ਟਾਂਡਾ (ਵਰਿੰਦਰ) : ਟਾਂਡਾ ਬੇਗੋਵਾਲ ਮਾਰਗ 'ਤੇ ਸ਼ਨੀਵਾਰ ਤੜਕੇ ਸਵੇਰੇ ਪਿੰਡ ਰੜਾ ਦੇ ਮੋੜ 'ਤੇ ਸੰਘਣੀ ਧੁੰਦ ਦਾ ਕਹਿਰ ਉਸ ਸਮੇਂ ਦਿਖਾਈ ਦਿੱਤਾ, ਜਦੋਂ ਇਸ ਦੇ ਚੱਲਦਿਆਂ ਹੋਏ ਹਾਦਸੇ ਦੌਰਾਨ ਪਰਿਵਾਰ ਦੇ 4 ਜੀਅ ਗੰਭੀਰ ਜ਼ਖਮੀਂ ਹੋ ਗਏ।

ਜਾਣਕਾਰੀ ਮੁਤਾਬਕ ਸੰਘਣੀ ਧੁੰਦ ਕਾਰਨ ਇਕ ਕਾਰ ਟਾਂਡਾ ਵੱਲ ਨੂੰ ਮੁੜਨ ਲੱਗਿਆ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਦਰੱਖਤ 'ਚ ਜਾ ਵੱਜੀ, ਜਿਸ ਕਾਰਨ ਕਾਰ 'ਚ ਸਵਾਰ ਨਾਡਾ ਨਾਲ ਸਬੰਧਿਤ ਪਰਿਵਾਰ ਦੇ 4 ਜੀਅ ਗੰਭੀਰ ਰੂਪ 'ਚ ਜ਼ਖਮੀਂ ਹੋ ਗਏ, ਜਿਨ੍ਹਾਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਭਰਤੀ ਕਰਾਇਆ ਗਿਆ ਹੈ।

ਇੱਥੇ ਚਾਰਾਂ ਜ਼ਖਮੀਆਂ ਨੂੰ ਡਾਕਟਰੀ ਮਦਦ ਤੋਂ ਬਾਅਦ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ ਹੈ।
ਰਾਹੁਲ ਗਾਂਧੀ ਅੱਜ ਰਾਜਸਥਾਨ ਦੌਰੇ 'ਤੇ (ਪੜ੍ਹੋ 1 ਦਸੰਬਰ ਦੀਆਂ ਖਾਸ ਖਬਰਾਂ)
NEXT STORY