ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)-ਦੀਨਾਨਗਰ ਜੋ ਕਿ ਮਹਾਰਾਜਾ ਰਣਜੀਤ ਸਿੰਘ ਸਿੰਘ ਦੇ ਸ਼ਾਸਨ ਕਾਲ ਦੌਰਾਨ ਉਨ੍ਹਾਂ ਦੀ ਗਰਮੀਆਂ ਦੀ ਰਾਜਧਾਨੀ ਹੋਇਆ ਕਰਦਾ ਸੀ।ਇਸ ਸ਼ਹਿਰ ਵਿਚ ਵਿਰਾਸਤੀ ਮੰਚ ਬਟਾਲਾ ਵਲੋਂ ਤਿਆਰ ਕਰਵਾਏ ਗਏ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਸਥਾਪਿਤ ਕਰਨ ਲਈ ਭਾਰੀ ਜਦੋਂ ਜਹਿਦ ਕਰਨੀ ਪੈ ਰਹੀ ਸੀ ਪਰ ਅੱਜ ਇਲਾਕੇ ਦੀ ਸੰਗਤ ਨੇ ਪ੍ਰਸ਼ਾਸਨ ਪੁਲਸ ਅਧਿਕਾਰੀਆਂ ਦੇ ਵਿਰੋਧ ਤੋਂ ਬਾਆਦ ਵੀ ਬੁੱਤ ਨੂੰ ਸਥਾਪਿਤ ਕਰ ਦਿੱਤਾ ਗਿਆ। ਬੀਤੇ ਦਿਨੀਂ ਇਸ ਬੁੱਤ ਨੂੰ ਘਰੋਟਾ ਮੋੜ ਤੋਂ ਅੱਗੇ ਬਾਈ ਪਾਸ ਤੇ ਚੌਂਕ ਵਿੱਚ ਸਥਾਪਿਤ ਕਰਨ ਦਾ ਕੰਮ ਇਲਾਕੇ ਦੀ ਸੰਗਤ ਵਲੋਂ ਸੀਨੀਅਰ ਅਕਾਲੀ ਆਗੂ ਜੱਥੇਦਾਰ ਨਰਿੰਦਰ ਸਿੰਘ ਬਾੜਾ ਦੀ ਅਗਵਾਈ ਵਿਚ ਆਰੰਭਿਆ ਗਿਆ ਸੀ ਜਿਸ ਨੂੰ ਪਠਾਨਕੋਟ ਦੇ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਮਨਜ਼ੂਰੀ ਨਾਂ ਲੈਣ ਕਾਰਨ ਰੋਕ ਦਿੱਤਾ ਗਿਆ ਤੇ ਉਸ ਤੋਂ ਬਾਦ ਵਿਰਾਸਤੀ ਮੰਚ ਬਟਾਲਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਵਲੋਂ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂ ਚੱਕ ਅਤੇ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਤੇ ਹੋਰ ਉੱਚ ਅਧਿਕਾਰੀਆਂ ਤੱਕ ਇਸ ਬੁੱਤ ਨੂੰ ਸਥਾਪਿਤ ਕੀਤੇ ਜਾਣ ਦੀ ਮਨਜ਼ੂਰੀ ਦਿੱਤੇ ਜਾਣ ਸਬੰਧੀ ਗੱਲਬਾਤ ਆਰੰਭੀ ਗਈ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਿਰਾਸਤੀ ਮੰਚ ਬਟਾਲਾ ਵਲੋਂ ਸਾਂਝੇ ਤੌਰ ਤੇ ਚੌਂਕ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕੀਤੇ ਜਾਣ ਦਾ ਕੰਮ ਆਰੰਭਿਆ ਕਰ ਦਿੱਤਾ ਗਿਆ ਪਰ ਕੁਝ ਹੀ ਸਮੇਂ ਬਾਆਦ ਪੁਲਸ ਦੇ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਫੇਰ ਤੋਂ ਕੰਮ ਨੂੰ ਰੋਕੇ ਜਾਣ ਦਾ ਫੁਰਮਾਨ ਸੁਣਾ ਦਿੱਤਾ।
ਪੁਲਸ ਅਧਿਕਾਰੀਆਂ ਨਾਲ ਚੱਲ ਰਹੀ ਗੱਲਬਾਤ ਦੇ ਦੌਰਾਨ ਸਾਬਕਾ ਕੈਬਨਿਟ ਮੰਤਰੀ ਪੰਜਾਬ ਸੁੱਚਾ ਸਿੰਘ ਲੰਗਾਹ ਵੀ ਆਪਣੇ ਸਾਥੀਆਂ ਨਾਲ ਮੌਕੇ ਤੇ ਪਹੁੰਚ ਗਏ ਤੇ ਉਨ੍ਹਾਂ ਦੀ ਪੁਲਸ ਅਧਿਕਾਰੀਆਂ ਗੱਲਬਾਤ ਹੋਈ ਪਰ ਇਸ ਦਾ ਕੋਈ ਵੀ ਸਿੱਟਾ ਨਾਂ ਨਿਕਲਣ ਤੇ ਮੌਕੇ ਤੇ ਪਹੁੰਚੇ ਲੋਕਾਂ ਵਲੋਂ ਟਰੈਕਟਰ ਟਰਾਲੀ ਤੇ ਲਿਆਂਦੇ ਗਏ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਜ਼ਬਰਦਸਤੀ ਚੌਂਕ ਵਿਚ ਕੰਕਰੀਟ ਪਾ ਕੇ ਸਥਾਪਿਤ ਕਰ ਦਿੱਤਾ ਗਿਆ। ਜੱਥੇਦਾਰ ਸੁੱਚਾ ਸਿੰਘ ਲੰਗਾਹ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਦੀਨਾਨਗਰ ਮਹਾਰਾਜਾ ਰਣਜੀਤ ਸਿੰਘ ਦੀ ਗਰਮੀਆਂ ਦੀ ਰਾਜਧਾਨੀ ਰਿਹਾ ਹੈ ਤੇ ਇਸ ਖੇਤਰ ਵਿਚ ਉਨ੍ਹਾਂ ਦੇ ਬੁੱਤ ਨੂੰ ਸਥਾਪਿਤ ਕਰਨ ਲਈ ਇਲਾਕੇ ਦੇ ਲੋਕਾਂ ਨੂੰ ਕਾਫੀ ਜਦੋਂ ਜਹਿਦ ਕਰਨੀ ਪਈ ਜੋ ਕਿ ਬਹੁਤ ਦੁੱਖ ਦੀ ਗੱਲ ਹੈ। ਪਹਿਲਾਂ ਗੁਰਦਾਸਪੁਰ ਤੋਂ ਦੀਨਾਨਗਰ ਆਉਂਦੇ ਬਾਈ ਪਾਸ ਚੌਂਕ ਵਿੱਚ ਇਸ ਬੁੱਤ ਨੂੰ ਸਥਾਪਿਤ ਕੀਤੇ ਜਾਣ ਦੀ ਮਨਜ਼ੂਰੀ ਮਿਲੀ ਸੀ ਪਰ ਉਥੇ ਸਥਾਪਿਤ ਨਹੀਂ ਹੋ ਸਕਿਆ ਉਸ ਦੇ ਬਾਆਦ ਹੁਣ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਕੇ ਪ੍ਰਮਾਨੰਦ ਵਾਲੇ ਪਾਸੇ ਬਾਈ ਪਾਸ ਚੌਂਕ ਵਿੱਚ ਇਸ ਬੁੱਤ ਨੂੰ ਸਥਾਪਿਤ ਕੀਤਾ ਜਾ ਰਿਹਾ ਸੀ ਤਾਂ ਅੱਜ ਵੀ ਪੁਲਸ ਨੇ ਰੋਕ ਦਿੱਤਾ। ਉਨ੍ਹਾਂ ਕਿਹਾ ਕਿ ਬੁੱਤ ਲਗਾਉਣ ਤੋਂ ਰੋਕਣ ਵਾਲੇ ਨੇਤਾ ਸਾਹਮਣੇ ਆਕੇ ਗੱਲ ਕਰਨ ।ਉਨ੍ਹਾਂ ਐਲਾਨ ਕੀਤਾ ਕਿ ਇਸ ਬੁੱਤ ਵਾਲੀ ਥਾਂ ਤੇ ਛੇਤੀ ਹੀ ਇੱਕ ਵੱਡੀ ਕਾਨਫਰੰਸ ਕਰਵਾਈ ਜਾਵੇਗੀ।
ਅੱਜ ਇਲਾਕੇ ਦੀ ਸੰਗਤ ਨੇ ਬੁੱਤ ਨੂੰ ਸਥਾਪਿਤ ਕਰਕੇ ਉਸ ਤੇ ਕੰਕਰੀਟ ਪਾਉਣ ਦਾ ਕੰਮ ਵੀ ਕਰ ਦਿੱਤਾ। ਇਸ ਮੌਕੇ ਵਿਰਾਸਤੀ ਮੰਚ ਬਟਾਲਾ ਦੇ ਪ੍ਰਧਾਨ ਬਲਦੇਵ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨਰਿੰਦਰ ਸਿੰਘ ਬਾੜਾ ਨੇ ਦਸਿਆ ਕਿ ਇਸ ਬੁੱਤ ਨੂੰ ਸਥਾਪਿਤ ਕਰਨ ਲਈ ਉਨ੍ਹਾਂ ਨੇ ਪਠਾਨਕੋਟ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਤੋਂ ਮਨਜ਼ੂਰੀ ਲਈ ਇਸਦੇ ਬਾਆਲ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਤੋਂ ਵਰਬਲੀ ਮਨਜ਼ੂਰੀ।ਲੈਣ ਦੇ ਬਾਆਦ ਹੀ ਅੱਜ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਠਾਨਕੋਟ ਦੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਮੀਟਿੰਗ ਕਰਨ ਲਈ ਬੁਲਾਇਆ ਹੈ ਜਿੱਥੇ ਅਸੀਂ ਅਧਿਕਾਰੀਆਂ ਨਾਲ ਇਸ ਸਬੰਧੀ ਗੱਲਬਾਤ ਕੀਤੀ ਜਾਵੇਗੀ।
ਕੋਵਿਡ ਦੇ ਨਵੇਂ ਰੂਪ ਦਾ ਖ਼ਤਰਾ ਵਧਿਆ, ਸਾਵਧਾਨੀਆਂ ਜ਼ਰੂਰੀ, ਬਜ਼ੁਰਗਾਂ ਤੇ ਬੱਚਿਆਂ ਲਈ ਖ਼ਤਰਨਾਕ
NEXT STORY