ਲੁਧਿਆਣਾ : ਲੁਧਿਆਣਾ ਦੇ ਸ਼ੇਰਪੁਰ ਚੌਂਕ ਨੇੜੇ ਵੀਰਵਾਰ ਸਵੇਰੇ ਵਾਪਰੇ ਦਰਨਦਾਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ 6 ਲੋਕ ਜ਼ਖਮੀਂ ਹੋ ਗਏ। ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਇਕ ਤੇਜ਼ ਰਫਤਾਰ ਕੰਟੇਨਰ ਮੋੜ ਕੱਟਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਦੌਰਾਨ ਆਪਣਾ ਸੰਤੁਲਨ ਗੁਆ ਬੈਠਾ ਅਤੇ ਜੀਪ 'ਤੇ ਪਲਟ ਗਿਆ। ਇਸ ਘਟਨਾ ਦੌਰਾਨ ਮੌਕੇ 'ਤੇ ਹੀ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ 6 ਲੋਕ ਬੁਰੀ ਤਰ੍ਹਾਂ ਜ਼ਖਮੀਂ ਹੋ ਗਏ, ਜਿਨ੍ਹਾਂ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ।
ਫਿਲਹਾਲ ਮੌਕੇ 'ਤ ਪੁੱਜੀ ਪੁਲਸ ਵਲੋਂ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਦਿੱਲੀ-ਅੰਮ੍ਰਿਤਦਸਰ ਹਾਈਵੇਅ ਜਾਮ ਹੈ, ਜਿਸ 'ਚ ਸੈਂਕੜੇ ਲੋਕ ਸਵੇਰ ਤੋਂ ਫਸੇ ਹੋਏ ਹਨ।
ਮਾਮਲਾ ਦਰੱਖਤ ਨਾਲ ਬੰਨ੍ਹ ਕੇ ਕੁੱਟਮਾਰ ਦਾ,SSP ਤੋਂ ਮੰਗੀ ਰਿਪੋਰਟ
NEXT STORY