ਜਲੰਧਰ (ਸੋਨੂੰ)- ਸ਼੍ਰੀ ਸਿੱਧ ਬਾਬਾ ਸੋਢਲ ਮੇਲੇ 'ਚ ਪੁਲਸ ਵੱਲੋਂ 1500 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ,ਪਰ ਇਸ ਦੇ ਬਾਵਜੂਦ ਮੇਲੇ 'ਚ ਸਨੈਚਿੰਗ ਅਤੇ ਵਾਹਨ ਚੋਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਸੂਤਰਾਂ ਮੁਤਾਬਕ ਕੁਝ ਲੋਕਾਂ ਦੇ ਪਰਸ ਚੋਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਉੱਥੇ ਹੀ ਚਰਨਜੀਪੁਰਾ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਸੋਢਲ ਮੰਦਿਰ ਨੇੜੇ ਗਲੀ 'ਚੋਂ ਐਕਟਿਵਾ ਚੋਰੀ ਹੋ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਸ ਵੱਲੋਂ ਡਰੋਨ ਕੈਮਰੇ ਨਾਲ ਡੂੰਘਾਈ ਨਾਲ ਨਜ਼ਰ ਰੱਖੀ ਜਾ ਰਹੀ ਹੈ ਪਰ ਫਿਰ ਵੀ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਗਲੀ 'ਚੋਂ ਐਕਟਿਵਾ ਲੈ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ- ਫਗਵਾੜਾ 'ਚ ਵੱਡੀ ਵਾਰਦਾਤ! ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਔਰਤ ਦਾ ਬੇਰਹਿਮੀ ਨਾਲ ਕਤਲ
ਘਟਨਾ ਦੀ ਸ਼ਿਕਾਇਤ ਪੀੜਤ ਵੱਲੋਂ ਥਾਣੇ 'ਚ ਦੇ ਦਿੱਤੀ ਗਈ ਹੈ। ਪੀੜਤ ਮਨੀਸ਼ ਨਾਗਪਾਲ ਨੇ ਥਾਣਾ 2 'ਚ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਲਿਖਿਆ ਕਿ ਉਸ ਦੀ ਸਬਜ਼ੀ ਮੰਡੀ 'ਚ ਸਬਜ਼ੀ ਦੀ ਦੁਕਾਨ ਹੈ ਅਤੇ ਉਹ 24 ਸਤੰਬਰ ਨੂੰ ਦੇਰ ਰਾਤ ਕਰੀਬ ਸਵਾ 11 ਵਜੇ ਪਰਿਵਾਰ ਸਮੇਤ ਐਕਟਿਵਾ ਨੰਬਰ PB 08 DK 9773 'ਤੇ ਸਵਾਰ ਹੋ ਕੇ ਸੋਢਿਲ ਮੰਦਰ ਗਿਆ ਸੀ। ਇਸ ਦੌਰਾਨ ਉਸ ਨੇ ਮੰਦਿਰ ਨੇੜੇ ਸੜਕ ਕਿਨਾਰੇ ਐਕਟਿਵਾ ਪਾਰਕ ਕੀਤੀ ਅਤੇ ਉਹ ਪਰਿਵਾਰ ਸਮੇਤ ਮੱਥਾ ਟੇਕਣ ਲਈ ਮੰਦਿਰ ਚਲਾ ਗਿਆ।
ਇਹ ਵੀ ਪੜ੍ਹੋ- ਚੰਡੀਗੜ੍ਹ: ਹੈੱਡ ਕਾਂਸਟੇਬਲ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ! ਵਿਆਹ ਲਈ ਪੁੱਤ ਨੇ ਰਚੀ ਅਜਿਹੀ ਸਾਜਿਸ਼ ਕਿ...
ਇਸੇ ਦੌਰਾਨ ਮੰਦਿਰ ਤੋਂ ਮੱਥਾ ਟੇਕ ਕੇ ਉਹ ਕਰੀਬ ਸਵਾ 12 ਵਜੇ ਬਾਹਰ ਆਇਆ ਅਤੇ ਵੇਖਿਆ ਕਿ ਜਿੱਥੇ ਉਸ ਨੇ ਐਕਟਿਵਾ ਪਾਰਕ ਕੀਤੀ ਸੀ, ਉੱਥੋਂ ਐਕਟਿਵਾ ਗਾਇਬ ਸੀ। ਜਿਸ ਤੋਂ ਬਾਅਦ ਉਸ ਨੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਤਾਂ ਪਤਾ ਲੱਗਾ ਕਿ ਚੋਰ ਉਸ ਦੀ ਐਕਟਿਵਾ ਚੁਰਾ ਕੇ ਲੈ ਗਿਆ। ਅਜਿਹੇ ਵਿੱਚ ਪੀੜਤ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਉੱਥੇ ਹੀ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ 'ਚ 2 ਵਿਅਕਤੀ ਮੇਲੇ 'ਚ ਸ਼ਰੇਆਮ ਐਕਟਿਵਾ ਚੁਰਾ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ- ਪੰਜਾਬ ਦੇ ਸਰਹੱਦੀ ਖੇਤਰਾਂ 'ਚ ਵਧਾਈ ਸੁਰੱਖਿਆ! ਪੁਲਸ ਤੇ BSF ਨੇ ਖੰਗਾਲੇ ਸੰਵੇਦਨਸ਼ੀਲ ਇਲਾਕੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਵੱਡੀ ਖ਼ਬਰ: 20 ਕਿੱਲੋ ਹੈਰੋਇਨ ਸਣੇ 2 ਨਸ਼ਾ ਤਸਕਰ ਗ੍ਰਿਫ਼ਤਾਰ
NEXT STORY