ਜਲੰਧਰ (ਪੁਨੀਤ) : ਬਿਆਸ ਵਿਚ ਆਯੋਜਿਤ ਹੋਣ ਵਾਲੇ ਰਾਧਾ ਸੁਆਮੀ ਸਤਿਸੰਗ ਵਿਚ ਹਿੱਸਾ ਲੈਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਰੇਲਵੇ ਨੇ ਵਿਸ਼ੇਸ਼ ਰੇਲ ਸੇਵਾਵਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਸ਼ੇਸ਼ ਟ੍ਰੇਨਾਂ ਦਾ ਸੰਚਾਲਨ ਮਈ ਮਹੀਨੇ ਵਿਚ ਕੀਤਾ ਜਾਵੇਗਾ ਅਤੇ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਵੀ ਇਨ੍ਹਾਂ ਦਾ ਠਹਿਰਾਅ ਯਕੀਨੀ ਬਣਾਇਆ ਗਿਆ ਹੈ, ਜਿਸ ਨਾਲ ਜਲੰਧਰ ਅਤੇ ਆਲੇ-ਦੁਆਲੇ ਦੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ। ਰੇਲਵੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 2 ਮੁੱਖ ਰੂਟਾਂ ’ਤੇ ਸਪੈਸ਼ਲ ਮੇਲ ਐਕਸਪ੍ਰੈੱਸ ਟ੍ਰੇਨਾਂ ਦਾ ਸੰਚਾਲਨ ਕੀਤਾ ਜਾਵੇਗਾ। ਪਹਿਲੀ ਸੇਵਾ ਹਜ਼ਰਤ ਨਿਜ਼ਾਮੂਦੀਨ ਅਤੇ ਬਿਆਸ ਦੇ ਵਿਚਕਾਰ, ਜਦੋਂ ਕਿ ਦੂਜੀ ਸਹਾਰਨਪੁਰ ਅਤੇ ਬਿਆਸ ਵਿਚਕਾਰ ਚਲਾਈ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਗਰਮੀਆਂ ਦੀਆਂ ਛੁੱਟੀਆਂ ! ਉੱਠੀ ਵੱਡੀ ਮੰਗ
ਸਪੈਸ਼ਲ ਟ੍ਰੇਨ ਨੰਬਰ 04451 ਹਜ਼ਰਤ ਨਿਜ਼ਾਮੂਦੀਨ ਤੋਂ ਬਿਆਸ ਲਈ 1 ਅਤੇ 15 ਮਈ ਨੂੰ ਰਵਾਨਾ ਹੋਵੇਗੀ। ਟ੍ਰੇਨ ਸ਼ਾਮ 7.40 ਵਜੇ ਹਜ਼ਰਤ ਨਿਜ਼ਾਮੂਦੀਨ ਤੋਂ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 4.05 ਵਜੇ ਬਿਆਸ ਪਹੁੰਚੇਗੀ। ਵਾਪਸੀ ’ਤੇ ਸਪੈਸ਼ਲ ਟ੍ਰੇਨ ਨੰਬਰ 04452 ਬਿਆਸ ਤੋਂ 4 ਮਈ ਅਤੇ 18 ਮਈ ਨੂੰ ਰਾਤ 8.35 ਵਜੇ ਰਵਾਨਾ ਹੋ ਕੇ ਅਗਲੀ ਸਵੇਰ 4 ਵਜੇ ਹਜ਼ਰਤ ਨਿਜ਼ਾਮੂਦੀਨ ਪਹੁੰਚੇਗੀ। ਇਸ ਟ੍ਰੇਨ ਦਾ ਠਹਿਰਾਅ ਨਵੀਂ ਦਿੱਲੀ, ਸਬਜ਼ੀ ਮੰਡੀ, ਅੰਬਾਲਾ ਛਾਉਣੀ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨ ’ਤੇ ਵੀ ਰਹੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਪਿੰਡਾਂ ਵਿਚ ਹੋ ਰਹੀਆਂ ਅਨਾਊਂਸਮੈਂਟਾਂ, ਲੋਕਾਂ ਨੂੰ ਦਿੱਤੀ ਜਾ ਰਹੀ ਚਿਤਾਵਨੀ
ਉਥੇ ਹੀ, ਸਪੈਸ਼ਲ ਟ੍ਰੇਨ ਨੰਬਰ 04565 ਸਹਾਰਨਪੁਰ ਤੋਂ ਬਿਆਸ ਲਈ 2, 9 ਅਤੇ 16 ਮਈ ਨੂੰ ਚੱਲੇਗੀ। ਇਹ ਟ੍ਰੇਨ ਰਾਤ 8.50 ਵਜੇ ਸਹਾਰਨਪੁਰ ਤੋਂ ਚੱਲ ਕੇ ਅਗਲੀ ਸਵੇਰੇ 2.15 ਵਜੇ ਬਿਆਸ ਪਹੁੰਚੇਗੀ। ਵਾਪਸੀ ’ਤੇ ਸਪੈਸ਼ਲ ਟ੍ਰੇਨ ਨੰਬਰ 04566 ਬਿਆਸ ਤੋਂ 4, 11 ਅਤੇ 18 ਮਈ ਨੂੰ ਦੁਪਹਿਰ 3 ਵਜੇ ਰਵਾਨਾ ਹੋ ਕੇ ਰਾਤ 8.20 ਵਜੇ ਸਹਾਰਨਪੁਰ ਪਹੁੰਚੇਗੀ। ਉਕਤ ਟ੍ਰੇਨ ਯਮੁਨਾਨਗਰ, ਜਗਾਧਰੀ, ਜਗਾਧਰੀ ਵਰਕਸ਼ਾਪ, ਅੰਬਾਲਾ ਛਾਉਣੀ, ਲੁਧਿਆਣਾ ਅਤੇ ਜਲੰਧਰ ਸਿਟੀ ਰੇਲਵੇ ਸਟੇਸ਼ਨਾਂ ’ਤੇ ਵੀ ਰੁਕੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, 'ਸ਼ਕਤੀਮਾਨ' ਨੇ ਕਰ 'ਤਾ ਘਰਵਾਲੀ ਦਾ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
PU ਹੋਸਟਲ ਦੀ ਮੈੱਸ ’ਚ ਫਿਰ ਮਿਲੀਆਂ ਗਲੀਆਂ-ਸੜੀਆਂ ਸਬਜ਼ੀਆਂ, ਲਿਆ ਗਿਆ ਐਕਸ਼ਨ
NEXT STORY