ਅੰਮ੍ਰਿਤਸਰ (ਨੀਰਜ): ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਦੇਹਾਤੀ ਪੁਲਸ ਦੇ ਨਾਲ ਇਕ ਸਾਂਝਾ ਆ੍ਰਪ੍ਰੇਸ਼ਨ ਕਰ ਕੇ ਸਰਹੱਦੀ ਜ਼ਿਲ੍ਹੇ ਸਹੂਰਾ ਦੇ ਇਲਾਕੇ ਵਿਚੋਂ ਹੈਰੋਇਨ ਦੀ ਵੱਡੀ ਖ਼ੇਪ ਬਰਾਮਦ ਕੀਤੀ ਹੈ। ਇਸ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿਚ 35 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ, 7 ਕਿੱਲੋ ਹੈਰੋਇਨ ਦਾ ਇਕ ਪੈਕਟ ਖੇਤਾਂ ਵਿਚ ਡਿੱਗਿਆ ਹੋਇਆ ਸੀ, ਜੋ ਤਸਕਰਾਂ ਦੇ ਹੱਥ ਲੱਗਣ ਦੀ ਬਜਾਏ ਜੁਆਇੰਟ ਟੀਮ ਦੇ ਹੱਥ ਲੱਗ ਗਿਆ। ਫ਼ਿਲਹਾਲ ਪੁਲਸ ਵੱਲੋਂ ਹੈਰੋਇਨ ਜ਼ਬਤ ਕਰ ਲਈ ਗਈ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਅਕਾਲੀ-ਭਾਜਪਾ ਗੱਠਜੋੜ ਦੇ ਐਲਾਨ ਮਗਰੋਂ ਖੰਨਾ 'ਚ ਚੱਲੇ ਪਟਾਕੇ, ਵਰਕਰਾਂ ਨੇ ਮਨਾਈ ਖੁਸ਼ੀ
NEXT STORY