ਖੰਨਾ (ਵਿਪਨ): ਖੰਨਾ ਦੇ ਸਮਰਾਲਾ ਰੋਡ 'ਤੇ ਵਾਪਰੇ ਦਰਦਨਾਕ ਹਾਦਸੇ ਵਿਚ ਇਕ ਗਿੱਧਾ ਕੋਚ ਦੀ ਮੌਤ ਹੋ ਗਈ, ਜਦਕਿ ਇਕ ਕੁੜੀ ਸਮੇਤ 2 ਹੋਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ, ਤੇਜ਼ ਰਫ਼ਤਾਰ ਕਾਰ ਚਾਲਕ ਨੇ ਸੜਕ ਦੇ ਪੁੱਠੇ ਪਾਸੇ ਜਾ ਕੇ ਐਕਟਿਵਾ ਨੂੰ ਸਾਹਮਣਿਓਂ ਟੱਕਰ ਮਾਰ ਦਿੱਤੀ। ਕਾਰ ਸਵਾਰ ਕਾਫ਼ੀ ਦੂਰ ਤਕ ਐਕਟਿਵਾ ਤੇ ਸਾਈਕਲ ਨੂੰ ਘੜੀਸਦਾ ਲੈ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਹਾਦਸੇ ਵਿਚ ਇਕ ਕੁੜੀ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਸਿਮਰਨਜੀਤ ਕੌਰ ਵਾਸੀ ਖੰਨਾ ਵਜੋਂ ਹੋਈ ਹੈ। ਮ੍ਰਿਤਕਾ ਦੇ ਪਿਤਾ ਸੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਏ. ਐੱਸ. ਕਾਲਜ ਵਿਚ ਯੂਥ ਫੈਸਟੀਵਲ ਲਈ ਗਿੱਧੇ ਦੀ ਤਿਆਰੀ ਕਰਵਾਉਂਦੀ ਸੀ। ਰੋਜ਼ਾਨਾ ਦੀ ਤਰ੍ਹਾਂ ਕਾਲਜ ਤੋਂ ਘਰ ਆਉਂਦਿਆਂ ਰਾਹ ਵਿਚ ਕਾਰ ਸਵਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਉਸ ਦੀ ਧੀ ਦੀ ਮੌਤ ਹੋ ਗਈ, ਜਦਕਿ ਉਸ ਦੀ ਦੋਸਤ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ।
ਹਾਦਸੇ ਵਿਚ ਜ਼ਖ਼ਮੀ ਹੋਏ ਸਾਈਕਲ ਸਵਾਰ ਦਲੀਪ ਕੁਮਾਰ ਨੇ ਦੱਸਿਆ ਕਿ ਤੇਜ਼ ਰਫ਼ਤਾਰ ਕਾਰ ਚਾਲਕ ਨੇ ਸਾਹਮਣਿਓਂ ਆ ਕੇ ਉਨ੍ਹਾਂ ਨੂੰ ਟੱਕਰ ਮਾਰੀ ਹੈ, ਜਿਸ ਵਿਚ ਉਸ ਨੂੰ ਕਾਫੀ ਸੱਟਾਂ ਲੱਗੀਆਂ ਹਨ। ਰਾਹਗੀਰ ਬਲਰਾਜ ਸਿੰਘ ਨੇ ਦੱਸਿਆ ਕਿ ਤੇਜ਼ ਰਫ਼ਤਾਰ ਕਾਲ ਚਾਲਕ ਨੇ ਰੌਂਗ ਸਾਈਡ ਆ ਕੇ ਐਕਟਿਵਾ ਤੇ ਸਾਈਕਲ ਨੂੰ ਟੱਕਰ ਮਾਰੀ ਹੈ, ਜਿਸ ਵਿਚ ਇਕ ਕੁੜੀ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹਨ। ਹਾਦਸੇ ਵਿਚ ਜ਼ਖ਼ਮੀ ਹੋਈਆਂ ਕੁੜੀਆਂ ਨੂੰ ਹਸਪਤਾਲ ਲੈ ਕੇ ਪਹੁੰਚੇ ਕਾਰ ਚਾਲਕ ਸੰਦੀਪ ਸ਼ਰਮਾ ਨੇ ਦੱਸਿਆ ਕਿ ਸਮਰਾਲਾ ਰੋਡ 'ਤੇ ਉਨ੍ਹਾਂ ਦੇ ਅੱਗੇ ਅਚਾਨਕ ਇਕ ਬਾਈਕ ਤੇ ਸਾਈਕਲ ਆ ਗਈ ਸੀ, ਜਿਸ ਨੂੰ ਬਚਾਉਣ ਦੇ ਚੱਕਰ ਵਿਚ ਗੱਡਡੀ ਦਾ ਸੰਤੁਲਨ ਵਿਗੜ ਗਿਆ ਤੇ ਹਾਦਸਾ ਵਾਪਰਿਆ। ਉਹ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਲੈ ਕੇ ਪਹੁੰਚੇ। ਉਨ੍ਹਾਂ ਕਿਹਾ ਕਿ ਹਾਦਸਾ ਅਚਾਨਕ ਹੋਇਆ ਹੈ, ਇਸ ਵਿਚ ਉਨ੍ਹਾਂ ਦੀ ਕੋਈ ਗਲਤੀ ਨਹੀਂ ਹੈ।
'ਆਲ ਇਜ਼ ਵੈੱਲ' ਕਹਿਣ ਵਾਲੀ ਗ੍ਰਿਫ਼ਤਾਰ ਇੰਸਪੈਕਟਰ ਸੁਨੀਤਾ ਬਾਵਾ ਪੁਲਸ ਰਿਮਾਂਡ 'ਤੇ
NEXT STORY