ਚੰਡੀਗੜ੍ਹ (ਸੁਸ਼ੀਲ) : ਪੀ. ਜੀ. ਆਈ. ਦੇ ਓਲਡ ਓ. ਪੀ. ਡੀ. ਗੇਟ ਸਾਹਮਣੇ ਸੜਕ 'ਤੇ ਐਕਟਿਵਾ ਨੂੰ ਐਤਵਾਰ ਰਾਤ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਐਕਟਿਵਾ ਪੂਰੀ ਤਰ੍ਹਾਂ ਸੜ ਗਈ। ਚਾਲਕ ਨੇ ਐਕਟਿਵਾ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਅੱਗ ਵੇਖ ਕੇ ਆਸਪਾਸ ਦੇ ਲੋਕ ਇਕੱਠੇ ਹੋ ਗਏ। ਫਾਇਰ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਚਾਲਕ ਅਸ਼ਵਨੀ ਨੇ ਦੱਸਿਆ ਕਿ ਚਲਦੇ ਐਕਟਿਵਾ ਨੂੰ ਅੱਗ ਲੱਗ ਗਈ। ਐਕਟਿਵਾ ਚਾਲਕ ਅਸ਼ਵਨੀ ਨੇ ਦੱਸਿਆ ਕਿ ਐਤਵਾਰ ਰਾਤ ਇਕ ਵਜੇ ਉਹ ਐਕਟਿਵਾ 'ਚ ਸੈਕਟਰ 4 ਪੈਟਰੋਲ ਪੰਪ ਤੋਂ ਪੈਟਰੋਲ ਪੁਵਾ ਕੇ ਘਰ ਜਾ ਰਿਹਾ ਸੀ।
ਜਦੋਂ ਉਹ ਪੀ. ਜੀ. ਆਈ. ਗੇਟ ਦੇ ਬਾਹਰ ਪਹੁੰਚਿਆ ਤਾਂ ਅਚਾਨਕ ਐਕਟਿਵਾ 'ਚ ਅੱਗ ਲੱਗ ਗਈ ਜਿਸ ਤੋਂ ਬਾਅਦ ਰਾਹਗੀਰਾਂ ਨੇ ਮਾਮਲੇ ਦੀ ਸੂਚਨਾ ਪੁਲਸ ਵਿਭਾਗ ਅਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ। ਜਦੋਂ ਤੱਕ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਪਹੁੰਚਦੇ ਉਸ ਤੋਂ ਪਹਿਲਾਂ ਐਕਟਿਵਾ ਸੜ ਚੁੱਕੀ ਸੀ। ਫਾਇਰ ਕਰਮਚਾਰੀ ਨੇ ਦੱਸਿਆ ਕਿ ਐਕਟਿਵਾ 'ਚ ਅੱਗ ਲੱਗਣ ਦਾ ਕੋਈ ਕਾਰਨ ਪਤਾ ਨਹੀਂ ਲੱਗਿਆ। ਫਾਇਰ ਕਰਮਚਾਰੀ ਨੇ ਦੱਸਿਆ ਕਿ ਅੱਗ ਲੱਗਣ ਦੀ ਜਾਂਚ ਕੀਤੀ ਜਾ ਰਹੀ ਹੈ।
ਮਾਘੀ ਮੇਲੇ ਦੌਰਾਨ ਢੀਂਡਸਾ ਪਰਿਵਾਰ 'ਤੇ ਵਰ੍ਹੇ ਸੁਖਬੀਰ ਬਾਦਲ
NEXT STORY