ਜਲਾਲਾਬਾਦ (ਸੁਮਿਤ, ਟੀਨੂੰ) : ਜਬਰ-ਜ਼ਿਨਾਹ ਦੇ ਮਾਮਲੇ 'ਚ ਲਗਾਤਾਰ ਭਗੌੜਾ ਚੱਲ ਰਹੇ ਦੋਸ਼ੀ ਨੂੰ ਫਾਜ਼ਿਲਕਾ ਪੀ. ੳ. ਸਟਾਫ਼ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੀ. ੳ. ਸਟਾਫ਼ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਦੋਸ਼ੀ ਐੱਸ. ਪੀ. ਸਿੰਘ ਉਰਫ਼ ਹੈਪੀ ਨਿਵਾਸੀ ਪਿੰਡ ਖਿਲਚੇ, ਮਮਦੋਟ ਦੇ ਖ਼ਿਲਾਫ਼ ਥਾਣਾ ਸਿਟੀ ਜਲਾਲਾਬਾਦ 'ਚ ਮਾਮਲਾ ਦਰਜ ਹੋਣ ਤੋਂ ਬਾਅਦ ਦੋਸ਼ੀ ਗ੍ਰਿਫ਼ਤਾਰੀ ਤੋਂ ਬਚਣ ਲਈ ਲਗਾਤਾਰ ਫ਼ਰਾਰ ਚੱਲ ਰਿਹਾ ਸੀ।
ਅਦਾਲਤ ਵੱਲੋਂ ਮਾਮਲੇ ਦੀ ਸੁਣਵਾਈ ਦੌਰਾਨ ਲਗਾਤਾਰ ਗੈਰ-ਹਾਜ਼ਰ ਰਹਿਣ ਕਾਰਨ ਦੋਸ਼ੀ ਨੂੰ 21 ਮਾਰਚ 2025 ਨੂੰ ਭਗੌੜਾ ਐਲਾਨਿਆ ਗਿਆ ਸੀ। ਸੂਚਨਾ ਦੇ ਆਧਾਰ 'ਤੇ ਪੀ. ੳ. ਸਟਾਫ਼ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਸਿਟੀ ਪੁਲਸ ਜਲਾਲਾਬਾਦ ਦੇ ਹਵਾਲੇ ਕਰ ਦਿੱਤਾ ਹੈ ਅਤੇ ਪੁਲਸ ਵੱਲੋਂ ਅੱਗੇ ਦੀ ਕਾਰਵਾਈ ਜਾਰੀ ਹੈ।
ਪੰਜਾਬ ਦੇ ਇਕ ਹੋਰ ਥਾਣੇ 'ਚ ਵੱਡਾ ਧਮਾਕਾ, ਪੂਰਾ ਇਲਾਕਾ ਕੰਬਿਆ
NEXT STORY