ਮੋਹਾਲੀ (ਜੱਸੀ) : ਸੀ. ਆਈ. ਏ. ਸਟਾਫ਼ ਵੱਲੋਂ ਇਕ ਵਿਅਕਤੀ ਨੂੰ ਨਾਜਾਇਜ਼ ਅਸਲੇ ਸਮੇਤ ਕਾਬੂ ਕੀਤਾ ਗਿਆ ਹੈ। ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਧਰਮਿੰਦਰ ਕੁਮਾਰ ਪਿੰਡ ਖੁਰਦਨਵਾਂ ਪੁਰਾ ਜ਼ਿਲ੍ਹਾ ਬਰੇਲੀ ਯੂ. ਪੀ. ਵਜੋਂ ਹੋਈ ਹੈ। ਇਸ ਸਬੰਧੀ ਐੱਸ. ਐੱਸ. ਪੀ. ਦੀਪਕ ਪਾਰੀਕ ਨੇ ਦੱਸਿਆ ਕਿ 26 ਅਪ੍ਰੈਲ ਨੂੰ ਇੰਚਾਰਜ ਸੀ. ਆਈ. ਏ. ਸਟਾਫ਼ ਦੀ ਨਿਗਰਾਨੀ ਹੇਠ ਸੀ. ਆਈ. ਏ. ਦੀ ਟੀਮ ਨੇੜੇ ਬੱਸ ਸਟੈਂਡ ਖਰੜ ਮੌਜੂਦ ਸੀ ਤਾਂ ਸੀ. ਆਈ. ਏ. ਦੀ ਟੀਮ ਨੂੰ ਇਤਲਾਹ ਮਿਲੀ ਕਿ ਧਰਮਿੰਦਰ ਕੁਮਾਰ ਨਾਂ ਦੇ ਵਿਅਕਤੀ ਕੋਲ ਨਾਜਾਇਜ਼ ਹਥਿਆਰ ਹੈ ਅਤੇ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਭਗਤਘਾਟ ਨੂੰ ਜਾਂਦੀ ਸੜਕ ’ਤੇ ਘੁੰਮ ਰਿਹਾ ਹੈ।
ਗੁਪਤ ਸੂਚਨਾ ਦੇ ਆਧਾਰ ’ਤੇ ਉਕਤ ਮੁਲਜ਼ਮ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਸੀ. ਆਈ. ਏ. ਦੀ ਟੀਮ ਵਲੋਂ ਨੇੜੇ ਭਗਤਘਾਟ ਖਰੜ ਤੋਂ ਧਰਮਿੰਦਰ ਨੂੰ ਕਾਬੂ ਕੀਤਾ ਤਾਂ ਉਸ ਦੀ ਤਲਾਸ਼ੀ ਦੌਰਾਨ ਉਸ ਕੋਲੋਂ 1 ਨਾਜਾਇਜ਼ ਦੇਸੀ ਪਿਸਤੌਲ .315 ਬੋਰ ਸਮੇਤ 2 ਕਾਰਤੂਸ ਬਰਾਮਦ ਕੀਤੇ ਗਏ। ਮੁਲਜ਼ਮ ਧਰਮਿੰਦਰ ਕੁਮਾਰ ਜੋ ਕਿ ਇਸ ਸਮੇਂ ਹੋਟਲ ਜੀ-ਪਲਾਜਾ ਜ਼ੀਰਕਪੁਰ ’ਚ ਰਹਿ ਰਿਹਾ ਸੀ ਦੀ ਉਮਰ ਕਰੀਬ 19 ਸਾਲ ਹੈ। ਮੁਲਜ਼ਮ ਦਾ ਪੁਲਸ ਰਿਮਾਂਡ ਲਿਆ ਗਿਆ ਹੈ ਤੇ ਪੁੱਛਗਿੱਛ ਜਾਰੀ ਹੈ ਕਿ ਉਹ ਇਹ ਨਾਜਾਇਜ਼ ਹਥਿਆਰ ਕਿੱਥੋਂ ਤੇ ਕਿਸ ਮਕਸਦ ਲਈ ਲੈ ਕੇ ਆਇਆ ਸੀ।
ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਲਿਆ ਅਹਿਮ ਫ਼ੈਸਲਾ
NEXT STORY