ਲੁਧਿਆਣਾ (ਰਾਜ): ਹੰਬੜਾ ਰੋਡ 'ਤੇ ਸਥਿਤ ਇਕ ਇਲਾਕੇ 'ਚ ਬੀਤੀ ਰਾਤ ਮਾਂ ਭਗਵਤੀ ਦਾ ਜਗਰਾਤਾ ਚੱਲ ਰਿਹਾ ਸੀ। ਇਸ ਦੌਰਾਨ ਆਈ ਹਨੇਰੀ ਕਾਰਨ ਲੋਹੇ ਦਾ ਐਂਗਲ ਸਾਹਮਣੇ ਬੈਠੀ ਸੰਗਤ 'ਤੇ ਡਿੱਗ ਗਿਆ। ਹਾਦਸੇ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਇਸ ਹਾਦਸੇ ਵਿਚ ਇਕ ਔਰਤ ਦੀ ਮੌਤ ਹੋ ਗਈ, ਜਦਕਿ ਤਕਰੀਬਨ 7 ਲੋਕ ਜ਼ਖ਼ਮੀ ਹੋ ਗਏ। ਇਸ ਹਾਦਸੇ ਦੀ ਵੀਡੀਓਗ੍ਰਾਫੀ ਦੌਰਾਨ ਕੈਮਰੇ 'ਚ ਕੈਦ ਹੋ ਗਈ। ਸੂਚਨਾ ਤੋਂ ਬਾਅਦ ਪੀਏਯੂ ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਤੁਰੰਤ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਅਤੇ ਮ੍ਰਿਤਕ ਔਰਤ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ।
ਇਹ ਖ਼ਬਰ ਵੀ ਪੜ੍ਹੋ - ਨਗਰ ਕੀਰਤਨ ਦੌਰਾਨ ਵਾਪਰੇ ਹਾਦਸੇ ਦਾ ਦਰਦਨਾਕ ਮੰਜ਼ਰ! ਲਪੇਟ 'ਚ ਆਏ ਕਈ ਲੋਕ, ਵੇਖੋ Exclusive ਵੀਡੀਓ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਰਵੇਸ਼ ਕੁਮਾਰ ਨੇ ਦੱਸਿਆ ਕਿ ਉਹ ਬਰਹਾਡਾ ਰੋਡ 'ਤੇ ਰਹਿੰਦਾ ਹੈ। ਉਨ੍ਹਾਂ ਦੇ ਇਲਾਕੇ ਵਿਚ ਮਾਤਾ ਦਾ ਜਾਗਰਣ ਚੱਲ ਰਿਹਾ ਸੀ। ਜਿੱਥੇ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਗਿਆ ਹੋਇਆ ਸੀ। ਜਿੱਥੇ ਖੁੱਲ੍ਹੇ ਪਲਾਟ ਵਿਚ ਵਿਸ਼ਾਲ ਪੰਡਾਲ ਸਜਾਇਆ ਗਿਆ ਸੀ ਅਤੇ ਗਾਇਕ ਮਾਤਾ ਦਾ ਭਜਨ ਗਾਇਨ ਕਰ ਰਹੇ ਸਨ। ਦੇਰ ਰਾਤ ਕਰੀਬ 1 ਵਜੇ ਅਚਾਨਕ ਮੌਸਮ ਖ਼ਰਾਬ ਹੋਣ ਕਾਰਨ ਹਨੇਰੀ ਸ਼ੁਰੂ ਹੋ ਗਈ। ਤੂਫਾਨ ਇੰਨਾ ਜ਼ਬਰਦਸਤ ਸੀ ਕਿ ਇਸ ਦੌਰਾਨ ਸਟੇਡੀਅਮ 'ਚ ਰੋਸ਼ਨੀ ਲਈ ਲਗਾਇਆ ਗਿਆ ਲੋਹੇ ਦਾ ਐਂਗਲ ਡੋਲਣ ਲੱਗ ਪਿਆ ਤੇ ਅਤੇ ਤੇਜ਼ ਹਨੇਰੀ ਕਾਰਨ ਹੇਠਾਂ ਡਿੱਗ ਗਿਆ। ਇਹ ਸਿੱਧਾ ਸਾਹਮਣੇ ਬੈਠੀ ਸੰਗਤ ਉੱਪਰ ਜਾ ਡਿੱਗਿਆ। ਇਸ ਨਾਲ ਸੰਗਤ ਵਿਚ ਹਫੜਾ-ਦਫੜੀ ਮਚ ਗਈ। ਲੋਕ ਇਧਰ-ਉਧਰ ਭੱਜਣ ਲੱਗ ਪਏ। ਲੋਹੇ ਦਾ ਐਂਗਲ ਉਸ ਦੀ ਪਤਨੀ ਸੁਨੀਤਾ 'ਤੇ ਵੀ ਡਿੱਗ ਪਿਆ। ਉਸ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ। ਜਿਸ ਨੂੰ ਤੁਰੰਤ ਡੀ.ਐੱਮ.ਸੀ. ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਸੰਗਤ 'ਚ ਬੈਠੇ ਕਰੀਬ ਸੱਤ ਹੋਰ ਲੋਕ ਵੀ ਜ਼ਖਮੀ ਹੋ ਗਏ।
ਇਹ ਖ਼ਬਰ ਵੀ ਪੜ੍ਹੋ - ਸੁਨਹਿਰੀ ਭਵਿੱਖ ਲਈ ਆਸਟ੍ਰੇਲੀਆ ਗਿਆ ਸੀ ਪੰਜਾਬੀ ਜੋੜਾ, ਫ਼ਿਰ ਜੋ ਹੋਇਆ ਉਹ ਸੋਚਿਆ ਨਾ ਸੀ
ਪੀਏਯੂ ਥਾਣੇ ਦੇ ਐੱਸ.ਐੱਚ.ਓ. ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਇਸ ਮਾਮਲੇ 'ਚ ਮ੍ਰਿਤਕ ਔਰਤ ਦੇ ਪਤੀ ਦੇ ਬਿਆਨਾਂ 'ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੱਪੜਾ ਵਪਾਰੀ ਦੇ ਮੁੰਡੇ ਨੇ ਆਪਣੇ ਆਪ ਨੂੰ ਮਾਰੀ ਗੋਲੀ
NEXT STORY