ਜਲੰਧਰ (ਮਹੇਸ਼,ਸੋਨੂੰ)-ਜਲੰਧਰ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੂੰ ਚਾਰ ਸਾਲ ਪਹਿਲਾਂ ਮ੍ਰਿਤਕ ਸਮਝਿਆ ਗਿਆ ਸੀ। ਉਸ ਨੂੰ ਜਬਰ-ਜ਼ਿਨਾਹ ਦੇ ਦੋਸ਼ ਵਿੱਚ ਕੈਦ ਕੀਤਾ ਗਿਆ ਸੀ ਅਤੇ ਉਹ ਚਾਰ ਸਾਲ ਪਹਿਲਾਂ ਜੇਲ੍ਹ ਤੋਂ ਵਾਪਸ ਆਇਆ ਸੀ। ਦੋਸ਼ੀ ਨੇ ਆਪਣੇ ਆਪ ਨੂੰ ਮ੍ਰਿਤਕ ਐਲਾਨ ਦਿੱਤਾ, ਜੇਲ੍ਹ ਵਿੱਚ ਆਪਣਾ ਮੌਤ ਸਰਟੀਫਿਕੇਟ ਜਮ੍ਹਾ ਕਰਵਾ ਦਿੱਤਾ ਅਤੇ ਇਕ ਨਵੇਂ ਨਾਮ ਨਾਲ ਰਹਿ ਰਿਹਾ ਸੀ। ਘਟਨਾ ਦਾ ਪਤਾ ਲੱਗਣ 'ਤੇ ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਦੀ ਪਛਾਣ ਜਲੰਧਰ ਦੀ ਰੇਲਵੇ ਕਲੋਨੀ ਦੇ ਰਹਿਣ ਵਾਲੇ ਹਿਮਾਂਸ਼ੂ ਵਜੋਂ ਹੋਈ ਹੈ। ਅੰਤ ਵਿੱਚ ਉਸ ਦੀ ਚਾਲ ਜ਼ਿਆਦਾ ਦੇਰ ਨਹੀਂ ਚੱਲੀ, ਕਿਉਂਕਿ ਪੁਲਸ ਦੀ ਚੌਕਸੀ ਅਤੇ ਇਕ ਸੂਹ ਨੇ ਉਸ ਦੀ ਮੌਤ ਦੇ ਪਿੱਛੇ ਦੀ ਸੱਚਾਈ ਦਾ ਖ਼ੁਲਾਸਾ ਕਰ ਦਿੱਤਾ।
ਇਹ ਵੀ ਪੜ੍ਹੋ: ਜਲੰਧਰ 'ਚ ਫਿਰ ਸਨਸਨੀਖੇਜ ਘਟਨਾ! ਰਾਹ ਜਾਂਦੇ ਸ਼ਖ਼ਸ ਨਾਲ ਬਬਰੀਕ ਚੌਕ ਨੇੜੇ ਹੋ ਗਿਆ ਵੱਡਾ ਕਾਂਡ
17 ਅਕਤੂਬਰ 2023 ਨੂੰ ਸੈਂਟਰਲ ਜੇਲ੍ਹ ਕਪੂਰਥਲਾ ਤੋਂ ਪੈਰੋਲ ’ਤੇ ਆਏ ਜਬਰ-ਜ਼ਿਨਾਹ ਮਾਮਲੇ ਦਾ ਦੋਸ਼ੀ ਖ਼ੁਦ ਨੂੰ ਮ੍ਰਿਤਕ ਦੱਸ ਕੇ ਪਿਛਲੇ ਦੋ ਸਾਲਾਂ ਤੋਂ ਜਾਅਲੀ ਆਧਾਰ ਕਾਰਡ ਬਣਾ ਕੇ ਜਲੰਧਰ ਵਿਚ ਰਹਿ ਰਿਹਾ ਸੀ, ਜਿਸ ਨੂੰ ਕਮਿਸ਼ਨਰੇਟ ਪੁਲਸ ਜਲੰਧਰ ਦੇ ਪੀ. ਓ. ਸਟਾਫ਼ ਦੇ ਇੰਚਾਰਜ ਐੱਸ. ਆਈ. ਸੁਸ਼ੀਲ ਕੁਮਾਰ ਸੈਣੀ ਦੀ ਟੀਮ ਨੇ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਉਸ ਨੇ ਪੈਰੋਲ ਛੁੱਟੀ ਖ਼ਤਮ ਹੋਣ ’ਤੇ 7 ਦਸੰਬਰ 2023 ਨੂੰ ਵਾਪਸ ਜੇਲ੍ਹ ਕਪੂਰਥਲਾ ਵਿਚ ਜਾਣਾ ਸੀ ਪਰ ਉਹ ਨਹੀਂ ਗਿਆ। ਹੁਣ ਉਸ ਨੂੰ ਅਗਲੀ ਕਾਰਵਾਈ ਲਈ ਥਾਣਾ ਡਿਵੀਜ਼ਨ ਨੰਬਰ ਇਕ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਹਿਮਾਂਸ਼ੂ ਪੁੱਤਰ ਸਤੀਸ਼ ਕਪਿਲਾ ਨਿਵਾਸੀ 251 ਈ ਰੇਲਵੇ ਕਾਲੋਨੀ ਥਾਣਾ ਨਵੀਂ ਬਾਰਾਂਦਰੀ ਜਲੰਧਰ ਵਿਚ ਰਹਿਣ ਵਾਲੀ ਉਸ ਦੀ ਮਾਸੀ ਨੇਹਾ ਨਿਵਾਸੀ ਸੁੱਚੀ ਪਿੰਡ ਨੇ ਹਿਮਾਂਸ਼ੂ ਦੀ ਪਛਾਣ ਨੂੰ ਲਕੋ ਕੇ ਉਸ ਦੀ ਮੌਤ ਦਾ ਸਰਟੀਫਿਕੇਟ ਵੀ ਬਣਵਾਇਆ ਸੀ। ਉਹ ਆਪਣੀ ਮਾਸੀ ਦੇ ਘਰ ਵਿਚ ਹੀ ਰਹਿ ਰਿਹਾ ਸੀ। ਹਿਮਾਂਸ਼ੂ ਅਤੇ ਦੁਰਗੇਸ਼ ਯਾਦਵ ਖ਼ਿਲਾਫ਼ 24 ਮਈ 2018 ਨੂੰ ਥਾਣਾ ਡਿਵੀਜ਼ਨ ਨੰਬਰ ਇਕ ਵਿਚ ਆਈ. ਪੀ. ਸੀ. ਦੀ ਧਾਰਾ 376 ਡੀ, 382, 4, 6, 8 ਪੋਕਸੋ ਐਕਟ ਦੇ ਤਹਿਤ 82 ਨੰਬਰ ਐੱਫ਼. ਆਈ. ਆਰ. ਦਰਜ ਕੀਤੀ ਗਈ ਸੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਅਮਰੀਕਾ ਜਾ ਰਹੇ ਪੰਜਾਬੀ ਸਣੇ 2 ਨੌਜਵਾਨਾਂ ਦਾ ਡੌਂਕਰਾਂ ਨੇ ਗੋਲ਼ੀਆਂ ਮਾਰ ਕੀਤਾ ਕਤਲ
ਜਾਣਕਾਰੀ ਅਨੁਸਾਰ ਮਾਣਯੋਗ ਜੱਜ ਸ਼੍ਰੀ ਰਜਨੀਸ਼ ਗਰਗ ਦੀ ਅਦਾਲਤ ਨੇ 8 ਅਕਤੂਬਰ 2021 ਨੂੰ ਧਾਰਾ 376 ਡੀ. ਆਈ. ਪੀ. ਸੀ. ਮਾਮਲੇ ’ਚ ਮੁਲਜਮ ਹਿਮਾਂਸ਼ੂ ਅਤੇ ਦੁਰਗੇਸ਼ ਯਾਦਵ ਨੂੰ ਦੋਸ਼ ਸਾਬਤ ਹੋਣ ’ਤੇ ਉਮਰ ਕੈਦ ਦੀ ਸਜ਼ਾ ਤੇ 5 ਲੱਖ ਰੁਪਏ ਜੁਰਮਾਨਾ ਕੀਤਾ ਸੀ। ਇਸ ਤੋਂ ਇਲਾਵਾ ਧਾਰਾ 382 ਅਤੇ 34 ਆਈ. ਪੀ. ਸੀ. ਵਿਚ 3 ਸਾਲ ਦੀ ਕੈਦ ਅਤੇ 10,000 ਜੁਰਮਾਨਾ ਕੀਤਾ ਗਿਆ ਸੀ ਤੇ ਜੁਰਮਾਨਾ ਨਾ ਦੇਣ ’ਤੇ ਇਕ ਮਹੀਨੇ ਦੀ ਹੋਰ ਸਜ਼ਾ ਦਾ ਹੁਕਮ ਸੁਣਾਇਆ ਗਿਆ ਸੀ। ਮੁਲਜ਼ਮ ਹਿਮਾਂਸ਼ੂ ਨੂੰ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਥਾਣਾ ਨੰਬਰ 8 ਵਿਚ 12 ਨਵੰਬਰ 2024 ਨੂੰ ਦਰਜ ਹੋਈ 208 ਨੰਬਰ ਐੱਫ਼. ਆਈ. ਆਰ. ਵਿਚ 18 ਜਨਵਰੀ 1918 ਨੂੰ ਮਾਣਯੋਗ ਜੱਜ ਸ਼੍ਰੀ ਰਾਜਪਾਲ ਦੀ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਸੀ।
ਇਹ ਵੀ ਪੜ੍ਹੋ: ਵਿਦੇਸ਼ੀ ਧਰਤੀ ਨੇ ਖੋਹਿਆ ਮਾਪਿਆਂ ਦਾ ਇਕਲੌਤਾ ਪੁੱਤਰ, ਇਟਲੀ 'ਚ ਪੰਜਾਬੀ ਨੌਜਵਾਨ ਦੀ ਮੌਤ
ਸਬ-ਇੰਸਪੈਕਟਰ ਸੁਸ਼ੀਲ ਕੁਮਾਰ ਸੈਣੀ ਨੇ ਦੱਸਿਆ ਕਿ ਮੁਲਜਮ ਨੇ ਆਪਣੀ ਅਸਲ ਪਛਾਣ ਹਿਮਾਂਸ਼ੂ ਨੂੰ ਛੁਪਾਉਣ ਲਈ ਆਪਣਾ ਇਕ ਹੋਰ ਆਧਾਰ ਕਾਰਡ ਸੁਨੀਲ ਕੁਮਾਰ ਪੁੱਤਰ ਮੋਹਣ ਲਾਲ ਨਿਵਾਸੀ ਮਕਾਨ ਨੰਬਰ ਇਕ ਗਲੀ ਨੰਬਰ ਇਕ ਸੁੱਚੀ ਪਿੰਡ ਥਾਣਾ ਰਾਮਾ ਮੰਡੀ ਜਲੰਧਰ ਦੇ ਨਾਂ ’ਤੇ ਵੀ ਬਣਾਇਆ ਹੋਇਆ ਸੀ। ਹਿਮਾਂਸ਼ੂ ਨੇ ਆਪਣੇ ਸਰੀਰ ’ਤੇ ਬਣਵਾਏ ਟੈਟੂ ਅਤੇ ਸਿਰ ਉੱਤੇ ਲੱਗੇ ਸੱਟ ਦੇ ਨਿਸ਼ਾਨ ਨਾਲ ਵੀ ਛੇੜਖਾਨੀ ਕਰਕੇ ਬਦਲ ਦਿੱਤਾ ਸੀ ਤਾਂ ਕਿ ਉਸ ਦੀ ਪਛਾਣ ਨਾ ਹੋ ਸਕੇ।
13 ਸਾਲਾ ਕੁੜੀ ਨਾਲ ਜਬਰ-ਜ਼ਿਨਾਹ ਦੇ ਦੋਸ਼ 'ਚ ਜੇਲ੍ਹ 'ਚ ਸੀ
ਜਾਣਕਾਰੀ ਅਨੁਸਾਰ 23 ਮਈ 2018 ਨੂੰ ਇਕ 13 ਸਾਲ ਦੀ ਲੜਕੀ ਨੂੰ ਜ਼ਖਮੀ ਹਾਲਤ ਵਿੱਚ ਮਕਸੂਦਾਂ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਪੀੜਤਾ ਦਾ ਪਿਤਾ ਇਕ ਫੈਕਟਰੀ ਵਿੱਚ ਕੰਮ ਕਰਦਾ ਸੀ ਜਦਕਿ ਉਸ ਦੀ ਮਾਂ ਦੀ ਮੌਤ ਹੋ ਗਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਉਸ ਨੇ ਦੱਸਿਆ ਕਿ ਉਸ ਸ਼ਾਮ ਦੋ ਨੌਜਵਾਨ ਉਸ ਦੇ ਘਰ ਆਏ ਅਤੇ ਪੀੜਤਾ 'ਤੇ ਹਮਲਾ ਕਰਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਉਨ੍ਹਾਂ ਨੇ ਘਰ ਤੋਂ ਨਕਦੀ ਅਤੇ ਗਹਿਣੇ ਵੀ ਚੋਰੀ ਕਰ ਲਏ। ਅਗਲੇ ਦਿਨ 70 ਸਾਲਾ ਆਗਿਆਵੰਤੀ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਅਤੇ ਇਲਾਕੇ ਵਿੱਚ ਲੁੱਟਖੋਹ ਕੀਤੀ ਗਈ।ਪੁਲਸ ਨੇ 24 ਘੰਟਿਆਂ ਦੇ ਅੰਦਰ ਦੋ ਘਟਨਾਵਾਂ ਤੋਂ ਬਾਅਦ ਇਕ ਜੀਜੇ-ਸਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਇਹ ਵੀ ਪੜ੍ਹੋ: ਪੰਜਾਬ 'ਚ 4 ਨਵੰਬਰ ਨੂੰ ਸਰਕਾਰੀ ਛੁੱਟੀ ਦੀ ਉੱਠੀ ਮੰਗ
ਉਨ੍ਹਾਂ ਮੰਨਿਆ ਸੀ ਕਿ ਉਹ ਗੈਸ ਕਰਮਚਾਰੀ ਬਣ ਕੇ ਆਗਿਆਵੰਤੀ ਦੇ ਘਰ ਦੀ ਰਾਖੀ ਕਰਕੇ ਵਾਪਸ ਆ ਰਹੇ ਸਨ ਤਾਂ ਕੁੜੀ ਨੂੰ ਵੇਖ ਕੇ ਨੀਅਤ ਖ਼ਰਾਬ ਹੋ ਗਈ ਸੀ। ਜਬਰ-ਜ਼ਿਨਾਹ ਅਤੇ ਲੁੱਟ ਵਿਚ ਹਿਮਾਂਸ਼ੂ ਅਤੇ ਉਸ ਦੇ ਜੀਜਾ ਦੁਰਗੇਸ਼ ਯਾਦਵ ਨੂੰ ਉਮਰਕੈਦ ਅਤੇ 5 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਦੋਵੇਂ ਰੇਲਵੇ ਕਲੋਨੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ। ਦੁਰਗੇਸ਼ ਯਾਦਵ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਸਿਧਾਰਥ ਨਗਰ ਦੇ ਸੁਗੁੜੀਆ ਪਿੰਡ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 11 ਸਾਲ ਦਾ ਬੱਚਾ ਰਾਤੋਂ-ਰਾਤ ਬਣ ਗਿਆ ਕਰੋੜਪਤੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਿਰੋਜ਼ਪੁਰ ਪੁਲਸ ਨੇ ਖ਼ਤਰਨਾਕ ਗੈਂਗ ਦੇ 2 ਗੁਰਗਿਆਂ ਨੂੰ ਕੀਤਾ ਗ੍ਰਿਫ਼ਤਾਰ, ਹੈਰੋਇਨ ਵੀ ਬਰਾਮਦ
NEXT STORY