ਜ਼ੀਰਕਪੁਰ (ਵੈੱਬ ਡੈਸਕ, ਅਸ਼ਵਨੀ) : ਪੰਜਾਬ ਬੰਦ ਦੇ ਸੱਦੇ ਕਾਰਨ ਜ਼ੀਰਕਪੁਰ 'ਚ ਓਲਡ ਕਾਲਕਾ ਰੋਡ ਬੰਦ ਹੋਣ ਕਰਕੇ ਆਵਾਜਾਈ ਵਿਵਸਥਾ ਕਾਫ਼ੀ ਪ੍ਰਭਾਵਿਤ ਹੋਈ। ਇਸ ਦੌਰਾਨ ਮਾਨਵ ਮੰਗਲ ਸਕੂਲ ਦੀ ਇੱਕ ਖ਼ਾਲੀ ਬੱਸ ਦੋ ਘੰਟਿਆਂ ਤੋਂ ਵੱਧ ਸਮੇਂ ਤੱਕ ਰਸਤੇ ਵਿੱਚ ਫਸੀ ਰਹੀ। ਬੱਸ 'ਚ ਕੋਈ ਵੀ ਵਿਦਿਆਰਥੀ ਮੌਜੂਦ ਨਹੀਂ ਸੀ ਅਤੇ ਸੜਕ ਬੰਦ ਹੋਣ ਕਾਰਨ ਬੱਸ ਅੱਗੇ ਨਹੀਂ ਵਧ ਸਕੀ। ਦੂਜੇ ਪਾਸੇ, ਬੰਦ ਦੇ ਮੱਦੇਨਜ਼ਰ ਮਾਨਵ ਮੰਗਲ ਸਕੂਲ ਪ੍ਰਬੰਧਕਾਂ ਵੱਲੋਂ ਅੱਧੇ ਦਿਨ (ਹਾਫ਼ ਡੇਅ) ਦੀ ਛੁੱਟੀ ਕਰ ਦਿੱਤੀ ਗਈ।
ਇਸ ਦੇ ਚੱਲਦਿਆਂ ਵਿਦਿਆਰਥੀਆਂ ਨੂੰ ਆਮ ਸਮੇਂ ਤੋਂ ਪਹਿਲਾਂ ਹੀ ਘਰ ਭੇਜ ਦਿੱਤਾ ਗਿਆ। ਓਲਡ ਕਾਲਕਾ ਰੋਡ 'ਤੇ ਆਵਾਜਾਈ ਠੱਪ ਹੋਣ ਕਾਰਨ ਇਸ ਮਾਰਗ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਵਿੱਚ ਕਾਫ਼ੀ ਦਿੱਕਤਾਂ ਆਈਆਂ। ਪੰਜਾਬ ਬੰਦ ਦੇ ਚੱਲਦਿਆਂ ਪੂਰੇ ਖੇਤਰ ਵਿੱਚ ਤਣਾਅ ਅਤੇ ਆਵਾਜਾਈ ਵਿੱਚ ਵਿਘਨ ਬਣਿਆ ਰਿਹਾ।
ਪਰਵਿੰਦਰ ਝੋਟਾ ਕਤਲਕਾਂਡ: ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ ਹੋ ਗਿਆ ਜਾਮ
NEXT STORY