ਜਲੰਧਰ- ਜਲੰਧਰ ਵਿੱਚ ਬੀਤੇ ਦਿਨੀਂ ਕਾਰੋਬਾਰੀਆਂ ਦੇ 2 ਪੁੱਤਰਾਂ ਨਾਲ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ਼ ਸਾਹਮਣੇ ਆਈ ਹੈ। ਦਰਅਸਲ ਹਾਦਸੇ ਸਬੰਧੀ ਸਾਹਮਣੇ ਆਈ ਫੁਟੇਜ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਪਿਕਅੱਪ ਡਰਾਈਵਰ ਨੇ ਦੋਵੇਂ ਨੌਜਵਾਨਾਂ ਨੂੰ ਕੁਚਲ ਦਿੱਤਾ। ਦੋਵੇਂ ਨੌਜਵਾਨ ਇਕੋ ਐਕਟਿਵਾ 'ਤੇ ਸਫ਼ਰ ਕਰ ਰਹੇ ਸਨ ਤਾਂ ਇਸੇ ਦੌਰਾਨ ਇਕ ਤੇਜ਼ ਰਫ਼ਤਾਰ ਪਿਕਅੱਪ ਗੱਡੀ ਨੇ ਉਨ੍ਹਾਂ ਨੂੰ ਕੁਚਲ ਦਿੱਤਾ। ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਦੋਵਾਂ ਨੂੰ ਕੁਚਲਣ ਤੋਂ ਬਾਅਦ ਪਿਕਅੱਪ ਗੱਡੀ ਖ਼ਰਾਬ ਹੋ ਗਈ ਅਤੇ ਡਰਾਈਵਰ ਗੱਡੀ ਨੂੰ ਸੜਕ 'ਤੇ ਛੱਡ ਕੇ ਭੱਜ ਗਿਆ। ਇਸ ਹਾਦਸੇ ਵਿੱਚ ਮਾਰੇ ਗਏ ਨੌਜਵਾਨਾਂ ਵਿੱਚੋਂ ਇਕ ਦਾ ਵਿਆਹ ਸਿਰਫ਼ ਤਿੰਨ ਮਹੀਨੇ ਪਹਿਲਾਂ ਹੀ ਹੋਇਆ ਸੀ, ਜਦਕਿ ਦੂਜੇ ਦਾ ਵਿਆਹ ਦੋ ਮਹੀਨਿਆਂ ਬਾਅਦ ਹੋਣਾ ਸੀ।
ਇਹ ਵੀ ਪੜ੍ਹੋ : ਪੰਜਾਬ ਦੇ NH 'ਤੇ 2 ਪਰਿਵਾਰਾਂ ਨਾਲ ਵੱਡਾ ਹਾਦਸਾ, ਕਾਰਾਂ ਦੇ ਉੱਡੇ ਪਰਖੱਚੇ, ਪਤੀ-ਪਤਨੀ ਦੀ ਦਰਦਨਾਕ ਮੌਤ

ਇੰਝ ਵਾਪਰਿਆ ਸੀ ਦਰਦਨਾਕ ਹਾਦਸਾ
ਜ਼ਿਕਰਯੋਗ ਹੈ ਕਿ ਜਲੰਧਰ ਵਿਖੇ ਟੀ. ਵੀ. ਸੈਂਟਰ ਨੇੜੇ ਹਸਪਤਾਲ ਕੋਲ ਦਰਦਨਾਕ ਹਾਦਸਾ ਵਾਪਰ ਗਿਆ ਸੀ। ਸੜਕ ਹਾਦਸੇ ਵਿੱਚ ਐਕਟਿਵਾ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਨਿਜ਼ਾਮਤ ਨਗਰ ਦੇ ਰਹਿਣ ਵਾਲੇ ਪੰਕਜ (31) ਅਤੇ ਬਸਤੀ ਨੌਂ ਦੇ ਰਹਿਣ ਵਾਲੇ ਮੋਹਿਤ (30) ਵਜੋਂ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏ. ਸੀ. ਪੀ. ਨਿਰਮਲ ਨੇ ਦੱਸਿਆ ਕਿ ਹਾਦਸਾ ਬੀਤੀ ਦੇਰ ਰਾਤ ਵਾਪਰਿਆ। ਮਿਲੀ ਜਾਣਕਾਰੀ ਮੁਤਾਬਕ ਦੋ ਐਕਟਿਵਾ ਸਵਾਰ ਨੌਜਵਾਨਾਂ ਦੇ ਅੱਗੇ ਜਾ ਰਹੀ ਗੱਡੀ ਨੇ ਉਨ੍ਹਾਂ ਨੂੰ ਟਕਰ ਮਾਰ ਦਿੱਤੀ ਦੋਵਾਂ ਦੇ ਉੱਪਰੋਂ ਲੰਘ ਗਈ, ਜਿਸ ਕਾਰਨ ਪਿੱਛੇ ਤੋਂ ਆ ਰਹੀ ਸਬਜ਼ੀਆਂ ਨਾਲ ਭਰੀ ਇਕ ਮਹਿੰਦਰਾ ਪਿਕਅੱਪ ਗੱਡੀ ਦੋਵਾਂ ਦੇ ਉੱਪਰੋਂ ਲੰਘ ਗਈ। ਹਾਦਸੇ ਵਿੱਚ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਥਾਣਾ 4 ਵਿੱਚ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲੇ ਜਾਣ ਦੀ ਚਰਚਾ ਕਿੰਨੀ ਕੁ ਸੱਚੀ?

ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਤਰਸੇਮ ਥਾਪਾ ਨੇ ਦੱਸਿਆ ਕਿ ਦੋਵੇਂ ਨੌਜਵਾਨ ਦੋ ਹੋਰ ਨੌਜਵਾਨਾਂ ਨਾਲ ਦੁਪਹਿਰ 1.30 ਵਜੇ ਜਨਮਦਿਨ ਦੀ ਪਾਰਟੀ ਤੋਂ ਵਾਪਸ ਆ ਰਹੇ ਸਨ। ਇਸ ਦੌਰਾਨ ਸ਼ਰਨਜੀਤ ਹਸਪਤਾਲ ਨੇੜੇ ਇਕ ਕਾਲੇ ਰੰਗ ਦੀ ਕਾਰ ਨੇ ਉਨ੍ਹਾਂ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ ਅਤੇ ਫਿਰ ਪਿੱਛੇ ਤੋਂ ਆ ਰਹੀ ਇਕ ਪਿਕਅੱਪ ਗੱਡੀ ਉਨ੍ਹਾਂ ਨੂੰ ਸੜਕ 'ਤੇ ਘੜੀਸਦੀ ਹੋਈ ਲੈ ਗਈ। ਹਾਦਸੇ ਵਿੱਚ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੰਕਜ ਵਿਆਹਿਆ ਹੋਇਆ ਸੀ ਅਤੇ ਉਸ ਦਾ ਵਿਆਹ ਸਿਰਫ਼ 3 ਮਹੀਨੇ ਪਹਿਲਾਂ ਹੀ ਹੋਇਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਪੁਲਸ ਨੇ ਪਿਕਅੱਪ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੁਲਸ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਮੋਹਿਤ ਦੇ ਪਿਤਾ ਦੀ ਬਸਤੀ ਨੌ ਵਿੱਚ ਮੋਹਿਤ ਸਪੋਰਟਸ ਨਾਮ ਦੀ ਇਕ ਦੁਕਾਨ ਹੈ, ਜਦਕਿ ਪੰਕਜ ਦਾ ਨਿਜਾਤਮ ਨਗਰ ਵਿੱਚ ਇਕ ਇੰਪੋਰਟ-ਐਕਸਪੋਰਟ ਦਾ ਕਾਰੋਬਾਰ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 10 ਮੈਂਬਰੀ ਪੰਜਾਬ ਵਕਫ਼ ਬੋਰਡ ਦਾ ਗਠਨ, ਨਵਾਂ ਨੋਟੀਫਿਕੇਸ਼ਨ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਦਾ ਵੱਡਾ ਐਲਾਨ, 2027 'ਚ 60-70 ਉਮੀਦਵਾਰਾਂ ਦੀ ਕੱਟੀ ਜਾਵੇਗੀ ਟਿਕਟ!
NEXT STORY