Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, SEP 06, 2026

    11:11:33 AM

  • four cadets from punjab become lieutenants in indian army

    ਪੰਜਾਬ ਦੇ 4 ਕੈਡੇਟ ਭਾਰਤੀ ਫ਼ੌਜ 'ਚ ਬਣੇ...

  • unfortunate incident happened to two friends

    ਬਾਬਾ ਬੁੱਢਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਦੋ...

  • flood disaster in nepal

    ਨੇਪਾਲ ਹੜ੍ਹ: ਭਾਰੀ ਤਬਾਹੀ 'ਚ ਮ੍ਰਿਤਕਾਂ ਦੀ ਗਿਣਤੀ...

  • russia pauses strikes

    ਖ਼ਤਮ ਹੋਣ ਜਾ ਰਹੀ ਰੂਸ-ਯੂਕ੍ਰੇਨ ਦੀ ਜੰਗ ! ਪੁਤਿਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Amritsar
  • ਅੰਮ੍ਰਿਤਸਰ ਲੈਂਡ ਫਰਾਡ: 9 ਜਾਅਲੀ ਰਜਿਸਟਰੀਆਂ ਦੇ ਮਾਮਲੇ 'ਚ ਕਲਯੁਗੀ ਭਤੀਜਿਆਂ 'ਤੇ FIR ਦਰਜ

PUNJAB News Punjabi(ਪੰਜਾਬ)

ਅੰਮ੍ਰਿਤਸਰ ਲੈਂਡ ਫਰਾਡ: 9 ਜਾਅਲੀ ਰਜਿਸਟਰੀਆਂ ਦੇ ਮਾਮਲੇ 'ਚ ਕਲਯੁਗੀ ਭਤੀਜਿਆਂ 'ਤੇ FIR ਦਰਜ

  • Edited By Sandeep Kumar,
  • Updated: 20 May, 2026 04:54 AM
Amritsar
amritsar land fraud
  • Share
    • Facebook
    • Tumblr
    • Linkedin
    • Twitter
  • Comment

ਅੰਮ੍ਰਿਤਸਰ (ਨੀਰਜ) : ਰਜਿਸਟਰੀ ਦਫ਼ਤਰ-2 ਅਤੇ ਰਜਿਸਟਰੀ ਦਫ਼ਤਰ-3 ਵਿਚ ਨਕਲੀ ਚਾਚਾ ਖੜ੍ਹਾ ਕਰ ਕੇ ਕਲਯੁਗੀ ਭਤੀਜਿਆਂ ਵੱਲੋਂ 8 ਜਾਅਲੀ ਰਜਿਸਟਰੀਆਂ ਕਰਵਾਉਣ ਦੇ ਮਾਮਲੇ ਵਿਚ ਅਤੇ ਇਸ ਤੋਂ ਬਾਅਦ ਅੱਗੇ ਜਾਅਲੀ ਰਜਿਸਟਰੀ ਨੂੰ ਕਿਸੇ ਹੋਰ ਵਿਅਕਤੀ ਦੇ ਨਾਂ ’ਤੇ 9ਵੀਂ ਰਜਿਸਟਰੀ ਕਰਨ ਦੇ ਮਾਮਲੇ ਨੂੰ ‘ਜਗ ਬਾਣੀ’ ਵੱਲੋਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਡੀ. ਸੀ. ਦਲਵਿੰਦਰਜੀਤ ਸਿੰਘ, ਡੀ. ਆਰ. ਓ. ਨਵਕੀਰਤ ਸਿੰਘ ਰੰਧਾਵਾ ਅਤੇ ਐੱਸ. ਡੀ. ਐੱਮ. ਮਨਕਵਲ ਸਿੰਘ ਚਾਹਲ ਦੀ ਰਿਪੋਰਟ ਦੇ ਆਧਾਰ ’ਤੇ ਆਖ਼ਿਰਕਾਰ ਪੁਲਸ ਨੇ ਕਲਯੁੱਗੀ ਭਤੀਜਿਆਂ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਪੰਜ ਮਹੀਨਿਆਂ ਬਾਅਦ ਐੱਫ. ਆਈ. ਆਰ. ਦਰਜ ਕਰ ਦਿੱਤੀ ਹੈ।

ਹਾਲਾਂਕਿ, ਇਸ ਐੱਫ. ਆਈ. ਆਰ. ਵਿਚ ਅਜੇ ਤੱਕ ਇਕ ਹੋਰ ਮੁਲਜ਼ਮ ਅਰੁਣ ਨੌਕਰ, ਰਜਿਸਟਰੀਆਂ ਲਿਖਣ ਵਾਲਾ ਇਕ ਕਥਿਤ ਵਸੀਕਾ ਨਵੀਸ ਅਤੇ ਡੀ. ਸੀ. ਦਫ਼ਤਰ ਦੇ ਦੋ ਮੁਲਾਜ਼ਮਾਂ ਦੇ ਨਾਂ ਸ਼ਾਮਲ ਨਹੀਂ ਕੀਤੇ ਗਏ ਹਨ, ਪਰ ਪਤਾ ਲੱਗਿਆ ਹੈ ਕਿ ਜਿਵੇਂ-ਜਿਵੇਂ ਪੁਲਸ ਵੱਲੋਂ ਜਾਂਚ ਅੱਗੇ ਵਧਾਈ ਜਾਵੇਗੀ, ਓਵੇਂ-ਓਵੇਂ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਵੀ ਤੈਅ ਹੈ। ਇਸ ਮਾਮਲੇ ਵਿਚ ਮ੍ਰਿਤਕ ਜਗਦੀਸ਼ ਰਾਜ ਦੇ ਪੁੱਤਰਾਂ ਰੋਮੀ ਅਤੇ ਹਰਭਜਨ ਸਿੰਘ ਵੱਲੋਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਪਨੇਸਰ ਅਤੇ ਐਡਵੋਕੇਟ ਮੰਗਤ ਰਾਮ ਸਿੱਲੀ ਰਾਹੀਂ ਕਾਨੂੰਨੀ ਲੜਾਈ ਸ਼ੁਰੂ ਕੀਤੀ ਗਈ ਸੀ। ਜਿਨ੍ਹਾਂ ਮੁਲਜ਼ਮਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ, ਉਨ੍ਹਾਂ ਵਿਚ ਰਾਜੇਸ਼ ਧਵਨ, ਵਰੁਣ ਧਵਨ, ਵਿਕ੍ਰਾਂਤ ਆਨੰਦ, ਅਣਪਛਾਤੀ ਸਿਮਰਨਜੀਤ ਕੌਰ ਅਤੇ ਸੁਨੀਲ ਕੁਮਾਰ ਦੇ ਨਾਂ ਸ਼ਾਮਲ ਹਨ। ਪੁਲਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

ਐੱਸ. ਡੀ. ਐੱਮ. ਚਾਹਲ ਨੇ 29 ਪੰਨਿਆਂ ’ਚ ਕੀਤੀ FIR ਦੀ ਸਿਫ਼ਾਰਸ਼
ਸਬ-ਰਜਿਸਟਰਾਰ-2 ਅਤੇ ਸਬ-ਰਜਿਸਟਰਾਰ-3 ਦਫ਼ਤਰ ਵੱਲੋਂ ਜਦੋਂ ਸ਼ੁਰੂਆਤ ਵਿਚ 8 ਜਾਅਲੀ ਰਜਿਸਟਰੀਆਂ ਸਬੰਧੀ ਡੀ. ਆਰ. ਓ. ਨੂੰ ਰਿਪੋਰਟ ਭੇਜੀ ਗਈ ਸੀ, ਤਾਂ ਐੱਫ. ਸੀ. ਆਰ. ਅਨੁਰਾਗ ਵਰਮਾ ਅਤੇ ਡੀ. ਸੀ. ਦਲਵਿੰਦਰਜੀਤ ਸਿੰਘ ਦੇ ਹੁਕਮਾਂ ਅਨੁਸਾਰ ਐੱਸ. ਡੀ. ਐੱਮ. ਅੰਮ੍ਰਿਤਸਰ-2 ਮਨਕਵਲ ਸਿੰਘ ਚਾਹਲ ਨੇ ਆਪਣੀ ਜਾਂਚ ਪੂਰੀ ਕਰਦੇ ਹੋਏ ਨਕਲੀ ਚਾਚੇ ਸਮੇਤ ਸਾਰੇ ਭਤੀਜਿਆਂ, ਅਣਪਛਾਤੀ ਸਿਮਰਨਜੀਤ ਕੌਰ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਲੈਂਡ ਰਜਿਸਟ੍ਰੇਸ਼ਨ ਐਕਟ ਦੀ ਧਾਰਾ 82 ਤਹਿਤ ਐੱਫ. ਆਈ. ਆਰ. ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਐੱਸ. ਡੀ. ਐੱਮ. ਨੇ ਆਪਣੀ 29 ਪੰਨਿਆਂ ਦੀ ਇਹ ਜਾਂਚ ਰਿਪੋਰਟ ਡੀ. ਸੀ. ਦਲਵਿੰਦਰਜੀਤ ਸਿੰਘ ਨੂੰ ਸੌਂਪੀ ਸੀ, ਜਿਸ ਤੋਂ ਬਾਅਦ ਡੀ. ਸੀ. ਨੇ ਡੀ. ਆਰ. ਓ. ਦਫ਼ਤਰ ਤੋਂ ਵੀ ਇਸ ਸਬੰਧ ਵਿਚ ਟਿੱਪਣੀਆਂ (ਕਮੈਂਟਸ) ਮੰਗੀਆਂ ਸਨ। ਡੀ. ਆਰ. ਓ. ਨੇ ਵੀ ਆਪਣੀ ਜਾਂਚ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਲਈ ਡੀ. ਸੀ. ਨੂੰ ਸਿਫ਼ਾਰਸ਼ ਕਰ ਦਿੱਤੀ, ਜਿਸ ’ਤੇ ਡੀ. ਸੀ. ਵੱਲੋਂ ਅਗਲੀ ਕਾਰਵਾਈ ਕਰਦਿਆਂ ਐੱਫ. ਸੀ. ਆਰ. ਨੂੰ ਜਾਂਚ ਰਿਪੋਰਟ ਭੇਜਣ ਅਤੇ ਪੁਲਸ ਕਮਿਸ਼ਨਰ ਨੂੰ ਐੱਫ. ਆਈ. ਆਰ. ਦਰਜ ਕਰਨ ਸਬੰਧੀ ਲਿਖਤੀ ਕਾਰਵਾਈ ਕੀਤੀ ਗਈ। ਇੰਨਾ ਹੀ ਨਹੀਂ, ਇਸ ਜਾਂਚ ਰਿਪੋਰਟ ਵਿਚ ਉਸ ਅਸ਼ਟਾਮ ਫ਼ਰੋਸ਼ ਅਤੇ ਗਵਾਹਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਨੇ ਬਿਨਾਂ ਦਸਤਾਵੇਜ਼ ਚੈੱਕ ਕੀਤੇ ਇਕ-ਦੋ ਨਹੀਂ ਬਲਕਿ 8 ਜਾਅਲੀ ਰਜਿਸਟਰੀਆਂ ਲਈ ਮੁਲਜ਼ਮਾਂ ਨੂੰ ਅਸ਼ਟਾਮ ਦਿੱਤੇ ਸਨ।

ਇਹ ਵੀ ਪੜ੍ਹੋ : ਪੰਜਾਬ 'ਚ ਵਿਆਹ ਕਰਵਾਉਣ ਆਈ 72 ਸਾਲਾ NRI ਮਹਿਲਾ ਦੇ ਕਤਲਕਾਂਡ 'ਚ ਸਨਸਨੀਖੇਜ਼ ਖ਼ੁਲਾਸਾ

ਜਾਅਲੀ ਰਜਿਸਟਰੀਆਂ ਦੀ ਅਸਲੀ ਫ਼ੋਟੋ ਨਾਲ ਫਸੇ ਮੁਲਜ਼ਮ
ਨਕਲੀ ਚਾਚਾ ਖੜ੍ਹਾ ਕਰ ਕੇ ਅਤੇ ਵੱਖ-ਵੱਖ ਚਾਚੇ ਖੜ੍ਹੇ ਕਰ ਕੇ ਭਤੀਜਿਆਂ ਨੇ ਜੋ ਜਾਅਲੀ ਰਜਿਸਟਰੀਆਂ ਕਰਵਾਈਆਂ, ਉਹ ਉਨ੍ਹਾਂ ਦੀ ਅਸਲੀ ਫ਼ੋਟੋ ਕਾਰਨ ਫਸ ਗਏ, ਕਿਉਂਕਿ ਸਬ-ਰਜਿਸਟਰਾਰ ਸੁਨੀਲ ਗਰਗ, ਪ੍ਰਿਯੰਕਾ ਕੁਮਾਰੀ ਅਤੇ ਸਪਰਸ਼ ਕੌਰ ਵੱਲੋਂ ਮਾਮਲੇ ਦੀ ਸ਼ੁਰੂਆਤ ਵਿਚ ਹੀ ਅਸਲੀ ਚਾਚੇ ਜਗਦੀਸ਼ ਰਾਜ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਜਾਅਲੀ ਰਜਿਸਟਰੀਆਂ ’ਤੇ ਲੱਗੀਆਂ ਫ਼ੋਟੋਆਂ ਅਤੇ ਹੋਰ ਦਸਤਾਵੇਜ਼ ਇਕੱਠੇ ਕਰ ਲਏ ਗਏ ਸਨ ਅਤੇ ਇਸ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਦਿੱਤੀ ਸੀ। ਇੰਨਾ ਹੀ ਨਹੀਂ, ਐੱਫ. ਸੀ. ਆਰ. ਅਤੇ ਡੀ. ਸੀ. ਦੇ ਹੁਕਮ ਮਿਲਣ ਤੋਂ ਬਾਅਦ ਐੱਸ. ਡੀ. ਐੱਮ. ਮਨਕਵਲ ਸਿੰਘ ਚਾਹਲ ਨੇ ਮਾਮਲੇ ਦੇ ਹਰ ਪਹਿਲੂ ’ਤੇ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ ਅਤੇ ਸਾਰੀਆਂ ਧਿਰਾਂ ਦੇ ਬਿਆਨ ਲਏ। ਹਾਲਾਂਕਿ, ਇਕ ਸਮਾਂ ਅਜਿਹਾ ਵੀ ਆਇਆ ਜਦੋਂ ਅਸਲੀ ਚਾਚੇ ਨੇ ਐੱਸ. ਡੀ. ਐੱਮ. ਦੇ ਸਾਹਮਣੇ ਆ ਕੇ ਕਿਹਾ ਕਿ ਸਾਰੀਆਂ ਰਜਿਸਟਰੀਆਂ ਅਸਲੀ ਹਨ, ਪਰ ਜਾਅਲੀ ਰਜਿਸਟਰੀਆਂ ’ਤੇ ਲੱਗੀ ਨਕਲੀ ਚਾਚੇ ਅਤੇ ਹੋਰਨਾਂ ਦੀਆਂ ਫ਼ੋਟੋਆਂ ਨੇ ਸਭ ਕੁਝ ਸਪੱਸ਼ਟ ਕਰ ਦਿੱਤਾ, ਕਿਉਂਕਿ ਨਕਲੀ ਰਜਿਸਟਰੀਆਂ ’ਤੇ ਲੱਗੀ ਫ਼ੋਟੋ ਨੂੰ ਬਦਲਣਾ ਅਸੰਭਵ ਕੰਮ ਸੀ।

ਜਗਦੀਸ਼ ਰਾਜ ਦੇ ਬੇਟਿਆਂ ਨੂੰ ਅਜੇ ਵੀ ਪੁਲਸ ਸੁਰੱਖਿਆ ਨਹੀਂ
ਐੱਸ. ਡੀ. ਐੱਮ. ਵੱਲੋਂ ਸ਼ੁਰੂ ਕੀਤੀ ਗਈ ਜਾਂਚ ਦੌਰਾਨ ਜਗਦੀਸ਼ ਰਾਜ ਦੇ ਬੇਟਿਆਂ ਵੱਲੋਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਐੱਸ. ਡੀ. ਐੱਮ. ਨੂੰ ਪੁਲਸ ਸੁਰੱਖਿਆ ਲਈ ਲਿਖਤੀ ਅਪੀਲ ਕੀਤੀ ਗਈ ਸੀ, ਪਰ ਅਜੇ ਤੱਕ ਉਨ੍ਹਾਂ ਨੂੰ ਪੁਲਸ ਸੁਰੱਖਿਆ ਨਹੀਂ ਮਿਲੀ ਹੈ। ਦੋਵਾਂ ਪੁੱਤਰਾਂ ਨੇ ਆਪਣੀ ਸ਼ਿਕਾਇਤ ਵਿਚ ਲਿਖਿਆ ਹੈ ਕਿ ਜਦੋਂ ਵੀ ਉਹ ਤਹਿਸੀਲ ਅਤੇ ਐੱਸ. ਡੀ. ਐੱਮ. ਕੋਰਟ ਵਿਚ ਜਾਣ ਲਈ ਜਾਂ ਘਰੋਂ ਬਾਹਰ ਨਿਕਲਦੇ ਹਨ, ਤਾਂ ਕੁਝ ਅਣਪਛਾਤੇ ਲੋਕ ਉਨ੍ਹਾਂ ਦਾ ਪਿੱਛਾ ਕਰਦੇ ਹਨ, ਜਿਨ੍ਹਾਂ ਤੋਂ ਉਨ੍ਹਾਂ ਨੂੰ ਜਾਨ-ਮਾਲ ਦਾ ਖ਼ਤਰਾ ਹੈ। ਮੌਜੂਦਾ ਸਮੇਂ ਵਿਚ ਜਗਦੀਸ਼ ਰਾਜ ਦੇ ਅਸਲੀ ਪੁੱਤਰਾਂ ਹਰਭਜਨ ਸਿੰਘ ਅਤੇ ਹੋਰਨਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਸਬੰਧੀ ਸਾਈਬਰ ਸੈੱਲ ਵਿਚ ਸ਼ਿਕਾਇਤ ਕੀਤੀ ਗਈ ਹੈ, ਜਿਸ ’ਤੇ ਜਾਂਚ ਜਾਰੀ ਹੈ।

ਆਨਲਾਈਨ ਸਿਸਟਮ ਦੇ ਬਾਵਜੂਦ ਕਿਵੇਂ ਤਿਆਰ ਹੋ ਰਹੇ ਹਨ ਨਕਲੀ ਦਸਤਾਵੇਜ਼?
ਮੌਜੂਦਾ ਸਮੇਂ ਵਿਚ ਰਜਿਸਟਰੀ ਦਫ਼ਤਰਾਂ ਵਿਚ ਈ-ਰਜਿਸਟਰੀ ਅਤੇ ਔਨਲਾਈਨ ਅਪੌਇੰਟਮੈਂਟ ਸਿਸਟਮ ਲਾਗੂ ਹੈ, ਜਿਸ ਵਿਚ ਜਾਅਲੀ ਦਸਤਾਵੇਜ਼ ਤਿਆਰ ਕਰਨਾ ਆਸਾਨ ਨਹੀਂ ਹੈ। ਡੀ. ਸੀ., ਐੱਸ. ਡੀ. ਐੱਮ. ਅਤੇ ਡੀ. ਆਰ. ਓ. ਦੀ ਜਾਂਚ ਅਤੇ ਇਸ ਤੋਂ ਬਾਅਦ ਪੁਲਸ ਕਾਰਵਾਈ ਦੀ ਸ਼ੁਰੂਆਤ ਹੁੰਦੇ ਹੀ ਇਹ ਵੀ ਪਤਾ ਲੱਗ ਜਾਵੇਗਾ ਕਿ ਆਖ਼ਿਰਕਾਰ ਜ਼ਿਲਾ ਕਚਹਿਰੀ ਵਿਚ ਉਹ ਕਿਹੜੇ ਲੋਕ ਹਨ ਜੋ ਨਕਲੀ ਦਸਤਾਵੇਜ਼ ਤਿਆਰ ਕਰਨ ਦਾ ਕੰਮ ਕਰਦੇ ਹਨ ਅਤੇ ਲੈਂਡ ਮਾਫ਼ੀਆ ਗੈਂਗ ਨਾਲ ਮਿਲੀਭੁਗਤ ਰੱਖਦੇ ਹਨ। ਕੁਝ ਮਹੀਨੇ ਪਹਿਲਾਂ ਇਕ ਜੂਡੀਸ਼ੀਅਲ ਅਧਿਕਾਰੀ ਵੱਲੋਂ ਵੀ ਕੁਝ ਲੋਕਾਂ ਖ਼ਿਲਾਫ਼ ਪਰਚਾ ਦਰਜ ਕਰਵਾਇਆ ਗਿਆ ਸੀ, ਜੋ ਨਕਲੀ ਦਸਤਾਵੇਜ਼ਾਂ ਦੇ ਸਿਰ ’ਤੇ ਜ਼ਮਾਨਤਾਂ ਕਰਵਾਉਣ ਦਾ ਕੰਮ ਕਰ ਰਹੇ ਸਨ। ਅਜਿਹੇ ਜਾਅਲੀ ਦਸਤਾਵੇਜ਼ ਤਿਆਰ ਕਰਨ ਵਾਲੇ ਗੈਂਗ ਦਾ ਪਰਦਾਫ਼ਾਸ਼ ਕੀਤਾ ਜਾਣਾ ਵੀ ਬਹੁਤ ਜ਼ਰੂਰੀ ਹੈ।

ਇਹ ਵੀ ਪੜ੍ਹੋ : ਹੁਣ ਸਿੱਧਾ UPI ਰਾਹੀਂ ਨਿਕਲੇਗਾ PF ਦਾ ਪੈਸਾ! ਮਿੰਟਾਂ 'ਚ ਹੋਵੇਗਾ ਹਫਤਿਆਂ ਦਾ ਕੰਮ

ਕਿਸੇ ਨੂੰ ਵੀ ਕਾਨੂੰਨ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ : ਡੀ. ਸੀ.
ਜ਼ਿਲਾ ਮੈਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਜਾਅਲੀ ਰਜਿਸਟਰੀਆਂ ਕਰਵਾਉਣ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਐਕਸ਼ਨ ਲਿਆ ਜਾਵੇਗਾ ਤਾਂ ਜੋ ਭਵਿੱਖ ਵਿਚ ਕੋਈ ਵੀ ਵਿਅਕਤੀ ਜਾਅਲੀ ਦਸਤਾਵੇਜ਼ਾਂ ਨਾਲ ਕਿਸੇ ਦੀ ਜ਼ਮੀਨ ਨਾ ਹੜੱਪ ਸਕੇ। ਕਿਸੇ ਨੂੰ ਵੀ ਕਾਨੂੰਨ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • Amritsar land fraud
  • Fake registries
  • Kaliyugi nephew
  • FIR registered
  • ਅੰਮ੍ਰਿਤਸਰ ਲੈਂਡ ਫਰਾਡ
  • ਜਾਅਲੀ ਰਜਿਸਟਰੀਆਂ
  • ਕਲਯੁਗੀ ਭਤੀਜੇ
  • ਐੱਫ. ਆਈ. ਆਰ. ਦਰਜ

8 ਸਾਲਾ ਹਰਨਾਜ਼ ਕੌਰ ਦਾ ਨਾਂ ‘ਇੰਡੀਆ ਬੁੱਕ ਆਫ ਰਿਕਾਰਡਜ਼ 2026’ 'ਚ ਦਰਜ

NEXT STORY

Stories You May Like

  • bsf s major action on amritsar border
    ਅੰਮ੍ਰਿਤਸਰ ਸਰਹੱਦ 'ਤੇ BSF ਦਾ ਵੱਡਾ ਐਕਸ਼ਨ, ਨਸ਼ੇ ਦੀ ਖੇਪ ਤੇ ਜਾਅਲੀ ਕਰੰਸੀ ਬਰਾਮਦ, 1 ਗ੍ਰਿਫਤਾਰ
  • 9 people arrested with heroin
    ਵੱਖ-ਵੱਖ ਥਾਵਾਂ ਤੋਂ ਹੈਰੋਇਨ ਸਮੇਤ 9 ਲੋਕ ਗ੍ਰਿਫ਼ਤਾਰ
  • fir will be lodged for dumping garbage in rivers in dehradun
    ਦੇਹਰਾਦੂਨ ’ਚ ਨਦੀਆਂ ’ਚ ਕੂੜਾ ਸੁੱਟਣ ’ਤੇ ਹੋਵੇਗੀ FIR, ਡੀਐੱਮ ਨੇ ਜਾਰੀ ਕੀਤੇ ਆਦੇਸ਼
  • fir case
    ਅਦਾਲਤ ਵਲੋਂ ਭਗੌੜਾ ਐਲਾਨੇ ਗਏ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
  • fir against swatantra bharadwaj in pocso act
    ਜੰਤਰ-ਮੰਤਰ ਪ੍ਰਦਰਸ਼ਨ: ਸੁਤੰਤਰ ਭਾਰਦਵਾਜ ਵਿਰੁੱਧ ਪੋਕਸੋ ਐਕਟ 'ਚ ਵੀ FIR, SC/ST ਐਕਟ ਦੀਆਂ ਧਾਰਾਵਾਂ ਵੀ ਜੋੜੀਆਂ
  • fir case
    3 ਮੈਗਜ਼ੀਨ, 2 ਜ਼ਿੰਦਾ ਰੌਂਦ ਬਰਾਮਦ, ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ
  • fake certificate  3 people  fir
    ਫਰਜ਼ੀ ਸਰਟੀਫਿਕੇਟ ਬਣਾਉਣ 'ਤੇ 3 ਵਿਅਕਤੀਆਂ 'ਤੇ ਪਰਚਾ ਦਰਜ
  • waterlogging at delhi airport following heavy rain 9 flights diverted
    ਭਾਰੀ ਮੀਂਹ ਮਗਰੋਂ ਪਾਣੀ 'ਚ 'ਡੁੱਬ' ਗਿਆ ਦਿੱਲੀ ਹਵਾਈ ਅੱਡਾ ! 9 ਉਡਾਣਾਂ ਨੂੰ ਮੋੜਨਾ ਪਿਆ
  • four cadets from punjab become lieutenants in indian army
    ਪੰਜਾਬ ਦੇ 4 ਕੈਡੇਟ ਭਾਰਤੀ ਫ਼ੌਜ 'ਚ ਬਣੇ ਲੈਫਟੀਨੈਂਟ, ਮਹਿਲਾ ਕੈਡਿਟਾਂ ਨੇ ਰਚਿਆ...
  • a young man who came to buy medicine from a medical store
    ਮੈਡੀਕਲ ਸਟੋਰ ਤੋਂ ਦਵਾਈ ਲੈਣ ਆਏ ਨੌਜਵਾਨ ਨੇ ਕੀਤੀ ਧੋਖਾਧੜੀ, ਜਾਅਲੀ QR ਕੋਡ ਦਿਖਾ...
  • sachin pilot will be in charge of the punjab
    ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ, ਹੁਣ ਸਚਿਨ ਹੋਣਗੇ ਸੂਬੇ ਦੇ ਇੰਚਾਰਜ
  • punjab police on high alert during festive season
    ਤਿਉਹਾਰੀ ਸੀਜ਼ਨ ’ਤੇ ਪੰਜਾਬ ਪੁਲਸ ਚੌਕਸ, ਸੜਕਾਂ ਤੋਂ ਲੈ ਕੇ ਬਾਜ਼ਾਰਾਂ ਤੱਕ ਵਾਧੂ...
  • major accident on jalandhar delhi highway three boys die
    ਪੰਜਾਬ ਦੇ NH 'ਤੇ ਵੱਡਾ ਹਾਦਸਾ! ਟਰੱਕ ਹੇਠਾਂ ਫਸਿਆ ਮੋਟਰਸਾਈਕਲ, 3 ਨੌਜਵਾਨਾਂ ਦੀ...
  • ruckus outside hmv college in jalandhar
    ਜਲੰਧਰ ਦੇ  HMV ਕਾਲਜ ਦੇ ਬਾਹਰ ਹੁੱਲੜਬਾਜ਼ੀ ਹੋਣ ਸਬੰਧੀ ਪੁਲਸ ਦਾ ਬਿਆਨ
  • akali dal waris punjab de punjab politics
    ਮਾਝਾ-ਮਾਲਵਾ ਤੋਂ ਬਾਅਦ ਦੋਆਬੇ 'ਚ ਆਧਾਰ ਮਜ਼ਬੂਤ ਕਰੇਗਾ 'ਅਕਾਲੀ ਦਲ ਵਾਰਿਸ...
  • important on punjab weather
    ਪੰਜਾਬ ਦੇ ਮੌਸਮ ਦੀ ਅਹਿਮ ਅਪਡੇਟ, ਜਾਣੋ ਵੱਡੀ ਭਵਿੱਖਬਾਣੀ
Trending
Ek Nazar
school  student  principal  father  police

'ਲੇਟ ਕਿਉਂ ਆਈ ਐਂ..?' ਵਿਦਿਆਰਥਣ ਨੂੰ ਮਿਲੀ ਸਜ਼ਾ ਤਾਂ ਪਿਓ ਨੇ ਸਕੂਲ ਦੇ...

hanuman ansh    made in 2 crores  took the box office by storm

2 ਕਰੋੜ 'ਚ ਬਣੀ 'ਹਨੂੰਮਾਨ ਅੰਸ਼' ਨੇ ਬਾਕਸ ਆਫ਼ਿਸ 'ਤੇ ਲਿਆਂਦੀ ਹਨੇਰੀ ! ਕਰ...

jalandhar cp satinder singh appeal to public be careful of digital arrest

ਜਲੰਧਰ ਦੇ CP ਸਤਿੰਦਰ ਸਿੰਘ ਦੀ ਜਨਤਾ ਨੂੰ ਖ਼ਾਸ ਅਪੀਲ, 'ਡਿਜੀਟਲ ਅਰੈਸਟ' ਦੇ ਨਾਂ...

punjabi actress to enter bigg boss house

ਪਤੀ ਤੋਂ ਵੱਖ ਹੋਣ ਦੇ ਕੁਝ ਦਿਨਾਂ ਬਾਅਦ ਹੀ Bigg Boss ਦੇ ਘਰ 'ਚ ਐਂਟਰੀ ਮਾਰਨ ਜਾ...

heavy rain next 6 days imd

6, 7, 8, 9, 10, 11 ਸਤੰਬਰ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਇਨ੍ਹਾਂ...

famous musician his pregnant wife and daughter

ਮਸ਼ਹੂਰ ਸੰਗੀਤਕਾਰ, ਗਰਭਵਤੀ ਪਤਨੀ ਤੇ ਧੀ ਦਾ ਗੋਲੀਆਂ ਮਾਰ ਕੇ ਕਤਲ, ਮੈਕਸੀਕੋ 'ਚ...

rakhi sawant on swayamvar

ਪਤੀ ਤੇ ਪਿਆਰ ਨਹੀਂ, ਕੁੱਝ ਹੋਰ ਚਾਹੀਦਾ ਸੀ...ਰਾਖੀ ਸਾਵੰਤ ਨੇ ਦੱਸਿਆ ਕਿਉਂ ਰਚਾਇਆ...

heavy rains expected tomorrow

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

schools and colleges will remain closed tomorrow

ਕੱਲ੍ਹ School-College ਰਹਿਣਗੇ ਬੰਦ ! ਭਾਰੀ ਬਾਰਿਸ਼ ਕਾਰਨ ਨੈਨੀਤਾਲ ਪ੍ਰਸ਼ਾਸਨ ਨੇ...

electricity will be off tomorrow long power cut

ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...

hindu temple

ਪਾਕਿਸਤਾਨ ਨੇ ਹਿੰਦੂ ਮੰਦਰ ਢਾਹੁਣ ਦੇ ਦੋਸ਼ਾਂ ਨੂੰ ਕਰ'ਤਾ ਰੱਦ

law in paksitan

ਪਾਕਿਸਤਾਨ ਦੇ ਪੰਜਾਬ ਰਾਜ 'ਚ ਗੁਪਤ ਅੱਤਵਾਦ ਮੁਕੱਦਮਿਆਂ ਦੀ ਇਜਾਜ਼ਤ

green cards in  us

ਅਮਰੀਕਾ 'ਚ ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਭਾਰਤੀਆਂ ਨੂੰ ਕੁਝ ਰਾਹਤ

mukesh khanna s sharp attack on sharmila tagore after vande mataram controversy

'ਬੇਗਮ ਬਣ ਕੇ ਹਿੰਦੂ ਧਰਮ ਭੁੱਲ ਗਈ'; ਵੰਦੇ ਮਾਤਰਮ ਵਿਵਾਦ ਮਗਰੋਂ ਮੁਕੇਸ਼ ਖੰਨਾ ਦਾ...

buffalo  birthday  cake  basanti

'ਹੈਪੀ ਬਰਥ ਡੇਅ ਬਸੰਤੀ...', ਕੇਕ ਕੱਟ ਕੇ ਮਨਾਇਆ ਗਿਆ ਮੱਝ ਦਾ ਜਨਮ ਦਿਨ

singer and youtuber ankit balyan case

ਗਾਇਕ ਅੰਕਿਤ ਕਤਲਕਾਂਡ ਮਾਮਲੇ 'ਚ ਵੱਡੀ ਖਬਰ, ਸ਼ੂਟਰਾਂ ਦੀ ਸੂਚਨਾ ਦੇਣ ਵਾਲੇ ਨੂੰ...

famous bollywood actor rents out office

ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਕਿਰਾਏ 'ਤੇ ਦਿੱਤਾ ਦਫਤਰ, ਹਰ ਮਹੀਨੇ ਮਿਲੇਗਾ 7.30...

disney star passed away

ਇੰਡਸਟਰੀ 'ਚ ਪਸਰਿਆ ਮਾਤਮ, ਛੋਟੀ ਉਮਰੇ ਇਸ Disney ਸਟਾਰ ਦਾ ਹੋਇਆ ਦਿਹਾਂਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • high command s plan to end strife in punjab congress
      ਪੰਜਾਬ ਕਾਂਗਰਸ ’ਚ ਕਲੇਸ਼ ਖ਼ਤਮ ਕਰਾਉਣ ਲਈ ਹਾਈਕਮਾਨ ਦਾ ਮਾਸਟਰ ਪਲਾਨ, ਹੁਣ ਚੰਨੀ,...
    • heavy gunfire erupted between two parties in a border district of punjab
      ਪੰਜਾਬ ਦੇ ਸਰਹੱਦੀ ਪਿੰਡ 'ਚ 2 ਧਿਰਾਂ ਵਿਚਾਲੇ ਚੱਲੀਆਂ ਗੋਲੀਆਂ, ਕਾਂਗਰਸੀ ਤੇ...
    • major accident on jalandhar delhi highway three boys die
      ਪੰਜਾਬ ਦੇ NH 'ਤੇ ਵੱਡਾ ਹਾਦਸਾ! ਟਰੱਕ ਹੇਠਾਂ ਫਸਿਆ ਮੋਟਰਸਾਈਕਲ, 3 ਨੌਜਵਾਨਾਂ ਦੀ...
    • high court gives two thirds majority to punjab police personnel
      ਪੰਜਾਬ ਪੁਲਸ ਦੇ ਮੁਲਾਜ਼ਮਾਂ ਨੂੰ ਹਾਈਕੋਰਟ ਦੀ ਦੋ-ਟੁੱਕ! ਪੜ੍ਹੋ ਅਦਾਲਤ ਨੇ ਕਿਉਂ...
    • mohanjit sheron punjab government dsp
      ਮੋਹਨਜੀਤ ਸ਼ੇਰੋਂ ਮਾਮਲੇ 'ਚ ਵੱਡਾ ਐਕਸ਼ਨ, DSP ਦਾ ਤਬਾਦਲਾ, 3 ਮੁਲਾਜ਼ਮ ਲਾਈਨ ਹਾਜ਼ਰ
    • rahul gandhi spoke on phone with mohanjit singh sheron
      ਰਾਹੁਲ ਗਾਂਧੀ ਨੇ ਮੋਹਨਜੀਤ ਸਿੰਘ ਸ਼ੇਰੋਂ ਨਾਲ ਕੀਤੀ ਫੋਨ 'ਤੇ ਗੱਲ
    • discussion about changing the president before rahul gandhi  s punjab visit
      ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਪ੍ਰਧਾਨ ਬਦਲਣ ਦੀ ਚਰਚਾ, ਵੜਿੰਗ ਬੋਲੇ,...
    • civil hospital s emergency ward two parties clashed
      ਪੰਜਾਬ: ਜੰਗ ਦਾ ਮੈਦਾਨ ਬਣਿਆ ਸਿਵਲ ਹਸਪਤਾਲ ਦਾ ਐਮਰਜੈਂਸੀ ਵਾਰਡ! ਪਈਆਂ ਭਾਜੜਾਂ
    • missing alive boy kapurthala
      ਪੰਜਾਬ: ਮੁੰਡੇ ਨੂੰ ਮਰਿਆ ਸਮਝ ਪਰਿਵਾਰ ਨੇ ਕਰ 'ਤਾ ਸਸਕਾਰ, ਭੋਗ ਮਗਰੋਂ ਨਿਕਲਿਆ...
    • dera beas dera sangat
      ਡੇਰਾ ਬਿਆਸ ਆਉਣ ਵਾਲੀ ਸੰਗਤ ਲਈ ਚੰਗੀ ਖ਼ਬਰ, ਹੁਣ ਮਿਲੇਗੀ ਇਹ ਵੱਡੀ ਸਹੂਲਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +