ਖੰਨਾ (ਵਿਪਨ): ਪੰਜਾਬ ਭਰ ਅੰਦਰ ਆੜ੍ਹਤੀਆਂ ਦੀ ਹੜਤਾਲ ਵਿਚਕਾਰ ਅੱਜ ਏ.ਡੀ.ਸੀ. ਨੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਖੇਤਰ ਦੀਆਂ ਦਾਣਾ ਮੰਡੀਆਂ ਅੰਦਰ ਕਣਕ ਦੇ ਸੀਜ਼ਨ ਨੂੰ ਲੈ ਕੇ ਕੀਤੇ ਪ੍ਰਬੰਧਾਂ ਦਾ ਜਾਇਜਾ ਲਿਆ। ਖੰਨਾ ਦੇ ਤਹਿਸੀਲ ਕੰਪਲੈਕਸ ਵਿਖੇ ਮੀਟਿੰਗ ਹੋਈ।
ਏ.ਡੀ.ਸੀ. ਜਸ਼ਨਪ੍ਰੀਤ ਕੌਰ ਗਿੱਲ ਨੇ ਸਬੰਧਤ ਸਬ ਡਵੀਜਨਾਂ ਦੇ ਐੱਸ.ਡੀ.ਐੱਮਜ਼., ਤਹਿਸੀਲਦਾਰਾਂ, ਮਾਰਕੀਟ ਕਮੇਟੀ ਸਕੱਤਰਾਂ ਅਤੇ ਆੜ੍ਹਤੀਆਂ ਨਾਲ ਮੀਟਿੰਗ ਕਰਕੇ ਜਾਇਜ਼ਾ ਲਿਆ। ਮੰਡੀਆਂ ਅੰਦਰ ਸਟੋਰੇਜ ਤੇ ਬਾਰਦਾਨੇ ਦੀ ਸਮੱਸਿਆ ਨੂੰ ਲੈ ਕੇ ਹਦਾਇਤ ਕੀਤੀ ਗਈ ਕਿ ਕਿਸੇ ਵੀ ਤਰ੍ਹਾਂ ਨਾਲ ਆੜ੍ਹਤੀ, ਕਿਸਾਨ, ਮਜਦੂਰ ਪਰੇਸ਼ਾਨ ਨਹੀਂ ਹੋਣੇ ਚਾਹੀਦੇ। ਏ.ਡੀ.ਸੀ. ਨੇ ਕਿਹਾ ਕਿ ਹੜਤਾਲ ਸਬੰਧੀ ਅੱਜ ਸ਼ਾਮ ਨੂੰ ਹੋਣ ਵਾਲੀ ਮੀਟਿੰਗ ਦੌਰਾਨ ਮਸਲਾ ਹੱਲ ਹੋ ਜਾਵੇਗਾ ਤੇ ਖਰੀਦ ਸ਼ੁਰੂ ਹੋ ਜਾਵੇਗੀ।
ਦੂਜੇ ਪਾਸੇ, ਆੜ੍ਹਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਪ੍ਰਬੰਧਾਂ ਸਬੰਧੀ ਮੀਟਿੰਗ ਸੱਦੀ ਗਈ ਸੀ। ਪ੍ਰਬੰਧ ਮੁਕੰਮਲ ਹਨ, ਪ੍ਰੰਤੂ ਹੜਤਾਲ ਜਾਰੀ ਹੈ। ਇਸ ਸਬੰਧੀ ਸ਼ਾਮ ਵਾਲੀ ਮੀਟਿੰਗ ਚ ਫੈਸਲਾ ਹੋਣ ਦੀ ਸੰਭਾਵਨਾ ਹੈ। ਹਾਲੇ ਮੰਡੀਆਂ 'ਚ ਆ ਰਹੀ ਕਣਕ ਅੰਦਰ ਨਮੀ ਦੀ ਮਾਤਰਾ ਵੀ ਵਧੇਰੇ ਹੈ ਜਿਸ ਦੀ ਖਰੀਦ ਸੰਭਵ ਨਹੀਂ ਹੈ।
ਹਰਸਿਮਰਤ ਬਾਦਲ ਦੀ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਅਪੀਲ, ਫ਼ਸਲਾਂ ਦੇ ਖ਼ਰਾਬੇ ਲਈ ਮੰਗਿਆ ਵਿਸ਼ੇਸ਼ ਪੈਕਜ
NEXT STORY