ਬਠਿੰਡਾ (ਬਲਵਿੰਦਰ)-ਵਧੀਕ ਜ਼ਿਲਾ ਮੈਜਿਸਟ੍ਰੇਟ ਬਠਿੰਡਾ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਨੰਬਰ 21/5/13-4816/405 ਮਿਤੀ 13 ਮਾਰਚ, 2013 ਪੱਤਰ ਨੰਬਰ 5/57/2014-3ਗ4/391068/1 ਮਿਤੀ 14 ਜਨਵਰੀ, 2015 ਅਤੇ ਪੱਤਰ ਨੰਬਰ 5/42/15-3ਗ4/567236/1 ਮਿਤੀ 19 ਅਗਸਤ, 2015 ਦੀ ਲਗਾਤਾਰਤਾ ਵਿਚ ਜ਼ਿਲਾ ਪੱਧਰ 'ਤੇ ਚਾਈਨਾ ਡੋਰ ਸਟੋਰ ਕਰਨ, ਵੇਚਣ ਤੇ ਖਰੀਦਣ 'ਤੇ 6 ਮਹੀਨੇ ਦੀ ਪਾਬੰਦੀ ਲਾਉਣ ਦੀ ਪ੍ਰਵਾਨਗੀ ਦਿੱਤੀ ਹੈ। ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਵਧੀਕ ਜ਼ਿਲਾ ਮੈਜਿਸਟ੍ਰੇਟ ਡਾ. ਸ਼ੇਨਾ ਅਗਰਵਾਲ ਵੱਲੋਂ ਫੌਜਦਾਰੀ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲੇ ਭਰ ਵਿਚ ਚਾਈਨਾ ਡੋਰ ਵੇਚਣ, ਸਟੋਰ ਕਰਨ, ਵਰਤੋਂ ਕਰਨ ਅਤੇ ਖਰੀਦਣ 'ਤੇ ਪਾਬੰਦੀ ਲਾਈ ਗਈ ਹੈ।
ਇਹ ਹੁਕਮ 23 ਮਈ, 2018 ਤੱਕ ਲਾਗੂ ਰਹਿਣਗੇ।
ਕੈਦੀ ਤੋਂ ਮੋਬਾਇਲ ਬਰਾਮਦ
NEXT STORY