ਮੁੱਲਾਂਪੁਰ ਦਾਖਾ (ਕਾਲੀਆ)- ਥਾਣਾ ਦਾਖਾ ਨੇ ਗੁਰਜੰਟ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਪਿੰਡ ਗੁੜੇ ਦੇ ਬਿਆਨਾਂ 'ਤੇ ਧੱਕੇ ਨਾਲ ਖੇਤ ਵਿਚ ਟਰੈਕਟਰ ਵਾੜਨ ਤੋਂ ਮਨਾ ਕਰਨ 'ਤੇ ਮਾਰਕੁੱਟ ਕਰਨ ਦੇ ਦੋਸ਼ ਵਿਚ ਸਵਰਨ ਸਿੰਘ ਪੁੱਤਰ ਮੱਘਰ ਸਿੰਘ ਅਤੇ ਉਸ ਦੇ ਦੋ ਪੁੱਤਰਾਂ ਧਰਮਿੰਦਰ ਸਿੰਘ ਅਤੇ ਜਤਿੰਦਰ ਸਿੰਘ ਵਾਸੀਆਨ ਗੁੜੇ ਅਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਜੇਰੇ ਧਾਰਾ 118 (1), 191 (3), 190, 351 (2), 351 (3) ਬੀ.ਐਨ.ਐੱਸ. ਅਧੀਨ ਕੇਸ ਦਰਜ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਮਸ਼ਹੂਰ ਮੂਸਾ ਪਿੰਡ 'ਚ ਛਾਪੇਮਾਰੀ ਮਗਰੋਂ ਵੱਡਾ ਐਕਸ਼ਨ
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ 3 ਜੁਲਾਈ ਨੂੰ ਸਵੇਰੇ 7 ਵਜੇ ਮੈਂ ਅਤੇ ਮੇਰਾ ਭਰਾ ਘਰ ਵਿਚ ਮੌਜੂਦ ਸੀ ਤਾਂ ਮੇਰਾ ਤਾਇਆ ਸਵਰਨ ਸਿੰਘ ਸਾਡੇ ਖੇਤ ਦੇ ਗੁਆਂਢੀ ਖੇਤ ਵਾਲੇ ਰਾਜੇ ਦਾ ਮੁੰਡਾ ਦਿਲਪ੍ਰੀਤ ਸਿੰਘ ਜੋ ਕਿ ਆਪਣੇ ਖੇਤ ਵਿਚ ਟਰੈਕਟਰ ਵਾਹ ਰਿਹਾ ਸੀ ਤਾਂ ਉਸ ਨੂੰ ਕਿਹਾ ਕਿ ਤੂੰ ਸਾਡੇ ਖੇਤ ਵਾਹ ਦਵੀਂ ਤਾਂ ਜੋ ਸਾਡੀ ਜਮੀਨ ਜੋ ਤਾਰਾਂ ਲਗਾ ਕੇ ਚਾਰਦਿਵਾਰੀ ਕੀਤੀ ਹੋਈ ਸੀ ਵਿਚੋਂ ਤਾਰਾਂ ਲਾਹ ਕੇ ਦਿਲਪ੍ਰੀਤ ਸਿੰਘ ਨੂੰ ਟਰੈਕਟਰ ਲੈ ਕੇ ਸਾਡੇ ਖੇਤ ਵਿੱਚ ਵਾੜ ਰਿਹਾ ਸੀ ਤਾਂ ਮੇਰੇ ਭਰਾ ਜਗਰਾਜ ਸਿੰਘ ਨੇ ਦਿਲਪ੍ਰੀਤ ਸਿੰਘ ਨੂੰ ਖੇਤ ਵਿੱਚ ਟਰੈਕਟਰ ਵਾੜਣ ਤੋਂ ਮਨਾ ਕਰ ਦਿੱਤਾ ਤਾਂ ਸਵਰਨ ਸਿੰਘ ਨੇ ਆਪਣੇ ਲੜਕੇ ਧਰਮਿੰਦਰ ਸਿੰਘ ਤੇ ਜਤਿੰਦਰ ਸਿੰਘ ਨੂੰ ਬੁਲਾ ਲਿਆ। ਇਨ੍ਹਾਂ ਨੇ ਮੇਰੀ ਮਾਰਕੁੱਟ ਕੀਤੀ ਅਤੇ ਮੌਕੇ ਤੋਂ ਭੱਜ ਗਏ। ਮੈਂ ਸਿਵਲ ਹਸਪਤਾਲ ਲੁਧਿਆਣਾ ਤੋਂ ਆਪਣਾ ਇਲਾਜ ਕਰਵਾ ਕੇ ਰਾਤੀ ਘਰ ਚਲਾ ਗਿਆ ਤਾਂ ਰਾਤੀ ਕਰੀਬ 11 ਵਜੇ ਮੈਂ ਆਪਣੇ ਘਰ ਵਿੱਚ ਬਾਥਰੂਮ ਕਰਨ ਗਿਆ ਤਾਂ ਸਵਰਨ ਸਿੰਘ ਉਸ ਦਾ ਪੁੱਤਰ ਧਰਮਿੰਦਰ ਸਿੰਘ ਅਤੇ ਦੋ ਹੋਰ ਅਣਪਛਾਤੇ ਨੌਜਵਾਨਾਂ ਨੇ ਮੈਨੂੰ ਫੜ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਮੇਰੀ ਮਾਰਕੁੱਟ ਕੀਤੀ। ਥਾਣਾ ਦਾਖਾ ਦੇ ਏ.ਐੱਸ.ਆਈ. ਤਰਸੇਮ ਸਿੰਘ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡੀ.ਸੀ. ਦੇ ਦਖ਼ਲ ਨਾਲ ਪੱਕੇ ਤੌਰ ’ਤੇ ਹੱਲ ਹੋਵੇਗੀ ਸ਼ੇਰਪੁਰ ਵਿਚ 100 ਫੁੱਟ ਰੋਡ ’ਤੇ ਕੂੜਾ ਜਮ੍ਹਾ ਰਹਿਣ ਦੀ ਸਮੱਸਿਆ
NEXT STORY