ਭਵਾਨੀਗੜ੍ਹ (ਵਿਕਾਸ ਮਿੱਤਲ)- ਬੀਤੇ ਦਿਨ ਘਰੇਲੂ ਬਿਜਲੀ ਠੀਕ ਕਰਨ ਦੌਰਾਨ ਕਰੰਟ ਲੱਗਣ ਕਾਰਨ ਪਿੰਡ ਬਲਿਆਲ ਵਿਖੇ ਫ਼ੌਤ ਹੋਏ ਪਾਵਰਕਾਮ ਦੇ ਸਹਾਇਕ ਲਾਈਨਮੈਨ ਦੀ ਲਾਸ਼ ਬਠਿੰਡਾ- ਚੰਡੀਗੜ੍ਹ ਕੌਮੀ ਮਾਰਗ 'ਤੇ ਰੱਖ ਕੇ ਪ੍ਰਦਰਸ਼ਨ ਕਰ ਰਹੀਆਂ ਮੁਲਾਜ਼ਮ ਤੇ ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਪ੍ਰਸ਼ਾਸਨ ਵੱਲੋਂ ਸ਼ੁੱਕਰਵਾਰ ਨੂੰ ਮੰਨ ਲਈਆਂ ਗਈਆਂ ਹਨ। ਜਥੇਬੰਦੀਆਂ ਨੇ ਮੰਗਾਂ ਮੰਨੇ ਜਾਣ ਤੋਂ ਬਾਅਦ ਪੱਕੇ ਤੌਰ 'ਤੇ ਲਾਇਆ ਮੋਰਚਾ ਸਮਾਪਤ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਮੰਗਾਂ ਸਬੰਧੀ ਵੀਰਵਾਰ ਦੇਰ ਰਾਤ ਤੱਕ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂਆਂ ਦੀ ਡਿਪਟੀ ਕਮਿਸ਼ਨਰ ਸੰਗਰੂਰ ਤੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਵਿਚਕਾਰ ਹੋਈ ਪੈਨੇਲ ਮੀਟਿੰਗ ਦੌਰਾਨ ਪ੍ਰਸ਼ਾਸਨ ਨੇ ਪਰਿਵਾਰ ਨੂੰ ਇਨਸਾਫ਼ ਦੇਣ ਦਾ ਭਰੋਸਾ ਦਿਵਾਇਆ ਸੀ ਤੇ ਭਰੋਸੇ ਮਗਰੋੰ ਪ੍ਰਸ਼ਾਸਨ ਦੇ ਕਹਿਣ 'ਤੇ ਪ੍ਰਦਰਸ਼ਨਕਾਰੀਆਂ ਨੇ ਜਾਮ ਹਾਈਵੇਅ ਦੇ ਇੱਕ ਪਾਸੇ ਦੀ ਆਵਾਜਾਈ ਅਤੇ ਲਗਭਗ ਪੂਰੇ ਸ਼ਹਿਰ ਦੀ ਬੰਦ ਪਈ ਬਿਜਲੀ ਸਪਲਾਈ ਨੂੰ ਬਹਾਲ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਸੁੱਤੇ ਪਏ ਲੋਕਾਂ ਦੇ ਘਰਾਂ 'ਚ ਜਾ ਵੜੀ ਪੁਲਸ! ਇਲਾਕੇ ਨੂੰ ਪਾ ਲਿਆ ਘੇਰਾ
ਸ਼ੁੱਕਰਵਾਰ ਸਵੇਰੇ ਧਰਨੇ ਦੌਰਾਨ ਪਾਵਰਕਾਮ ਮੁਲਾਜ਼ਮ ਜੁਆਇੰਟ ਫ਼ੋਰਮ ਦੇ ਸੂਬਾਈ ਆਗੂ ਦਵਿੰਦਰ ਸਿੰਘ ਪਸੌਰ, ਗੁਰਪ੍ਰੀਤ ਸਿੰਘ ਗੱਡੀਵਿੰਡ ਨੇ ਦੱਸਿਆ ਕਿ ਪਾਵਰਕਾਮ ਵੱਲੋਂ ਮ੍ਰਿਤਕ ਲਾਇਨਮੈਨ ਕਮਲਜੀਤ ਸਿੰਘ ਦੇ ਪਰਿਵਾਰ ਨੂੰ 10 ਲੱਖ ਰੁਪਏ, ਪੈਨਸ਼ਨ ਅਤੇ ਇਕ ਜੀਅ ਨੂੰ ਨੌਕਰੀ ਦਿੱਤੀ ਜਾਵੇਗੀ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਦੀ ਤਰਫੋਂ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਇਸ ਦੌਰਾਨ ਪਾਵਰਕਾਮ ਸੰਗਰੂਰ ਦੇ ਚੀਫ਼ ਇੰਜੀਨੀਅਰ ਰਘੁਰੀਤ ਸਿੰਘ ਨੇ ਐਸਡੀਐਮ ਭਵਾਨੀਗੜ੍ਹ ਡਾ. ਵਿਨੀਤ ਕੁਮਾਰ ਦੀ ਹਾਜ਼ਰੀ 'ਚ ਸਹਾਇਤਾ ਰਾਸ਼ੀ ਦਾ ਚੈੱਕ ਪਰਿਵਾਰ ਨੂੰ ਸੌੰਪਿਆ। ਓਧਰ ਦੂਜੇ ਪਾਸੇ ਭਵਾਨੀਗੜ੍ਹ ਪੁਲਸ ਵੱਲੋਂ ਆਪਣੇ ਘਰ ਦਾ ਜਨਰੇਟਰ ਚਲਾਉਣ ਵਾਲੀ ਮਹਿਲਾ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਜ਼ਿਮਨੀ ਚੋਣ: 'ਆਪ' ਦੇ ਮੋਹਿੰਦਰ ਭਗਤ 37,325 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੇ, ਹਾਸਲ ਕੀਤੀਆਂ 55,246 ਵੋਟਾਂ
NEXT STORY