ਲੁਧਿਆਣਾ (ਅਨਿਲ/ਰਾਜ): ਹੰਬੜਾਂ ਰੋਡ ’ਤੇ ਸਥਿਤ ਸਾਈਂ ਧਾਮ ਨੇੜੇ ਸ਼ਨੀਵਾਰ ਦੇਰ ਰਾਤ ਦੋ ਮੋਟਰਸਾਈਕਲਾਂ ਵਿਚਕਾਰ ਹੋਈ ਟੱਕਰ ਵਿਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਸੂਚਨਾ ਮਿਲਦਿਆਂ ਹੀ ਥਾਣਾ ਪੀ. ਏ. ਯੂ. ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ ਤੇ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਇਆ। ਮ੍ਰਿਤਕਾਂ ਦੀ ਪਛਾਣ ਸੋਨੂੰ ਬਾਂਸਲ, ਸੁਰੇਸ਼ ਕੁਮਾਰ ਤੇ ਕਰਨ ਵਜੋਂ ਹੋਈ ਹੈ, ਜਿਨ੍ਹਾਂ ਵਿਚੋਂ 2 ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਤੇ ਤੀਜੇ ਨੌਜਵਾਨ ਕਰਨ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ, ਜਦਕਿ ਸੰਨੀ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਉਸ ਦਾ ਇਲਾਜ ਚੱਲ ਰਿਹਾ ਹੈ।
ਐੱਸ. ਐੱਚ. ਓ. ਅੰਮ੍ਰਿਤਪਾਲ ਸਿੰਘ ਅਨੁਸਾਰ ਦੋ ਮੋਟਰਸਾਈਕਲਾਂ ’ਤੇ ਕੁਲ 4 ਲੋਕ ਸਵਾਰ ਸਨ। ਇਕ ਮੋਟਰਸਾਈਕਲ ’ਤੇ ਪ੍ਰਤਾਪ ਸਿੰਘ ਵਾਲਾ ਨਿਵਾਸੀ ਸੋਨੂੰ (36) ਤੇ ਸੁਰੇਸ਼ ਕੁਮਾਰ ਉਰਫ਼ ਰਾਜੂ (42) ਸਵਾਰ ਸਨ, ਜਦਕਿ ਦੂਜੇ ’ਤੇ ਇਆਲੀ ਖ਼ੁਰਦ ਨਿਵਾਸੀ ਕਰਨ (21) ਆਪਣੇ ਦੋਸਤ ਸੰਨੀ (19) ਨਾਲ ਸਵਾਰ ਸੀ। ਸੋਨੂੰ, ਸੁਰੇਸ਼ ਤੇ ਕਰਨ ਦੇ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਤਿੰਨਾਂ ਦੀ ਮੌਤ ਹੋ ਗਈ।
ਅਮੀਰ ਚੋਰਾਂ ਦਾ ਨਾਕਾਮ ਡਾਕਾ! ਟਰਾਂਸਫਾਰਮਰ ਚੋਰੀ ਕਰਨ ਆਇਆ ਗਿਰੋਹ ਟਰੱਕ ਅਤੇ ਕਾਰ ਛੱਡ ਕੇ ਫ਼ਰਾਰ
NEXT STORY