Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, SEP 30, 2026

    6:49:47 PM

  • ashok mittal s first statement on lpu controversy

    LPU ਮਾਮਲੇ 'ਤੇ ਅਸ਼ੋਕ ਮਿੱਤਲ ਦਾ ਪਹਿਲਾ ਬਿਆਨ ਆਇਆ...

  • amit shah in jalandhar rally

    2027 ਲਈ ਭਾਜਪਾ ਨੇ ਵਜਾਇਆ ਚੋਣ ਬਿਗੁਲ! ਜਲੰਧਰ 'ਚ...

  • punjab politics congress high command

    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਕਾਂਗਰਸ...

  • amit shah punjab post

    ਪੰਜਾਬ ਆਉਣ ਤੋਂ ਪਹਿਲਾਂ ਅਮਿਤ ਸ਼ਾਹ ਨੇ ਪਾਈ ਪੋਸਟ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Amritsar
  • ਤੇਜ਼ਾਬੀ ਹਮਲੇ ਨੇ ਵਲੂੰਧਰ ਦਿੱਤੇ ਦਿਲ, ਪੀੜਤਾ ਰੁੱਕਈਆ ਨੇ ਬਿਆਨ ਕੀਤੀ ਦਾਸਤਾਨ (ਵੀਡੀਓ)

PUNJAB News Punjabi(ਪੰਜਾਬ)

ਤੇਜ਼ਾਬੀ ਹਮਲੇ ਨੇ ਵਲੂੰਧਰ ਦਿੱਤੇ ਦਿਲ, ਪੀੜਤਾ ਰੁੱਕਈਆ ਨੇ ਬਿਆਨ ਕੀਤੀ ਦਾਸਤਾਨ (ਵੀਡੀਓ)

  • Updated: 12 Jan, 2020 11:56 AM
Amritsar
  • Share
    • Facebook
    • Tumblr
    • Linkedin
    • Twitter
  • Comment

ਅੰਮ੍ਰਿਤਸਰ/ਆਗਰਾ (ਹਰਪ੍ਰੀਤ ਸਿੰਘ ਕਾਹਲੋਂ) : ''ਤੇਜ਼ਾਬੀ ਹਮਲੇ ਦੀਆਂ ਸ਼ਿਕਾਰ ਕੁੜੀਆਂ ਦੀ ਜ਼ਿੰਦਗੀ ਸਮਾਜ ਨੂੰ ਬਹੁਤ ਹੌਸਲਾ ਦਿੰਦੀ ਹੈ। ਸਾਡੇ ਵਰਗੀਆਂ ਕੁੜੀਆਂ ਨੂੰ ਮਿਸਾਲ ਦੇ ਤੌਰ 'ਤੇ ਦੇਖਿਆ ਜਾਂਦਾ ਹੈ ਪਰ ਇਕ ਸੱਚ ਇਹ ਵੀ ਤੁਸੀਂ ਹਮੇਸ਼ਾ ਯਾਦ ਰੱਖੋ ਕਿ ਹਾਂ ਤਾਂ ਅਸੀਂ ਵੀ ਇਨਸਾਨ ਹੀ..! ਸਾਡੀ ਵੀ ਸਾਧਾਰਨ ਜ਼ਿੰਦਗੀ ਹੈ ਜਾਂ ਅਸੀਂ ਵੀ ਸਦਾ ਇਹੋ ਚਾਹੁੰਦੀਆਂ ਹਾਂ। ਮੇਰੇ ਨਾਲ ਵਿਆਹ ਕਰਨ ਵਾਲਾ ਅਲੀਗੜ੍ਹ ਦਾ ਜ਼ਾਹਿਦ ਉਸ ਸਮੇਂ ਲੋਕਾਂ ਨੂੰ ਬਹੁਤ ਮਹਾਨ ਲੱਗਾ ਸੀ, ਜਦੋਂ ਉਸ ਨੇ ਮੇਰੇ ਤੇਜ਼ਾਬ ਨਾਲ ਸੜੇ ਚਿਹਰੇ ਦੇ ਬਾਵਜੂਦ ਵਿਆਹ ਕਰਵਾਇਆ। ਮੇਰੇ ਮਨ 'ਚ ਉਸ ਦੇ ਲਈ ਬਹੁਤ ਇੱਜ਼ਤ ਸੀ। ਸਮਾਜ 'ਚ ਵੀ ਉਸ ਨੂੰ ਬਹੁਤ ਸਤਿਕਾਰ ਨਾਲ ਦੇਖਿਆ ਗਿਆ। ਅਖੀਰ ਜ਼ਿੰਦਗੀ ਜ਼ਿੰਦਗੀ ਹੈ, ਬੰਦਾ ਬੰਦਾ ਹੈ, ਮੈਂ ਮੈਂ ਹਾਂ। ਅਸੀਂ ਵੀ ਸਾਧਾਰਨ ਹਾਂ। ਸਾਡੇ ਵੀ ਮਤਭੇਦ ਹਨ। ਮੇਰੇ ਜਦੋਂ ਮੁੰਡਾ ਹੋਇਆ ਤਾਂ ਉਸ ਤੋਂ ਬਾਅਦ ਉਹ ਮੇਰੇ ਨਾਲ ਕਦੀ ਨਹੀਂ ਰਿਹਾ। ਹੁਣ ਉਹ ਸਾਡੀ ਜ਼ਿੰਦਗੀ ਦਾ ਹਿੱਸਾ ਨਹੀਂ ਹੈ। ਹੁਣ ਮੇਰੀ ਦੁਨੀਆ ਮੇਰਾ ਪੁੱਤ ਉਮਰ ਅਤੇ ਸ਼ੀਰੋਜ਼ ਕੈਫ਼ੇ ਹੀ ਹੈ।''

ਇਹ ਰੁੱਕਈਆ ਦੀ ਜ਼ਿੰਦਗੀ ਹੈ, ਜਿਸ ਦੇ ਮਨ 'ਚ ਜ਼ਾਹਿਦ ਲਈ ਕੋਈ ਮਲਾਲ ਨਹੀਂ ਹੈ। ਰੁੱਕਈਆ ਇਹ ਸਭ ਦੱਸਦਿਆਂ ਜੋ ਕਹਿਣਾ ਚਾਹੁੰਦੀ ਹੈ ਉਹ ਇਹ ਹੈ ਕਿ ਇਸ ਤੇਜ਼ਾਬ ਨਾਲ ਭਰੀ ਜ਼ਿੰਦਗੀ 'ਚ ਖ਼ਬਰਾਂ ਦੀ ਦੁਨੀਆ 'ਚ ਇਹ ਸੰਦੇਸ਼ ਜਾਂਦਾ ਹੈ ਕਿ ਸਾਡਾ ਵਿਆਹ ਹੋ ਗਿਆ ਅਤੇ ਇਹ ਸਾਡਾ ਖੁਸ਼ਨੁਮਾ ਅੰਜਾਮ ਹੈ ਪਰ ਸਾਡੀ ਜ਼ਿੰਦਗੀ ਵੀ ਉਨ੍ਹਾਂ ਹਜ਼ਾਰਾਂ ਘਰੇਲੂ ਜੋੜਿਆਂ ਵਰਗੀ ਹੀ ਹੈ। ਸਾਡਾ ਸੰਘਰਸ਼ ਬਾਕੀਆਂ ਨਾਲੋਂ ਵੱਖਰਾ ਨਹੀਂ ਹੈ ਪਰ ਅਸੀਂ ਇਸ ਸੱਚ ਨਾਲ ਜ਼ਰੂਰ ਜਿਊਂਦੇ ਹਾਂ ਕਿ ਸਾਡੀ ਜ਼ਿੰਦਗੀ ਉਹ ਕਦੀ ਨਹੀਂ ਰਹੀ, ਜੋ ਅਸੀਂ ਚਾਹੀ ਸੀ। ਇਸ ਦੇ ਨਾਲ ਸਾਨੂੰ ਇਹ ਹਰ ਦਿਨ ਯਾਦ ਰਹਿੰਦਾ ਹੈ ਕਿ ਅਸੀਂ ਲੋਕਾਂ ਲਈ ਜੇ ਕੋਈ ਉਮੀਦ ਹਾਂ ਤਾਂ ਅਸੀਂ ਅਜਿਹੇ ਸਮਾਜ ਨੂੰ ਜ਼ਰੂਰ ਬਣਾਉਣਾ ਹੈ, ਜਿਸ ਵਿਚ ਅਸੀਂ ਤੇਜ਼ਾਬੀ ਹਮਲਿਆਂ ਬਾਰੇ ਉਨ੍ਹਾਂ ਨੂੰ ਜਾਗਰੂਕ ਕਰ ਸਕੀਏ ਅਤੇ ਇਸ ਬਾਰੇ ਜਾਗਰੂਕਤਾ ਵਧਾ ਸਕੀਏ, ਜਿਸ ਨਾਲ ਹਰ ਬੰਦੇ 'ਚ ਔਰਤ ਮਨ ਵਿਕਸਤ ਹੋਏ। ਉਹ ਔਰਤ ਮਨ ਦੇ ਅਹਿਸਾਸ ਸਮਝੇ ਅਤੇ ਉਨ੍ਹਾਂ ਨੂੰ ਇੱਜ਼ਤ ਦੇਵੇ ਕਿਉਂਕਿ ਇਨ੍ਹਾਂ ਤੇਜ਼ਾਬੀ ਹਮਲਿਆਂ ਪਿੱਛੇ ਸਭ ਦੀ ਇਹੋ ਮਾਨਸਿਕਤਾ ਰਹੀ ਹੈ ਕਿ ਆਖਿਰ ਕੁੜੀ ਸਾਨੂੰ ਨਾਂਹ ਕਿਵੇਂ ਕਰ ਸਕਦੀ ਹੈ?

ਰੁੱਕਈਆ ਇਸ ਦੇ ਨਾਲ ਦੂਜਾ ਨਜ਼ਰੀਆ ਵੀ ਦਿੰਦੀ ਹੈ। ਉਸ ਮੁਤਾਬਕ ਸਾਨੂੰ ਕੋਈ ਨੁਮਾਇਸ਼ ਨਾ ਬਣਾਇਆ ਜਾਵੇ। ਸਾਡੇ 'ਤੇ ਜ਼ੁਲਮ ਕਰਨ ਵਾਲਾ ਬੰਦਾ ਜਿੰਨਾ ਖਤਰਨਾਕ ਹੈ ਤਾਂ ਸਾਡੇ ਨਾਲ ਤਰਸ ਦੇ ਆਧਾਰ 'ਤੇ ਹਮਦਰਦੀ ਦਿਖਾਉਣ ਵਾਲਾ ਬੰਦਾ ਵੀ ਕੋਈ ਵਧੀਆ ਨਹੀਂ ਹੈ। ਰੁੱਕਈਆ ਚਾਹੁੰਦੀ ਹੈ ਕਿ ਸਮਾਜ 'ਚ ਸਾਡੇ ਨਾਲ ਮਿਲਣ ਵਾਲੇ ਲੋਕ ਅਪਣੱਤ, ਪਿਆਰ ਤੇ ਈਮਾਨਦਾਰੀ ਜਤਾਉਂਦਿਆਂ ਸਹਿਜ ਰਹਿਣ। ਆਪਣੇ 8 ਸਾਲ ਦੇ ਮੁੰਡੇ ਉਮਰ ਨਾਲ ਆਗਰੇ 'ਚ ਰੁੱਕਈਆ ਆਪਣੇ ਪੇਕੇ ਰਹਿੰਦੀ ਹੈ। ਉਸ ਦਾ ਘਰਵਾਲਾ ਜ਼ਾਹਿਦ ਕਦੀ ਉਨ੍ਹਾਂ ਨੂੰ ਮਿਲਣ ਨਹੀਂ ਆਇਆ। ਰੁੱਕਈਆ ਲਈ ਸ਼ੀਰੋਜ਼ ਕੈਫ਼ੇ ਵੱਡਾ ਆਸਰਾ ਹੈ। ਤੇਜ਼ਾਬੀ ਹਮਲੇ ਨੇ ਉਸ ਨੂੰ ਇਕਦਮ ਜ਼ਿੰਮੇਵਾਰ ਔਰਤ ਬਣਾ ਦਿੱਤਾ।

2002 'ਚ ਜਦੋਂ ਰੁੱਕਈਆ 'ਤੇ ਹਮਲਾ ਹੋਇਆ ਸੀ ਤਾਂ ਉਹ 14 ਸਾਲ ਦੀ ਸੀ। ਹਮਲਾ ਕਰਨ ਵਾਲਾ ਰੁੱਕਈਆ ਦੇ ਜੀਜੇ ਦਾ ਭਰਾ ਆਰਿਫ਼ ਸੀ, ਜੋ ਉਸ ਨੂੰ ਇਕਤਰਫਾ ਪਿਆਰ ਕਰਦਾ ਸੀ। ਹਮਲੇ ਵੇਲੇ ਰੁੱਕਈਆ ਆਪਣੀ ਭੈਣ ਇਸ਼ਰਤ ਜਹਾਂ ਕੋਲ ਗਈ ਸੀ। ਹਮਲੇ ਦੌਰਾਨ ਤੜਫਦੀ ਰੁੱਕਈਆ ਨੂੰ ਉਸ ਦੇ ਭਾਈਏ ਸਲੀਮ ਨੇ ਘੁੱਟ ਕੇ ਫੜ ਲਿਆ ਸੀ ਕਿਉਂਕਿ ਉਹ ਬਹੁਤ ਰੋ ਰਹੀ ਸੀ। ਉਨ੍ਹਾਂ ਨੂੰ ਸਮਝ ਨਹੀਂ ਸੀ ਆਈ ਕਿ ਕੀ ਹੋਇਆ ਹੈ। ਜੱਫੀ 'ਚ ਲੈਣ ਕਰ ਕੇ ਰੁੱਕਈਆ ਦੇ ਭਾਈਆ ਸਲੀਮ ਦੀ ਛਾਤੀ ਅਤੇ ਥੋੜ੍ਹੀਆਂ ਜਿਹੀਆਂ ਬਾਹਾਂ ਵੀ ਝੁਲਸ ਗਈਆਂ ਸਨ।

ਰੁੱਕਈਆ ਵੀ ਉਨ੍ਹਾਂ ਕੁੜੀਆਂ ਦਾ ਹਿੱਸਾ ਹੈ, ਜਿਸ ਦੀ ਐੱਫ. ਆਈ. ਆਰ. ਨਹੀਂ ਹੋਈ। ਹਮਲਾ ਕਰਨ ਵਾਲਾ ਆਰਿਫ਼ ਅਲੀਗੜ੍ਹ ਤੋਂ ਆਪਣੇ ਪਰਿਵਾਰ ਨਾਲੋਂ ਵੱਖ ਹੋ ਗਿਆ। ਆਰਿਫ਼ ਦੇ ਪਰਿਵਾਰ ਨੇ ਉਸ ਨਾਲ ਇਸ ਤੋਂ ਬਾਅਦ ਕੋਈ ਸਬੰਧ ਨਹੀਂ ਰੱਖਿਆ। ਰੁੱਕਈਆ ਮੁਤਾਬਕ ਉਹ ਸ਼ਾਇਦ ਦਿੱਲੀ ਰਹਿੰਦਾ ਹੈ। ਉਸ ਨਾਲ ਕਿਸੇ ਨੇ ਕੋਈ ਰਿਸ਼ਤਾ ਨਹੀਂ ਰੱਖਿਆ ਅਤੇ ਨਾ ਹੀ ਉਸ ਨਾਲ ਕੋਈ ਵਿਆਹ ਕਰਨ ਲਈ ਮੰਨਿਆ। ਰੁੱਕਈਆ ਦਾ ਵਿਆਹ 2010 'ਚ ਜ਼ਾਹਿਦ ਨਾਲ ਹੋਇਆ। ਸ਼ੀਰੋਜ਼ ਕੈਫ਼ੇ 'ਚ ਰੁੱਕਈਆ ਟੀਮ ਦਾ ਖਾਸ ਹਿੱਸਾ ਹੈ। ਹੁਣ ਉਸ ਦੀ ਉਮਰ 34 ਸਾਲ ਹੈ। ਹਮੇਸ਼ਾ ਮੁਸਕਰਾਉਂਦੀ ਅਤੇ ਉਮੀਦ ਦੀਆਂ ਕਹਾਣੀਆਂ ਕਹਿੰਦੀ ਉਹ ਹਰ ਪਹੁੰਚੇ ਸੈਲਾਨੀ ਨੂੰ ਤੇਜ਼ਾਬੀ ਹਮਲਿਆਂ ਦੀ ਦਾਸਤਾਨ ਤੋਂ ਜਾਣੂ ਕਰਵਾਉਂਦੀ ਜਾਗਰੂਕ ਕਰਦੀ ਹੈ।

  • Acid attack
  • rukaia Story
  • ਤੇਜ਼ਾਬੀ ਹਮਲੇ
  • ਰੁੱਕਈਆ
  • ਦਾਸਤਾਨ

ਟਾਰਗੈੱਟ ਕਿਲਿੰਗ ਕੇਸ 'ਚ ਅੱਤਵਾਦੀ ਰਮਨ ਦਾ ਭਰਾ ਚਲਾ ਰਿਹਾ ਸੀ ਗੈਂਗ, ਸਾਥੀਆਂ ਸਮੇਤ ਗ੍ਰਿਫਤਾਰ

NEXT STORY

Stories You May Like

  • trump shares pakistan pm s video
    ਟਰੰਪ ਨੇ ਸ਼ੇਅਰ ਕੀਤੀ ਪਾਕਿ PM ਦੇ UNGA 'ਚ ਦਿੱਤੇ ਭਾਸ਼ਣ ਦੀ ਵੀਡੀਓ
  • japan  s central bank raises policy interest rate
    ਜਾਪਾਨ ਦੇ ਕੇਂਦਰੀ ਬੈਂਕ ਨੇ ਨੀਤੀਗਤ ਵਿਆਜ ਦਰ ਵਧਾ ਕੇ 1.25 ਫੀਸਦੀ ਕੀਤੀ
  • jalandhar police  s statement regarding viral video asi embroiled in controversy
    ਵਿਵਾਦਾਂ 'ਚ ਘਿਰੇ ASI ਦੀ ਵਾਇਰਲ ਵੀਡੀਓ ਸਬੰਧੀ ਜਲੰਧਰ ਪੁਲਸ ਦਾ ਬਿਆਨ
  • trump on russia ukraine
    ਟਰੰਪ ਨੇ ਤੇਲ ਰਿਫਾਇਨਰੀਆਂ 'ਤੇ ਹਮਲੇ ਰੋਕਣ ਲਈ ਯੂਕ੍ਰੇਨ 'ਤੇ ਪਾਇਆ ਦਬਾਅ ! ਰੂਸ ਬਾਰੇ ਵੀ ਦਿੱਤਾ ਵੱਡਾ ਬਿਆਨ
  • travel advisory
    ਸਾਊਦੀ ਅਰਬ 'ਤੇ ਹਮਲੇ ਦਾ ਖ਼ਤਰਾ, ਅਮਰੀਕਾ ਨੇ ਨਾਗਰਿਕਾਂ ਲਈ ਜਾਰੀ ਕੀਤੀ 'ਟ੍ਰੈਵਲ ਐਡਵਾਈਜ਼ਰੀ'
  • delhi  birthday  temple  victim  police
    ਦਿੱਲੀ ਕਾਲਕਾਜੀ ਕਾਂਡ : ਜਨਮ ਦਿਨ ’ਤੇ ਮੰਦਰ ਗਈ ਪੀੜਤਾ ਨਾਲ ਚਾਕੂ ਦੀ ਨੋਕ ’ਤੇ ਕੀਤਾ ਸੀ ਜ਼ਬਰ-ਜ਼ਿਨਾਹ
  • victim  pregnancy delhi high court
    ਜਬਰ-ਜ਼ਿਨਾਹ ਪੀੜਤਾ ਨੂੰ ਗਰਭ ਅਵਸਥਾ ਖ਼ਤਮ ਕਰਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ : ਦਿੱਲੀ ਹਾਈ ਕੋਰਟ
  • news of merger of 9 government banks creates stir  viral documents
    9 ਸਰਕਾਰੀ ਬੈਂਕਾਂ ਦੇ ਰਲੇਵੇਂ ਦੀ ਖਬ਼ਰ ਨੇ ਮਚਾਈ ਹਲਚਲ, ਵਾਇਰਲ ਦਸਤਾਵੇਜ਼ਾਂ ਨੇ ਵਧਾਈ ਚਿੰਤਾ, ਜਾਣੋ ਸੱਚ
  • ashok mittal s first statement on lpu controversy
    LPU ਮਾਮਲੇ 'ਤੇ ਅਸ਼ੋਕ ਮਿੱਤਲ ਦਾ ਪਹਿਲਾ ਬਿਆਨ ਆਇਆ ਸਾਹਮਣੇ
  • amit shah in jalandhar rally
    2027 ਲਈ ਭਾਜਪਾ ਨੇ ਵਜਾਇਆ ਚੋਣ ਬਿਗੁਲ! ਜਲੰਧਰ 'ਚ ਅਮਿਤ ਸ਼ਾਹ ਨੇ ਕੀਤੇ ਵੱਡੇ...
  • kewal singh dhillon speach
    ਭਾਜਪਾ ਨੇ ਯੂ.ਪੀ. ਦਾ ਗੈਂਗਸਟਰਵਾਦ ਖ਼ਤਮ ਕੀਤਾ, ਹੁਣ ਪੰਜਾਬ ਦੇ ਨਸ਼ੇ ਦਾ ਕਰੇਗੀ...
  • amit shah reached house of bjp  s punjab vice president rakesh rathore
    ਭਾਜਪਾ ਦੇ ਪੰਜਾਬ ਉਪ-ਪ੍ਰਧਾਨ ਰਾਕੇਸ਼ ਰਾਠੌਰ ਦੇ ਘਰ ਪਹੁੰਚੇ ਅਮਿਤ ਸ਼ਾਹ, ਇਕੱਠੇ...
  • influencer reveals details about the allegations lpu controversy
    LPU ਮਾਮਲੇ 'ਚ ਇੰਫਲੂਐਂਸਰ ਆਇਆ ਸਾਹਮਣੇ! ਲੱਗੇ ਦੋਸ਼ਾਂ ਬਾਰੇ ਕੀਤੇ ਖ਼ੁਲਾਸੇ, 3...
  • union home minister amit shah arrives in jalandhar
    ਜਲੰਧਰ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ
  • kewal singh dhillon interview
    ਪੰਜਾਬ ’ਚ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਵੇਗੀ ਭਾਜਪਾ : ਕੇਵਲ ਸਿੰਘ ਢਿੱਲੋਂ
  • today is the last chance to deposit property tax
    ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਦਾ ਅੱਜ ਆਖਰੀ ਮੌਕਾ, ਇਕ ਦਿਨ ’ਚ ਹੋਈ 2.10 ਕਰੋੜ...
Trending
Ek Nazar
rebels targeted

ਗੁਆਂਢੀ ਮੁਲਕ ਤੋਂ ਦਾਖਲ ਹੋਣ ਵਾਲੇ 41 ਬਾਗੀ ਕਰ'ਤੇ ਢੇਰ ! ਅਫਗਾਨਿਸਤਾਨ ਦਾ ਵੱਡਾ...

renaming of ai

ਟਰੰਪ ਨੇ AI ਦਾ ਨਾਮ ਬਦਲ ਕੇ "ਸੁਪਰ ਇੰਟੈਲੀਜੈਂਸ" ਰੱਖਣ ਦਾ ਦੇ'ਤਾ ਹੁਕਮ

hiv cases

ਲਹਿੰਦੇ ਪੰਜਾਬ ’ਚ HIV ਦਾ ਕਹਿਰ,  ਇਕੱਲੇ ਲਾਹੌਰ ’ਚ 7,041 ਮਰੀਜ਼

case registered

ਦੋ ਭਾਰਤੀ ਨਾਗਰਿਕਾਂ 'ਤੇ ਅਮਰੀਕਾ 'ਚ ਨਕਲੀ ਓਜ਼ੈਂਪਿਕ ਵੇਚਣ ਦਾ ਦੋਸ਼

rubio addressed meeting

ਰੂਬੀਓ ਨੇ ਨਵੀਂ ਦਿੱਲੀ 'ਚ ਅਮਰੀਕੀ ਰਾਜਦੂਤਾਂ ਦੀ ਮੀਟਿੰਗ ਨੂੰ ਕੀਤਾ ਸੰਬੋਧਨ

tanker hijacked

ਸੋਮਾਲੀ ਫੌਜਾਂ ਨੇ ਅਗਵਾ ਕੀਤੇ ਟੈਂਕਰ ਨੂੰ ਮੁੜ ਕਬਜ਼ੇ 'ਚ ਲਿਆ, ਇੱਕ ਭਾਰਤੀ ਸਮੇਤ...

mark carney in headlines

'Nobel' ਅਤੇ 'Person of the Year' ਲਈ ਕੈਨੇਡੀਅਨ ਪੀਐਮ ਕਾਰਨੀ ਦੇ ਨਾਮ 'ਤੇ...

quota reform effect

ਬੰਗਲਾਦੇਸ਼ 'ਚ ਕੋਟਾ ਪ੍ਰਣਾਲੀ ਖ਼ਤਮ, ਸਰਕਾਰੀ ਸੇਵਾਵਾਂ 'ਚ ਘਟੀ ਔਰਤਾਂ ਦੀ ਭਰਤੀ

shipping containers

ਇਸਲਾਮਾਬਾਦ 'ਚ ਸੜਕਾਂ 'ਤੇ ਦਿਸੇ 'ਸ਼ਿਪਿੰਗ ਕੰਟੇਨਰ', ਵਿਰੋਧ ਪ੍ਰਦਰਸ਼ਨਾਂ ਦਾ...

unique tortoise abcd yellow markings video viral

ਅਨੋਖਾ ਕੱਛੂਕੁੰਮਾ; ਪਿੱਠ 'ਤੇ ABCD ਦੇਖ ਹੈਰਾਨ ਹੋਏ ਲੋਕ, ਵੀਡੀਓ ਵਾਇਰਲ

south asian american caucus

ਰੀਪਬਲਕਿਨ ਪਾਰਟੀ ਵੱਲੋਂ ਸਾਊਥ ਏਸ਼ੀਅਨ ਅਮਰੀਕਨ ਕੋਕਸ ਦੀ ਸਥਾਪਨਾ, ਸੰਜੀਵ ਜ਼ਿੰਦਲ...

letter to canadian pm

ਮਨਿੰਦਰ ਗਿੱਲ ਨੇ ਕੈਨੇਡੀਅਨ PM ਨੂੰ ਲਿਖਿਆ ਪੱਤਰ; ਵੱਖਵਾਦੀਆਂ ਦੇ ਵਧਦੇ ਪ੍ਰਭਾਵ...

interest rate hike

ਆਸਟ੍ਰੇਲੀਆ 'ਚ ਵਿਆਜ ਦਰਾਂ 'ਚ ਵਾਧਾ, 15 ਸਾਲਾਂ ਦੇ ਉੱਚ ਪੱਧਰ ’ਤੇ

russia ukrinec conflict

ਰੂਸ ਕੀਵ 'ਤੇ ਬੈਲਿਸਟਿਕ ਮਿਜ਼ਾਈਲਾਂ ਅਤੇ ਜੈੱਟ-ਸੰਚਾਲਿਤ ਡਰੋਨਾਂ ਨਾਲ ਕਰ ਰਿਹੈ...

trump denied claim

ਟਰੰਪ ਨੇ ਅਮਰੀਕੀ ਹਥਿਆਰ ਖਰੀਦਣ ਬਾਰੇ ਸ਼ੀ ਨਾਲ ਗੱਲਬਾਤ ਬਾਰੇ ਦਾਅਵੇ ਨੂੰ ਨਕਾਰਿਆ

falkland oil fields

ਅਰਜਨਟੀਨਾ ਨੇ ਫਾਕਲੈਂਡ ਤੇਲ ਖੇਤਰਾਂ 'ਤੇ ਅੰਤਰਰਾਸ਼ਟਰੀ ਕਾਨੂੰਨੀ ਕਾਰਵਾਈ ਦੀ...

namal rajapaksa

ਸ਼੍ਰੀਲੰਕਾ : ਵਿਰੋਧੀ ਧਿਰ ਦਾ ਆਗੂ ਨਮਲ ਰਾਜਪਕਸੇ ਤੀਜੀ ਵਾਰ ਹਿਰਾਸਤ 'ਚ

rain in thailand

ਥਾਈਲੈਂਡ 'ਚ ਮੀਂਹ ਰੁਕਿਆ, ਪਰ ਹਜ਼ਾਰਾਂ ਲੋਕਾਂ ਨੂੰ ਛੱਡਣਾ ਪਿਆ ਘਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • paddy  rice  and sheller association
      ਨਵੇਂ ਝੋਨੇ ’ਚੋਂ 10 ਫੀਸਦੀ ਚਾਵਲ ਦੇ ਟੋਟੇ ਦੀ ਬਜਾਏ 50 ਫੀਸਦੀ ਟੋਟਾ ਨਿਕਲ ਰਿਹਾ
    • amit shah reached house of bjp  s punjab vice president rakesh rathore
      ਭਾਜਪਾ ਦੇ ਪੰਜਾਬ ਉਪ-ਪ੍ਰਧਾਨ ਰਾਕੇਸ਼ ਰਾਠੌਰ ਦੇ ਘਰ ਪਹੁੰਚੇ ਅਮਿਤ ਸ਼ਾਹ, ਇਕੱਠੇ...
    • husband wife in laws
      ਦਾਜ ਦੀ ਬਲੀ ਚੜ੍ਹੀ 24 ਸਾਲਾ ਨਵ-ਵਿਆਹੁਤਾ, ਪਤੀ ਤੇ ਸਹੁਰਾ ਗ੍ਰਿਫ਼ਤਾਰ
    • accident in khanna
      ਕਾਲਜ 'ਚ ਯੂਥ ਫੈਸਟੀਵਲ ਦੀ ਤਿਆਰੀ ਕਰਵਾ ਕੇ ਪਰਤ ਰਹੀ ਗਿੱਧਾ ਕੋਚ ਨਾਲ ਵਾਪਰੀ...
    • heroin  smuggler  supply
      1 ਕਿਲੋ ਹੈਰੋਇਨ ਸਮੇਤ ਤਿੰਨ ਨਸ਼ਾ ਤਸਕਰ ਕਾਬੂ, ਸਪਲਾਈ ਦੇਣ ਆਇਆ ਚੌਥਾ ਮੁਲਜ਼ਮ ਵੀ...
    • accident  case
      ਜਲਾਲਾਬਾਦ 'ਚ ਟਰਾਲੇ ਦੀ ਟੱਕਰ ਤੋਂ ਮਗਰੋਂ ਨਹਿਰ 'ਚ ਡਿੱਗੀ ਕਾਰ, ਮਸਾਂ-ਮਸਾਂ...
    • truck overturns after hitting phagwara highway
      ਫਗਵਾੜਾ ਨੈਸ਼ਨਲ ਹਾਈਵੇਅ 'ਤੇ ਪਲਟਿਆ ਟਰੱਕ, ਸੜਕ 'ਤੇ ਖਿੱਲਰੇ ਸੇਬ
    • dead body found
      ਖ਼ਾਲੀ ਪਲਾਟ ਤੋਂ 20 ਦਿਨ ਪੁਰਾਣੀ ਲਾਸ਼ ਬਰਾਮਦ
    • influencer reveals details about the allegations lpu controversy
      LPU ਮਾਮਲੇ 'ਚ ਇੰਫਲੂਐਂਸਰ ਆਇਆ ਸਾਹਮਣੇ! ਲੱਗੇ ਦੋਸ਼ਾਂ ਬਾਰੇ ਕੀਤੇ ਖ਼ੁਲਾਸੇ, 3...
    • ndps nabha jail
      ਐੱਨ. ਡੀ. ਪੀ. ਐੱਸ. ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮ ਨੇ ਹਵਾਲਾਤ ’ਚ ਲਿਆ ਫਾਹਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +