ਮੁੱਲਾਂਪੁਰ ਦਾਖਾ (ਕਾਲੀਆ)- ਮੁੱਲਾਂਪੁਰ ਬਠਿੰਡਾ ਰਾਜ ਮਾਰਗ 'ਤੇ ਨਵੀਂ ਦਾਣਾ ਮੰਡੀ ਰਕਬਾ ਕੋਲ ਇਕ ਅਣਪਛਾਤੇ ਕਾਰ ਚਾਲਕ ਨੇ ਪੈਦਲ ਜਾ ਰਹੇ ਵਿਅਕਤੀ ਨੂੰ ਲਪੇਟ ਵਿਚ ਲੈ ਲਿਆ ਜਿਸ ਦੀ ਦੌਰਾਨੇ ਇਲਾਜ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 4 ਜੁਲਾਈ ਨੂੰ ਮੁਖਤਿਆਰ ਸਿੰਘ ਪੈਦਲ ਤੁਰ ਕੇ ਸਵੇਰੇ 10 ਵਜੇ ਮੰਡੀ ਮੁੱਲਾਂਪੁਰ ਆਇਆ ਸੀ ਅਤੇ ਪਿੰਡ ਹਿੱਸੋਵਾਲ ਜਾ ਰਿਹਾ ਸੀ ਤਾਂ ਰਾਏਕੋਟ ਰੋਡ 'ਤੇ ਦਾਣਾ ਮੰਡੀ ਰਕਬਾ ਕੋਲ ਕਰੀਬ 3.30 ਵਜੇ ਸ਼ਾਮੀ ਮੁੱਲਾਂਪੁਰ ਵੱਲੋਂ ਆਉਂਦੀ ਇਕ ਤੇਜ਼ ਰਫਤਾਰ ਕਾਰ ਨੇ ਉਸ ਨੂੰ ਲਪੇਟ ਵਿਚ ਲੈ ਲਿਆ ਅਤੇ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਮਸ਼ਹੂਰ ਮੂਸਾ ਪਿੰਡ 'ਚ ਛਾਪੇਮਾਰੀ ਮਗਰੋਂ ਵੱਡਾ ਐਕਸ਼ਨ
ਗੰਭੀਰ ਰੂਪ ਵਿਚ ਜ਼ਖ਼ਮੀ ਮੁਖਤਿਆਰ ਸਿੰਘ ਨੂੰ ਲੁਧਿਆਣਾ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਅਧੀਨ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਥਾਣਾ ਦਾਖਾ ਦੇ ਏ.ਐੱਸ.ਆਈ. ਕੁਲਦੀਪ ਸਿੰਘ ਨੇ ਮ੍ਰਿਤਕ ਦੇ ਪੁੱਤਰ ਮਨਜੀਤ ਸਿੰਘ ਵਾਸੀ ਹਿੱਸੋਵਾਲ ਦੇ ਬਿਆਨਾਂ 'ਤੇ ਅਣਪਛਾਤੇ ਵਾਹਨ ਚਾਲਕ ਵਿਰੁੱਧ ਜੇਰੇ ਧਾਰਾ 106, 281 ਬੀ.ਐਨ.ਐੱਸ. ਅਧੀਨ ਕੇਸ ਦਰਜ ਕਰਕੇ ਲਾਸ਼ ਪੋਸਟਮਾਰਟਮ ਕਰਨ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧੱਕੇ ਨਾਲ ਖੇਤ ਵਿਚ ਟਰੈਕਟਰ ਵਾੜਣ ਤੋਂ ਰੋਕਣ 'ਤੇ ਕੀਤੀ ਕੁੱਟਮਾਰ, ਪਿਓ ਅਤੇ ਦੋ ਪੁੱਤਰਾਂ ਤੇ ਕੇਸ ਦਰਜ
NEXT STORY