ਪਟਿਆਲਾ, (ਰਾਜੇਸ਼)- ਨਗਰ ਨਿਗਮ ਨੇ ਫੈਸਲਾ ਕੀਤਾ ਹੈ ਕਿ ਜਿਹੜੇ ਠੇਕੇਦਾਰ ਨਿਰਧਾਰਿਤ ਸਮੇਂ 'ਤੇ ਵਿਕਾਸ ਕਾਰਜਾਂ ਨੂੰ ਮੁਕੰਮਲ ਨਹੀਂ ਕਰਨਗੇ, ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਠੇਕੇਦਾਰਾਂ ਨੂੰ ਜਿੱਥੇ ਜੁਰਮਾਨਾ ਲਾਇਆ ਜਾਵੇਗਾ, ਉਥੇ ਹੀ ਉਨ੍ਹਾਂ ਦੇ ਲਾਇਸੈਂਸ ਤੱਕ ਕੈਂਸਲ ਕੀਤੇ ਜਾ ਸਕਦੇ ਹਨ। ਸ਼ਹਿਰ ਦੇ ਵਿਕਾਸ ਕਾਰਜਾਂ ਦਾ ਰੀਵਿਊ ਕਰਨ ਸਬੰਧੀ ਨਿਗਮ ਦੇ ਐਕਸੀਅਨ ਹੈੱਡਕੁਆਰਟਰ ਇੰਜੀ. ਐੱਮ. ਐੱਮ. ਸਿਆਲ ਨੇ ਇੰਜੀਨੀਅਰਿੰਗ ਬ੍ਰਾਂਚ ਦੀ ਅਹਿਮ ਮੀਟਿੰਗ ਬੁਲਾਈ। ਛੁੱਟੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਸ਼ਹਿਰ ਦੇ ਵਿਕਾਸ ਕਾਰਜਾਂ ਦਾ ਰੀਵਿਊ ਕੀਤਾ। ਮੀਟਿੰਗ ਵਿਚ ਐਕਸੀਅਨ ਸ਼ਾਮ ਲਾਲ ਗੁਪਤਾ, ਰਜਿੰਦਰ ਚੋਪੜਾ, ਐੈੱਸ. ਡੀ. ਓ. ਗੁਰਮੀਤ ਸਿੰਘ ਤੇ ਐੈੱਸ. ਡੀ. ਓ. ਨਰਾਇਣ ਦਾਸ ਤੋਂ ਇਲਾਵਾ ਹੋਰ ਐੈੱਸ. ਡੀ. ਓ. ਤੇ ਜੂਨੀਅਰ ਇੰਜੀਨੀਅਰ ਸ਼ਾਮਲ ਹੋਏ। ਐਕਸੀਅਨ ਸਿਆਲ ਨੇ ਵਾਰਡ-ਵਾਈਜ਼ ਕੰਮਾਂ ਦੀ ਹਰੇਕ ਅਧਿਕਾਰੀ ਤੋਂ ਜਾਣਕਾਰੀ ਲਈ। ਅਫਸਰਾਂ ਨੇ ਐਕਸੀਅਨ ਸਿਆਲ ਨੂੰ ਦੱਸਿਆ ਕਿ ਤ੍ਰਿਪੜੀ ਦੇ ਵਾਰਡ ਨੰ. 6 ਅਤੇ 7 ਵਿਚ ਪਾਣੀ ਵਾਲੀ ਟੈਂਕੀ ਸੜਕ ਦਾ 25 ਲੱਖ ਰੁਪਏ ਦਾ ਕੰਮ ਸ਼ੁਰੂ ਹੋ ਚੁੱਕਾ ਹੈ।
ਇਸੇ ਤਰ੍ਹਾਂ ਵਾਰਡ ਨੰ. 29 ਦੇ ਹਨੂੰਮਾਨ ਮੰਦਰ ਤੋਂ ਸੀ. ਆਈ. ਏ. ਸਟਾਫ ਤੱਕ ਜਾਣ ਵਾਲੀ ਸੜਕ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਇਸ ਸੜਕ 'ਤੇ ਨਿਗਮ ਵੱਲੋਂ 15 ਲੱਖ ਰੁਪਏ ਖਰਚ ਕੀਤੇ ਜਾਣੇ ਹਨ। ਵਾਰਡ ਨੰ. 19, 20, 21 ਤੇ 22 ਵਿਚ 27.55 ਲੱਖ ਦੇ ਕੰਮ ਸ਼ੁਰੂ ਕਰ ਦਿੱਤੇ ਗਏ ਹਨ। ਇਸ ਤਰ੍ਹਾਂ ਵਾਰਡ ਨੰ. 12 ਵਿਚ 4.56 ਲੱਖ ਰੁਪਏ ਦੇ ਇੰਟਰਲਾਕਿੰਗ ਟਾਇਲਾਂ ਦੇ ਕੰਮ ਸ਼ੁਰੂ ਕਰ ਦਿੱਤੇ ਹਨ। ਇੰਜੀਨੀਅਰਾਂ ਨੇ ਐਕਸੀਅਨ ਸਿਆਲ ਨੂੰ ਦੱਸਿਆ ਕਿ ਬ੍ਰਿਟਿਸ਼ ਕੋ-ਐੈੱਡ ਸਕੂਲ ਤੋਂ ਲੈ ਕੇ ਟਰੈਕਟਰ ਸਪੇਅਰ ਪਾਰਟਸ ਮਾਰਕੀਟ ਦੇ 12.84 ਲੱਖ ਦੇ ਇੰਟਰਲਾਕਿੰਗ ਟਾਇਲਾਂ ਦਾ ਕੰਮ ਮੁਕੰਮਲ ਹੋ ਗਿਆ ਹੈ। ਵਾਰਡ ਨੰ. 8 ਵਿਚ ਪੈਂਦੇ ਗੁਰਦੁਆਰਾ ਕਲਗੀਧਰ ਸਾਹਿਬ ਦੇ ਸਾਹਮਣੇ ਵਾਲੀ ਸੜਕ ਦਾ 14.13 ਲੱਖ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਐਕਸੀਅਨ ਸਿਆਲ ਨੇ ਕਿਹਾ ਕਿ ਜਿਹੜੇ ਕੰਮ ਚੱਲ ਰਹੇ ਹਨ, ਉਨ੍ਹਾਂ ਨੂੰ ਐਗਰੀਮੈਂਟ ਦੀਆਂ ਸ਼ਰਤਾਂ ਅਨੁਸਾਰ ਨਿਰਧਾਰਿਤ ਸਮੇਂ ਵਿਚ ਹੋਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ 14.83 ਲੱਖ ਦੀ ਲਾਗਤ ਨਾਲ ਬਣ ਰਹੀ ਆਰੀਆ ਸਮਾਜ ਸੜਕ, ਵਾਰਡ ਨੰ. 25 ਵਿਚ ਇੰਟਰਲਾਕਿੰਗ ਟਾਇਲਾਂ ਨਾਲ ਬਣ ਰਹੀ 3.22 ਲੱਖ ਵਾਲੀ ਸੜਕ ਅਤੇ ਵਾਰਡ ਨੰ. 26 ਵਿਚ 4.99 ਲੱਖ ਦੀ ਲਾਗਤ ਨਾਲ ਬਣ ਰਹੀ ਇੰਟਰਲਾਕਿੰਗ ਟਾਇਲਾਂ ਵਾਲੀ ਸੜਕ ਦੇ ਕੰਮ ਨਿਰਧਾਰਿਤ ਸਮੇਂ ਵਿਚ ਮੁਕੰਮਲ ਕਰਨ ਦੇ ਹੁਕਮ ਜਾਰੀ ਕੀਤੇ।
ਇਸੇ ਤਰ੍ਹਾਂ ਵਾਰਡ ਨੰ. 28 ਦੀ 4.97 ਲੱਖ ਵਾਲੀ ਇੰਟਰਲਾਕਿੰਗ ਟਾਇਲਾਂ ਦੀ ਸੜਕ, ਏ-ਟੈਂਕ ਵਾਲੀ 12.50 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ, ਵਾਰਡ ਨੰ. 11 ਦੇ ਘੁੰਮਣ ਨਗਰ ਇਲਾਕੇ ਦੀਆਂ 30.52 ਲੱਖ ਦੀ ਲਾਗਤ ਨਾਲ ਬਣਨ ਵਾਲੀਆਂ ਵੱਖ-ਵੱਖ ਸੜਕਾਂ, ਵਾਰਡ ਨੰ. 5, 6 ਅਤੇ 7 ਦੇ ਗੁਰਬਖਸ਼ ਕਾਲੋਨੀ ਇਲਾਕੇ ਅਤੇ ਵਾਰਡ ਨੰ. 15 ਦੀਆਂ 20.2 ਲੱਖ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ, ਵਾਰਡ ਨੰ. 19 ਦੀ ਗਲੀ ਨੰ. 2 ਤੇ 3 ਦੀ ਇੰਟਰਲਾਕਿੰਗ ਟਾਇਲਾਂ ਵਾਲੀ ਅਤੇ ਡਰੇਨ ਨੂੰ ਕਵਰ ਕਰਨ ਵਾਲੇ 11.27 ਲੱਖ ਦੇ ਕੰਮਾਂ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਸੜਕਾਂ 'ਤੇ 40 ਲੱਖ ਦੀ ਲਾਗਤ ਨਾਲ ਹੋਣ ਵਾਲੇ ਪੈਚ ਵਰਕ ਨੂੰ ਮੁਕੰਮਲ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੀ ਕੁਆਲਟੀ ਚੈੱਕ ਕਰਨ ਲਈ ਹਰ ਐੈੱਸ. ਡੀ. ਓ. ਅਤੇ ਜੇ. ਈ. ਰੋਜ਼ਾਨਾ ਚੈੱਕ ਕਰਨ। ਐਕਸੀਅਨ ਹਫਤੇ ਵਿਚ ਇਕ ਵਾਰ ਜਾ ਕੇ ਮੌਕਾ ਚੈੱਕ ਕਰ ਕੇ ਆਉਣ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਕਾਰਨ ਸਮੁੱਚੇ ਸ਼ਹਿਰ ਦਾ ਪੈਚ ਵਰਕ ਦੀਵਾਲੀ ਤੋਂ ਪਹਿਲਾਂ ਮੁਕੰਮਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਆਰ. ਐੱਸ. ਐੱਸ. ਦੇ ਸਵੈਮ ਸੇਵਕ ਦੀ ਰੇਲ ਟ੍ਰੈਕ ਤੋਂ ਮਿਲੀ ਲਾਸ਼
NEXT STORY