ਸੰਗਤ ਮੰਡੀ (ਮਨਜੀਤ)- ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਮਛਾਣਾ ਨਜ਼ਦੀਕ ਤੇਲ ਟੈਂਕਰ ਤੇ ਕਾਰ ਦੀ ਟੱਕਰ ’ਚ ਕਾਰ ਸਵਾਰ ਵਿਅਕਤੀ ਦੀ ਮੌਤ ਹੋ ਗਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਾਰ ਸਵਾਰ ਸੁਖਦੀਪ ਸਿੰਘ ਪੁੱਤਰ ਨਿਹਾਲ ਸਿੰਘ ਵਾਸੀ ਕੋਠੇ ਹੋਰੀ ਵਾਲਾ, ਘੋਲੀਆਂ ਕਲਾਂ (ਮੋਗਾ) ਆਪਣੇ ਰਿਸ਼ਤੇਦਾਰ ਸਤਨਾਮ ਸਿੰਘ ਪੁੱਤਰ ਠਾਣਾ ਸਿੰਘ ਨਾਲ ਕਾਰ ’ਤੇ ਰਿਸ਼ਤੇਦਾਰੀ ’ਚ ਪਿੰਡ ਸਿਧਾਣਾ ਜਾ ਰਿਹਾ ਸੀ, ਜਦਕਿ ਤੇਲ ਟੈਂਕਰ ਸਵਾਰ ਡੱਬਵਾਲੀ ਤੋਂ ਬਠਿੰਡਾ ਵੱਲ ਜਾ ਰਿਹਾ ਸੀ, ਜਦ ਦੋਵੇਂ ਵਾਹਨ ਉਕਤ ਪਿੰਡ ਨਜ਼ਦੀਕ ਪਹੁੰਚੇ ਤਾਂ ਤੇਜ਼ ਰਫਤਾਰ ਟੈਂਕਰ ਚਲਾਕ ਵੱਲੋਂ ਕਾਰ ਨੂੰ ਅੱਗਿਓਂ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ, ਜਿਸ ’ਚ ਕਾਰ ਚਾਲਕ ਸੁਖਦੀਪ ਸਿੰਘ ਗੰਭੀਰ ਜ਼ਖਮੀ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੇ 4 ਮੁਲਾਜ਼ਮਾਂ 'ਤੇ ਐਕਸ਼ਨ! 3 ਨੂੰ ਕੀਤਾ ਮੁਅੱਤਲ, 1 ਲਾਈਨ ਹਾਜ਼ਰ; ਪੜ੍ਹੋ ਕੀ ਹੈ ਪੂਰਾ ਮਾਮਲਾ
ਹਾਦਸੇ ਦਾ ਪਤਾ ਲੱੱਗਦਿਆ ਹੀ ਸੜਕ ਸੁਰੱਖਿਆ ਫੋਰਸ ਦੇ ਸਹਾਇਕ ਥਾਣੇਦਾਰ ਸਤਨਾਮ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਤੁਰੰਤ ਪਹੁੰਚੇ,ਜਿਨ੍ਹਾਂ ਨੇ ਹਾਦਸੇ ਦੌਰਾਨ ਹੋਏ ਗੰਭੀਰ ਜ਼ਖਮੀ ਸੁਖਦੀਪ ਸਿੰਘ ਨੂੰ ਇਲਾਜ ਲਈ ਬਠਿੰਡਾ ਦੇ ਏਮਜ਼ ’ਚ ਲਿਜਾਇਆ ਗਿਆ, ਜਿੱਥੇ ਉਸ ਦੀ ਜ਼ਖਮਾਂ ਦੀ ਤਾਬ ਨਾ ਚੱਲਦਿਆਂ ਮੌਤ ਹੋ ਗਈ। ਹਾਦਸੇ ਦੌਰਾਨ ਕਾਰ ’ਚ ਸੁਖਦੀਪ ਸਿੰਘ ਦੇ ਨਾਲ ਬੈਠੇ ਉਸ ਦੇ ਰਿਸ਼ਤੇਦਾਰ ਸਤਨਾਮ ਸਿੰਘ ਦੇ ਕੋਈ ਸੱਟ ਨਹੀਂ ਲੱਗੀ। ਨੈਸ਼ਨਲ ਹਾਈਵੇ ਬਣਨ ਕਾਰਨ ਲਗਭਗ ਡੇਢ ਮਹੀਨੇ ਦੌਰਾਨ ਹਾਦਸਿਆ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਜ਼ਾਰਾਂ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਹੋ ਰਿਹੈ ਖਿਲਵਾੜ! ਹੁਣ ਪੰਜਾਬ ਪੁਲਸ ਨੇ ਕੀਤੀ ਸਖ਼ਤੀ
NEXT STORY