ਜਲੰਧਰ (ਮਹੇਸ਼)—23 ਸਾਲ ਦੀ ਲੈਬ ਟੈਕਨੀਸ਼ੀਅਨ ਲੜਕੀ 'ਤੇ ਪੀ. ਏ. ਪੀ. ਚੌਕ ਵਿਚ ਬੁੱਧਵਾਰ ਐਸਿਡ ਅਟੈਕ ਕਰਨ ਵਾਲੇ ਨੌਜਵਾਨ ਦੂਜੇ ਦਿਨ ਵੀ ਪੁਲਸ ਦੇ ਹੱਥ ਨਹੀਂ ਲੱਗੇ। ਹਾਲਾਂਕਿ ਪੁਲਸ ਨੇ ਕੱਲ ਮੁਲਜ਼ਮਾਂ ਨੂੰ 24 ਘੰਟੇ 'ਚ ਫੜੇ ਜਾਣ ਦਾ ਦਾਅਵਾ ਕੀਤਾ ਸੀ।
ਐੱਸ. ਐੱਚ. ਓ. ਕੈਂਟ ਸੁਖਦੇਵ ਸਿੰਘ ਔਲਖ ਨੇ ਇਸ ਸਬੰਧ ਵਿਚ ਕਿਹਾ ਕਿ ਮੁਲਜ਼ਮਾਂ ਤੱਕ ਪਹੁੰਚਣ ਲਈ ਪੁਲਸ ਨੇ ਅੱਜ ਉਨ੍ਹਾਂ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ, ਜਿਨ੍ਹਾਂ ਦੀ ਗੱਲ ਪੀੜਤ ਲੜਕੀ ਨਾਲ ਮੋਬਾਇਲ 'ਤੇ ਹੁੰਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਨਗਰ ਦੀ ਰਹਿਣ ਵਾਲੀ ਇਸ ਲੜਕੀ ਨੇ ਆਪਣੇ ਦਿੱਤੇ ਬਿਆਨਾਂ 'ਤੇ ਕਿਸੇ 'ਤੇ ਵੀ ਕੋਈ ਸ਼ੱਕ ਨਹੀਂ ਜਤਾਇਆ ਹੈ।
ਪੁਲਸ ਨੂੰ ਲੱਗਦਾ ਹੈ ਕਿ ਲੜਕੀ 'ਤੇ ਅਟੈਕ ਕਰਨ ਵਾਲੇ ਮੁਲਜ਼ਮ ਉਸ ਦੇ ਜਾਣਕਾਰ ਹੀ ਹੋਣਗੇ। ਰੰਜਿਸ਼ ਕੀ ਸੀ, ਦੇ ਬਾਰੇ ਵਿਚ ਉਨ੍ਹਾਂ ਦੇ ਫੜੇ ਜਾਣ 'ਤੇ ਹੀ ਸਪੱਸ਼ਟ ਹੋਵੇਗੀ। ਪੁਲਸ ਨੇ ਲੜਕੀ ਦੇ ਬਿਆਨਾਂ 'ਤੇ ਕੱਲ ਥਾਣਾ ਕੈਂਟ ਵਿਚ ਕੇਸ ਦਰਜ ਕਰ ਲਿਆ ਸੀ। ਲੜਕੀ ਜੌਹਲ ਹਸਪਤਾਲ ਵਿਚ ਇਲਾਜ ਅਧੀਨ ਹੈ ਪਰ ਖਤਰੇ ਤੋਂ ਬਾਹਰ ਹੈ।
ਸ੍ਰੀ ਹਰਿਮੰਦਰ ਸਾਹਿਬ ਪਰਿਵਾਰ ਸਮੇਤ ਨਤਮਸਤਕ ਹੋਏ ਐੱਨ. ਕੇ ਸਿੰਘ
NEXT STORY