ਖੰਨਾ (ਵਿਪਨ): ਖੰਨਾ ਦੇ ਪਿੰਡ ਦਹੇੜੂ ਦੇ ਪੁਲ਼ ਉੱਪਰ ਭਿਆਨਕ ਹਾਦਸਾ ਵਾਪਰ ਗਿਆ। ਇੱਥੇ ਖ਼ਰਾਬ ਟਰੱਕ ਦੇ ਪਿੱਛੇ ਇਨੋਵਾ ਗੱਡੀ ਜਾ ਵੜੀ। ਇਸ ਕਾਰਨ ਇਨੋਵਾ ਵਿਚ ਸਵਾਰ 8 ਵਿਚੋਂ 4 ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚ 2 ਮਹਿਲਾਵਾਂ ਵੀ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ - ਜੇਲ੍ਹ ਤੋਂ ਬਾਹਰ ਆਵੇਗਾ MP ਅੰਮ੍ਰਿਤਪਾਲ ਸਿੰਘ! 19 ਦਿਨਾਂ ਲਈ ਮੰਗੀ ਪੈਰੋਲ
ਅਜੇ ਕੁਮਾਰ ਨੇ ਦੱਸਿਆ ਕਿ ਉਹ ਮੇਰਠ ਤੋਂ ਪਰਤ ਰਹੇ ਸਨ। ਦੇਰ ਰਾਤ ਤਕਰੀਬਨ ਪੌਣੇ 2 ਵਜੇ ਦਹੇੜੂ ਪੁਲ਼ ਦੇ ਉੱਪਰ ਪਹੁੰਚੇ ਤਾਂ ਉਨ੍ਹਾਂ ਦੇ ਅੱਗੇਜਾ ਰਹੀ ਗੱਡੀ ਦੇ ਚਾਲਕ ਨੇ ਇਕਦੱਮ ਕੱਟ ਮਾਰ ਦਿੱਤਾ। ਖ਼ੁਦ ਨੂੰ ਬਚਾਉਣ ਦੇ ਚੱਕਰ ਵਿਚ ਇਨੋਵਾ ਡਰਾਈਵਰ ਨੇ ਦੂਜੇ ਪਾਸੇ ਕੱਟ ਮਾਰਿਆ ਤਾਂ ਉੱਧਰ ਖ਼ਰਾਬ ਟਰੱਕ ਖੜ੍ਹਾ ਸੀ, ਜਿਸ ਦੇ ਪਿੱਛੇ ਇਨੋਵਾ ਗੱਡੀ ਵੜ ਗਈ।
ਇਹ ਖ਼ਬਰ ਵੀ ਪੜ੍ਹੋ - ਹੱਥਕੜੀ ਲਾ ਕੇ ਵਿਆਹ 'ਚ ਭੰਗੜਾ ਪਾਉਣ ਵਾਲੇ ਦੀ ਵੀਡੀਓ ਬਾਰੇ ਪੰਜਾਬ ਪੁਲਸ ਦਾ ਵੱਡਾ ਖ਼ੁਲਾਸਾ
ਹਾਦਸੇ 'ਚ ਜ਼ਖ਼ਮੀ ਹੋਈ ਸੀਮਾ ਨੇ ਦੱਸਿਆ ਕਿ ਇਨੋਵਾ ਡਰਾਈਵਰ ਬੁਰੀ ਤਰ੍ਹਾਂ ਫੱਸ ਗਿਆ ਸੀ, ਪਰ ਫ਼ਿਰ ਵੀ ਉਸ ਨੇ ਹਿੰਮਤ ਨਹੀਂ ਹਾਰੀ ਤੇ ਉਨ੍ਹਾਂ ਨੂੰ ਬਾਹਰ ਨਿਕਲਣ ਲਈ ਕਹਿੰਦਾ ਰਿਹਾ। ਉਹ ਸਾਰੇ ਬਾਹਰ ਨਿਕਲੇ ਤੇ ਰਾਹਗੀਰਾਂ ਤੋਂ ਮਦਦ ਮੰਗੀ। ਉਦੋਂ ਤਕ ਸੜਕ ਸੁਰੱਖਿਆ ਫ਼ੋਰਸ ਵੀ ਆ ਗਈ ਸੀ। ਰਾਹਗੀਰਾਂ ਤੇ ਪੁਲਸ ਨੇ 2 ਘੰਟਿਆਂ ਦੀ ਮੁਸ਼ੱਕਤ ਮਗਰੋਂ ਡਰਾਈਵਰ ਵਿਜੇ ਨੂੰ ਬਾਹਰ ਕੱਢਿਆ।
ਅਜੇ ਤੱਕ ਮਾਸੂਮ ਦੇ ਕਾਤਲਾਂ ਦਾ ਸੁਰਾਗ ਨਹੀਂ ਲੱਭ ਸਕੀ ਪੁਲਸ! ਪਰਿਵਾਰ ਨਹੀਂ ਕਰ ਰਿਹਾ ਸਸਕਾਰ
NEXT STORY