ਸਾਈਡ ’ਤੇ ਆ ਕੇ ਸੰਦੀਪ ਸਿੰਘ ਦੇ ਮੋਟਰਸਾਈਕਲ ਵਿਚ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਸੰਦੀਪ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਨੂੰ ਇਲਾਜ ਲਈ ਲਿਜਾਇਆ ਗਿਆ ਪਰ ਦੌਰਾਨੇ ਇਲਾਜ ਉਸ ਦੀ ਮੌਤ ਹੋ ਗਈ। ਇਸ ਮਾਮਲੇ ਦੀ ਤਫ਼ਤੀਸ਼ ਹੈੱਡ ਕਾਂਸਟੇਬਲ ਸਚਿਨ ਵਰਮਾ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਕਾਰ ਚਾਲਕ ਸੁਖਦੇਵ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਹੁਜਰਾ, ਸਿੱਧਵਾ ਬੇਟ, ਲੁਧਿਆਣਾ ਪੇਂਡੂ ਵਿਰੁੱਧ ਕਾਨੂੰਨੀ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦੀਵਾਲੀ ਤੇ ਛਠ ਪੂਜਾ ਕਾਰਨ ਹਵਾਈ ਯਾਤਰਾ ਮਹਿੰਗੀ, ਉਡਾਣਾਂ ਦਾ ਕਿਰਾਇਆ ਹੋਇਆ ਦੁੱਗਣਾ
NEXT STORY