ਜਲੰਧਰ (ਸ਼ੋਰੀ) : ਬਸਤੀਆਤ ਇਲਾਕੇ ਵਿਚ ਸਥਿਤ ਲਸੂੜੀ ਮੁਹੱਲੇ ਵਿਚ ਸ਼ਰਾਬ ਦਾ ਠੇਕਾ ਖੁੱਲ੍ਹਣ ਨੂੰ ਲੈ ਕੇ ਵਿਵਾਦ ਹੋ ਗਿਆ। ਇਲਾਕੇ ਦੇ ਲੋਕਾਂ ਨੇ ਇਸ ਬਾਬਤ ਧਰਨਾ-ਪ੍ਰਦਰਸ਼ਨ ਤਕ ਕੀਤਾ ਅਤੇ ਮੌਜੂਦਾ ਸਰਕਾਰ ਨੂੰ ਨਿੰਦਿਆ। ਲੋਕਾਂ ਦਾ ਫੈਸਲਾ ਸਾਫ ਸੀ ਕਿ ਜੇਕਰ ਠੇਕਾ ਇਥੇ ਖੁੱਲ੍ਹਿਆ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ ਕਿਉਂਕਿ ਜਿਸ ਰੋਡ ’ਤੇ ਸ਼ਰਾਬ ਦਾ ਠੇਕਾ ਖੁੱਲ੍ਹਣ ਜਾ ਰਿਹਾ ਹੈ, ਉਥੇ ਧਾਰਮਿਕ ਸਥਾਨ ਅਤੇ ਸਕੂਲ ਵੀ ਹੈ। ਸ਼ਰਾਬ ਦਾ ਠੇਕਾ ਦੇਖ ਕੇ ਸਕੂਲ ਵਿਚ ਪੜ੍ਹਨ ਵਾਲੀ ਨੌਜਵਾਨ ਪੀੜ੍ਹੀ ਵੀ ਸ਼ਰਾਬ ਖਰੀਦਣ ਵਾਲਿਆਂ ਨੂੰ ਦੇਖ ਕੇ ਕੀ ਸਿੱਖਿਆ ਲਵੇਗੀ। ਉਥੇ ਹੀ, ਹੰਗਾਮੇ ਦੀ ਸੂਚਨਾ ਪਾ ਕੇ ਮੌਕੇ ’ਤੇ ਥਾਣਾ ਨੰਬਰ 5 ਦੇ ਐੱਸ. ਐੱਚ. ਓ. ਯਾਦਵਿੰਦਰ ਸਿੰਘ ਰਾਣਾ ਵੀ ਪੁਲਸ ਫੋਰਸ ਸਮੇਤ ਪਹੁੰਚੇ। ਇਸ ਦੇ ਇਲਾਵਾ ਐਕਸਾਈਜ਼ ਇੰਸ. ਮਨਜੀਤ ਸਿੰਘ ਨੇ ਸਾਫ ਤੌਰ ’ਤੇ ਕਿਹਾ ਕਿ ਲੋਕਾਂ ਦੇ ਰੋਸ ਨੂੰ ਲੈ ਕੇ ਉਹ ਸ਼ਰਾਬ ਦਾ ਠੇਕਾ ਨਹੀਂ ਖੁੱਲ੍ਹਣ ਦੇਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਵਿਆਹ ਕਰਵਾਉਣ ਆਈ 72 ਸਾਲਾ NRI ਮਹਿਲਾ ਦੇ ਕਤਲਕਾਂਡ 'ਚ ਸਨਸਨੀਖੇਜ਼ ਖ਼ੁਲਾਸਾ
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸ਼ਰਾਬ ਦਾ ਠੇਕਾ ਖੋਲ੍ਹਣ ਦੀ ਇਜਾਜ਼ਤ ਉਨ੍ਹਾਂ ਨੇ ਨਹੀਂ ਦਿੱਤੀ ਪਰ ਇਜਾਜ਼ਤ ਲੈਣ ਤੋਂ ਪਹਿਲਾਂ ਹੀ ਠੇਕੇਦਾਰ ਦੇ ਕਰਿੰਦੇ ਠੇਕਾ ਖੋਲ੍ਹਣ ਦੀ ਤਿਆਰੀ ਕਰ ਰਹੇ ਸਨ। ਇੰਸ. ਮਨਜੀਤ ਿਸੰਘ ਨੇ ਸਾਫ ਤੌਰ ’ਤੇ ਕਿਹਾ ਕਿ ਇਸ ਰੋਡ ’ਤੇ ਠੇਕਾ ਨਹੀਂ ਖੁੱਲ੍ਹੇਗਾ। ਇਸ ਦੇ ਇਲਾਵਾ ਨਾਜਾਇਜ਼ ਤੌਰ ’ਤੇ ਸ਼ਰਾਬ ਸਮੱਗਲਿੰਗ ਕਰਨ ਵਾਲਿਆਂ ’ਤੇ ਵੀ ਉਨ੍ਹਾਂ ਦੀ ਪੂਰੀ ਨਜ਼ਰ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਾਜਾਇਜ਼ ਤੌਰ ’ਤੇ ਤੁਹਾਡੇ ਘਰਾਂ ਦੇ ਆਲੇ-ਦੁਆਲੇ ਸ਼ਰਾਬ ਵੇਚਣ ਵਾਲਿਆਂ ਦੀ ਜਾਣਕਾਰੀ ਲੋਕ ਉਨ੍ਹਾਂ ਨੂੰ ਦੇਣ ਤਾਂ ਕਿ ਅਜਿਹੇ ਸਮੱਗਲਰਾਂ ਖ਼ਿਲਾਫ਼ ਐਕਸਾਈਜ਼ ਵਿਭਾਗ ਸਖ਼ਤ ਕਾਰਵਾਈ ਕਰੇ। ਸੂਚਨਾ ਦੇਣ ਵਾਲਿਆਂ ਦਾ ਨਾਂ ਗੁਪਤ ਰੱਖਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ ਲੈਂਡ ਫਰਾਡ: 9 ਜਾਅਲੀ ਰਜਿਸਟਰੀਆਂ ਦੇ ਮਾਮਲੇ 'ਚ ਕਲਯੁਗੀ ਭਤੀਜਿਆਂ 'ਤੇ FIR ਦਰਜ
NEXT STORY