ਕਰਤਾਰਪੁਰ, (ਸਾਹਨੀ)- ਅੱਜ ਬਾਅਦ ਦੁਪਹਿਰ ਕਰੀਬ 2 ਵਜੇ ਕਿਸ਼ਨਗਡ਼੍ਹ ਰੋਡ ਗੁਰਦੁਆਰਾ ਗੰਗਸਰ ਸਾਹਿਬ ਦੇ ਸਾਹਮਣੇ ਵਾਪਰੇ ਦਰਦਨਾਕ ਸਡ਼ਕ ਹਾਦਸੇ ਵਿਚ ਮੋਟਰਸਾਈਕਲ ਦੇ ਪਿੱਛੇ ਬੈਠੀ ਕਾਲਜ ਦੀ ਇਕ ਵਿਦਿਆਰਥਣ ਦੀ ਉਲਟ ਦਿਸ਼ਾ ਵੱਲੋਂ ਆ ਰਹੇ ਟਰੱਕ ਦੀ ਸਾਈਡ ਵੱਜਣ ’ਤੇ ਟਰੱਕ ਹੇਠਾਂ ਆ ਜਾਣ ਕਾਰਨ ਮੌਤ ਹੋ ਗਈ। ਮ੍ਰਿਤਕਾ ਬੀ. ਏ. ਭਾਗ 1 ਦੀ ਵਿਦਿਆਰਥਣ ਸੀ, ਜਿਸ ਦੀ ਪਛਾਣ ਸੋਬੀਆ ਪੁੱਤਰੀ ਰਣਜੀਤ ਸਿੰਘ ਵਾਸੀ ਮੁਹੱਲਾ ਚੂਹਡ਼ਵਾਲੀ ਥਾਣਾ ਸਿਟੀ ਕਪੂਰਥਲਾ ਵਜੋਂ ਹੋਈ ਹੈ। ਇਸ ਸਬੰਧੀ ਮ੍ਰਿਤਕਾ ਦੇ ਪਿਤਾ ਰਣਜੀਤ ਸਿੰਘ ਦੇ ਬਿਆਨਾਂ ’ਤੇ ਪੁਲਸ ਨੇ ਟਰੱਕ ਡਰਾਈਵਰ ’ਤੇ ਮਾਮਲਾ ਦਰਜ ਕਰ ਲਿਆ ਹੈ, ਜੋ ਕਿ ਫਰਾਰ ਦੱਸਿਆ ਜਾਂਦਾ ਹੈ।
ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਬਿਆਨਾਂ ਵਿਚ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਲਡ਼ਕੀ ਸੋਬੀਆ ਕਿਸ਼ਨਗਡ਼੍ਹ ਰੋਡ ’ਤੇ ਸਥਿਤ ਇਕ ਸਕੂਲ ਨੇਡ਼ਿਓਂ ਮੋਟਰਸਾਈਕਲ ’ਤੇ ਲਿਫਟ ਲੈ ਕੇ ਆ ਰਹੀ ਸੀ ਅਤੇ ਅਜੇ ਉਹ ਗੁਰਦੁਆਰਾ ਗੰਗਸਰ ਨੇਡ਼ੇ ਪੁੱਜੇ ਹੀ ਸਨ ਕਿ ਜਲੰਧਰ ਵੱਲੋਂ ਆ ਰਹੇ ਇਕ ਟਰੱਕ ਨੰ. ਪੀ. ਏ. ਟੀ. 6791, ਜਿਸ ਵਿਚ ਸੀਮੰਟ ਲੱਦਿਆ ਸੀ, ਦੀ ਮੋਟਰਸਾਈਕਲ ਨੂੰ ਸਾਈਡ ਵੱਜੀ, ਜਿਸ ਨਾਲ ਲਡ਼ਕੀ ਅਤੇ ਮੋਟਰਸਾਈਕਲ ਸੱਜੇ ਪਾਸੇ ਡਿੱਗ ਪਏ ਅਤੇ ਟਰੱਕ ਲਡ਼ਕੀ ਦੀ ਬਾਂਹ ਤੋਂ ਲੰਘ ਗਿਆ ਅਤੇ ਹੋਰ ਵੀ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਥਾਂ ’ਤੇ ਹੀ ਮੌਤ ਹੋ ਗਈ। ਟਰੱਕ ਡਰਾਈਵਰ ਅਤੇ ਮੋਟਰਸਾਈਕਲ ਸਵਾਰ ਫਰਾਰ ਹੋ ਗਏ। ਪੁਲਸ ਨੇ ਬਿਆਨਾਂ ਦੇ ਆਧਾਰ ’ਤੇ ਟਰੱਕ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਰੇਲਵੇ ਸਟੇਸ਼ਨ ਤੋਂ ਗਾਹਕ ਬਣ ਕੇ ਕੈਬ ਬੁੱਕ ਕਰ ਕੇ ਲੁੱਟਣ ਦਾ ਮਾਮਲਾ 22 ਦਿਨਾਂ ਬਾਅਦ ਹੱਲ
NEXT STORY