ਲੁਧਿਆਣਾ (ਖੁਰਾਣਾ) : ਮਹਾਨਗਰ ਦੇ ਪੋਸ਼ ਇਲਾਕੇ ਅਗਰਨਗਰ ਇਲਾਕੇ ’ਚ ਸਥਿਤ ਇਕ ਮੰਦਰ ਕਮੇਟੀ ਵੱਲੋਂ ਸੰਚਾਲਿਤ ਕਮਿਊਨਿਟੀ ਸੈਂਟਰ ਦੇ ਸੰਚਾਲਕਾਂ ਵੱਲੋਂ ਬਿਜਲੀ ਦੇ ਘਰੇਲੂ ਮੀਟਰ ਦਾ ਕਮਰਸ਼ੀਅਲ ਵਰਤੋਂ ਕਰਨ ਦੇ ਦੋਸ਼ ’ਚ ਕੀਤੀ ਕਾਰਵਾਈ ਤਹਿਤ ਪਾਵਰ ਕਾਮ ਵਿਭਾਗ ਦੇ ਅਧਿਕਾਰੀਆਂ ਨੇ ਬਿਜਲੀ ਦਾ 6 ਲੱਖ ਰੁਪਏ ਦਾ ਜੁਰਮਾਨਾ ਠੋਕਿਆ ਹੈ। ਪਾਵਰ ਕਾਮ ਅਧਿਕਾਰੀਆਂ ਦੇ ਮੁਤਾਬਕ ਕਮਿਊਲਿਟੀ ਸੈਂਟਰ ਸੰਚਾਲਕਾਂ ਵੱਲੋਂ ਬਿਜਲੀ ਦੀ ਦੁਰਵਰਤੋਂ ਕਰ ਸਰਕਾਰ ਨੂੰ ਸਿੱਧੇ ਤੌਰ ’ਤੇ ਆਰਥਿਕ ਨੁਕਸਾਨ ਪਹੁੰਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਰਵਾਈ ਦੇ ਦੌਰਾਨ ਬਿਜਲੀ ਨੀਯਮ ਦੇ ਤਹਿਤ 2003 ਦੀ ਧਾਰਾ 126 ਅਤੇ ਸਪਲਾਈ ਕੋਡ 2024 ਦੇ ਤਹਿਤ ਅਸਥਾਈ ਅਸੈਸਮੈਂਟ ਆਰਡਰ ਜਾਰੀ ਕੀਤਾ ਗਿਆ ਹੈ, ਜਿਸ ’ਚ ਕੁਲ ਅਸੈਸਮੈਂਟ ਰਾਸ਼ੀ 10.71 ਲੱਖ ਰੁਪਏ ਫਿਕਸ ਕੀਤੀ ਗਈ ਹੈ ਇਸ ਨਾਲ 4.73 ਲੱਖ ਰੁਪਏ ਪਹਿਲਾ ਤੋਂ ਹੀ ਬਿਲ ਕੀਤੇ ਜਾ ਚੁੱਕੇ ਹਨ ਜਦੋਂਕਿ ਬਾਕੀ ਬਕਾਇਆ ਰਹਿੰਦੀ 6 ਲੱਖ ਰੁਪਏ ਦੀ ਰਕਮ ਜਮਾ ਕਰਵਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਹਾਈਟੈਂਸ਼ਨ ਤਾਰਾਂ ਦੀ ਲਪੇਟ 'ਚ ਆਇਆ 16 ਟਾਇਰੀ ਟਰਾਲਾ, ਡਰਾਈਵਰ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ
ਅਧਿਕਾਰੀਆਂ ਦੇ ਮੁਤਾਬਕ ਟਰੱਸਟ ਨੂੰ 7 ਦਿਨਾਂ ਦੇ ਅੰਦਰ ਬਕਾਇਆ ਖੜੀ ਰਕਮ ਜਮਾ ਕਰਵਾਉਣ ਲਈ ਕਿਹਾ ਗਿਆ ਹੈ ਨਹੀਂ ਤਾਂ ਕਮਿਊਨਿਟੀ ਸੈਂਟਰ ’ਚ ਲੱਗਾ ਬਿਜਲੀ ਕਨੈਕਸ਼ਨ ਕੱਟਣ ਸਮੇਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਜਦੋਂਕਿ ਨਾਲ ਹੀ ਉਨ੍ਹਾਂ ਨੂੰ ਆਪੱਤੀਆਂ ਦਰਜ ਕਰਵਾਉਣ ਦਾ ਵੀ ਮੌਕਾ ਦਿੱਤਾ ਗਿਆ ਹੈ। ਉਥੇ ਹੀ ਦੂਜੇ ਪਾਸੇ ਪੰਜਾਬ ਸਟੇਟ ਪਾਵਰ ਕਾਰਪਰੇਸ਼ਨ ਦੀ ਸਿਟੀ ਵੈਸਟ ਡਵੀਜ਼ਨ ਦੇ ਅਧੀਨ ਪੈਂਦੇ ਸਿਵਲ ਲਾਈਨ ਇਲਾਕੇ ’ਚ ਸਥਿਤ ਨਿਉੂ ਹਾਈ ਸਕੂਲ ਦੀ ਇਕ ਸ਼ਾਖਾ ਦਾ ਵੀ ਪਾਵਰ ਕਾਮ ਵੱਲੋਂ ਬਿਜਲੀ ਕੰਨੈਕਸ਼ਨ ਕੱਟਣ ਵਰਗੀਆਂ ਸਖ਼ਤ ਕਾਰਵਾਈਆਂ ਕੀਤੀਆਂ ਗਈਆਂ ਹਨ। ਅਧਿਕਾਰੀਆਂ ਵੱਲੋਂ ਕੀਤੀਆਂ ਜਾਂਚ ਦੇ ਦੌਰਾਨ ਸਾਹਮਣੇ ਆਇਆ ਹੈ ਕਿ ਸਕੂਲ ’ਚ ਦੋ ਵੱਖ ਵੱਖ ਬਿਜਲੀ ਕੰਨੈਕਸ਼ਨ ਲੱਗੇ ਹੋਏ ਹਨ ਜਿਸ ’ਚ ਇਕ 45 ਕਿਲੋਵਾਟ ਅਤੇ ਦੂਜਾ 80 ਕਿਲੋਵਾਟ ਦੀ ਵਰਤੋਂ ਨਜਾਇਜ਼ ਤੌਰ ਤੇ ਰਿਹਾਇਸ਼ੀ ਫਲੈਟਸ, ਪੇਇੰਗ ਗੈਸਟ ਹਾਊਸ ਸਮੇਤ ਹੋਰਨਾਂ ਵਪਾਰਿਕ ਗਤੀਵਿਧੀਆਂ ਲਈ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਕਿ ਪਹਿਲਾ ਵੀ ਉਕਤ ਦੋਵੇਂ ਮਿੱਤਰਾਂ ਤੇ 3.70 ਲੱਖ ਅਤੇ 4.26 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ ਪਰ ਸਕੂਲ ਪ੍ਰਬੰਧਨ ਨੇ ਨਾਜਾਇਜ਼ ਕਲੈਕਸ਼ਨ ਨਹੀਂ ਹਟਾਇਆ ਇਸ ਤੋਂ ਬਾਅਦ ਵਿਭਾਗ ’ਚ ਸਖ਼ਤ ਐਕਸ਼ਨ ਲੈਂਦੇ ਹੋਏ ਬਿਜਲੀ ਦੀ ਸਪਲਾਈ ਕਟ ਦਿੱਤੀ ਗਈ ਹੈ। ਇਥੇ ਇਸ ਗੱਲ ਦਾ ਵੀ ਜ਼ਿਕਰ ਕਰਨਾ ਵੀ ਜ਼ਰੂਰੀ ਹੋਵੇਗਾ ਕਿ ਪਾਵਰਕਾਮ ਵਿਭਾਗ ਦੀ ਅਗਰ ਨਗਰ ਡਵੀਜ਼ਨ ਦੇ ਐਕਸੀਅਨ ਰਾਜੇਸ਼ ਸ਼ਰਮਾ ਦੀ ਟੀਮ ਵੱਲੋਂ ਬੀਤੇ ਦਿਨੀਂ ਸਰਾਭਾ ਨਗਰ ਸਥਿਤ ਸਕੂਲ ਦੀ ਇਕ ਹੋਰ ਸ਼ਾਖਾ ’ਤੇ ਕਾਰਵਾਈ ਕਰਦੇ ਸਕੂਲ ਦੀ ਬਿਜਲੀ ਕੱਟ ਦਿੱਤੀ ਗਈ ਹੈ ਜਿਸ ’ਚ ਅਧਿਕਾਰੀ ਵੱਲੋਂ ਸਕੂਲ ਪ੍ਰਬੰਧਕਾਂ ਤੇ ਕੁਲ 31 ਲੱਖ ਰੁਪਏ ਦਾ ਬਿਜਲੀ ਬਿਲ ਬਕਾਇਆ ਖੜ੍ਹੇ ਹੋਣ ਦਾ ਦਾਅਵਾ ਕੀਤਾ ਗਿਆ ਹੈ ਜਿਸ ’ਚ ਸਕੂਲ ਦੀ ਕਮੇਟੀ 17.81 ਲੱਖ ਰੁਪਏ ਜਮਾ ਕਰਵਾਏ ਜਾ ਚੁੱਕੇ ਹਨ ਜਦੋਂਕਿ 13 ਲੱਖ ਰੁਪਏ ਅਜੇ ਵੀ ਬਕਾਇਆ ਚਲ ਰਹੇ ਹਨ।
ਇਹ ਵੀ ਪੜ੍ਹੋ : ਵਾਰਾਣਸੀ ’ਚ ਬੰਬ ਦੀ ਧਮਕੀ ਕਾਰਨ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, 237 ਯਾਤਰੀਆਂ ਦੇ ਸਾਹ ਸੂਤੇ
ਐਕਸੀਅਨ ਰਾਜੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਤੱਕ ਸਕੂਲ ਪ੍ਰਬੰਧਨ ਪਾਵਰ ਕਾਮ ਵਿਭਾਗ ਦੀ ਪਾਈ ਪਾਈ ਨਹੀਂ ਚੁਕਾ ਦਿੰਦਾ, ਉਸ ਸਮੇਂ ਤੱਕ ਬਿਜਲੀ ਦਾ ਕਨੈਕਸ਼ਨ ਨਹੀਂ ਜੋੜਨਗੇ।
PUNJAB : 11 ਮਹੀਨੇ ਪਹਿਲਾਂ ਵਿਆਹੇ ਜੋੜੇ ਦੀ ਅਚਾਨਕ ਮੌਤ, ਨਹੀਂ ਦੇਖਿਆ ਜਾਂਦਾ ਪਰਿਵਾਰ ਦਾ ਦੁੱਖ
NEXT STORY