ਚੰਡੀਗੜ੍ਹ (ਆਸ਼ੀਸ਼) : ਸ਼ਹਿਰ ਦੇ ਪ੍ਰਾਈਵੇਟ ਸਕੂਲਾਂ 'ਚ ਐਂਟਰੀ ਕਲਾਸ, ਨਰਸਰੀ, ਕੇ. ਜੀ., ਐੱਲ. ਕੇ. ਜੀ. ਜਮਾਤ 'ਚ ਦਾਖ਼ਲੇ ਲਈ ਚੰਡੀਗੜ੍ਹ ਸਿੱਖਿਆ ਵਿਭਾਗ ਦੇ ਕਾਮਨ ਐਡਮਿਸ਼ਨ ਸ਼ਡਿਊਲ ਤਹਿਤ 7 ਦਸੰਬਰ ਤੋਂ ਦਾਖ਼ਲਾ ਪ੍ਰਕਿਰਿਆ ਸ਼ੁਰੂ ਹੋਵੇਗੀ। ਵਿਭਾਗ ਦੇ ਨਿਰਦੇਸ਼ਾਂ ਤਹਿਤ ਪ੍ਰਾਈਵੇਟ ਸਕੂਲਾਂ ਨੇ ਆਪਣੇ ਨੋਟਿਸ ਬੋਰਡਾਂ ਅਤੇ ਸਕੂਲਾਂ ਦੀ ਵੈੱਬਸਾਈਟਾਂ ’ਤੇ ਦਾਖ਼ਲਿਆਂ ਸਬੰਧੀ ਜਾਣਕਾਰੀ ਪਾ ਦਿੱਤੀ ਹੈ। ਮਾਪੇ ਆਪਣੀ ਪਸੰਦ ਦੇ ਸਕੂਲਾਂ 'ਚ ਦਾਖ਼ਲੇ ਲਈ ਬੱਚੇ ਦੀ ਉਮਰ ਮੁਤਾਬਕ 7 ਤੋਂ 20 ਦਸੰਬਰ ਤੱਕ ਅਪਲਾਈ ਕਰ ਸਕਦੇ ਹਨ। ਨੈਸ਼ਨਲ ਐਜੂਕੇਸ਼ਨ ਪਾਲਿਸੀ ਮੁਤਾਬਕ ਸਕੂਲਾਂ 'ਚ ਲੈਵਲ-1 'ਚ 3 ਤੋਂ 4 ਸਾਲ ਦੇ ਬੱਚੇ, ਲੈਵਲ-2 'ਚ 4 ਤੋਂ 5 ਸਾਲ ਦੇ ਬੱਚੇ ਅਤੇ ਲੈਵਲ-3 ਵਿਚ 5 ਤੋਂ 6 ਸਾਲ ਦੇ ਬੱਚੇ ਅਪਲਾਈ ਕਰ ਸਕਣਗੇ। ਇਸ ਵਾਰ ਵੀ ਹਰ ਸਾਲ ਦੀ ਤਰ੍ਹਾਂ ਮਾਪਿਆਂ ਨੇ ਕਾਨਵੈਂਟ ਸਕੂਲਾਂ 'ਚ ਦਾਖ਼ਲੇ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦਾਖ਼ਲੇ ਸਬੰਧੀ ਜਾਣਕਾਰੀ ਲੈਣ ਲਈ ਜਿੱਥੇ ਮਾਪੇ ਰੋਜ਼ ਸਕੂਲ ਆ ਰਹੇ ਹਨ, ਉੱਥੇ ਹੀ ਸਕੂਲ ਦੀ ਵੈੱਬਸਾਈਟ ਅਤੇ ਫ਼ੋਨ ’ਤੇ ਵੀ ਮਾਪੇ ਆਪਣੇ ਬੱਚੇ ਲਈ ਮਨਪਸੰਦ ਸਕੂਲਾਂ ਦੀ ਸੂਚੀ ਤਿਆਰ ਕਰ ਰਹੇ ਹਨ। ਕੁੱਝ ਮਾਪੇ ਦੂਜੇ ਵਿਕਲਪ ਵੀ ਰੱਖ ਰਹੇ ਹਨ ਤਾਂ ਜੋ ਉਨ੍ਹਾਂ ਦੇ ਬੱਚੇ ਨੂੰ ਦਾਖ਼ਲਾ ਮਿਲ ਸਕੇ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਮਿਡ-ਡੇਅ-ਮੀਲ ਪਰੋਸਣ ਨੂੰ ਲੈ ਕੇ ਜਾਰੀ ਹੋਏ ਸਖ਼ਤ ਹੁਕਮ, ਪੜ੍ਹੋ ਪੂਰੀ ਖ਼ਬਰ
ਤਿੰਨ ਕਾਨਵੈਂਟਾਂ 'ਚ ਨਰਸਰੀ ਅਤੇ ਯੂ. ਕੇ. ਜੀ. ਲਈ ਅਰਜ਼ੀ
ਸ਼ਹਿਰ ਦੇ ਕਾਨਵੈਂਟ ਸਕੂਲ ਹਰ ਮਾਤਾ-ਪਿਤਾ ਦੇ ਪਸੰਦੀਦਾ ਸਕੂਲ ਹਨ, ਇਸ ਵਾਰ ਇਨ੍ਹਾਂ ਸਕੂਲਾਂ 'ਚ ਐਂਟਰੀ ਕਲਾਸ ਲਈ ਐਲੀਜੀਬਲ ਏਜ ਦਾ ਕ੍ਰਾਈਟੇਰਿਆ ਐੱਨ. ਈ. ਪੀ. ਤਹਿਤ ਹੀ ਰਹੇਗਾ। ਮਤਲਬ ਕਿ ਤਿੰਨ ਕਾਨਵੈਂਟ ਸਕੂਲਾਂ ਸੈਕਟਰ-26 ਸਥਿਤ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-9 ਸਥਿਤ ਕਾਰਮਲ ਕਾਨਵੈਂਟ ਸਕੂਲ ਅਤੇ ਸੈਕਟਰ-32 ਸਥਿਤ ਸੇਂਟ ਐਨਿਸ ਕਾਨਵੈਂਟ ਸਕੂਲ 'ਚ ਐਂਟਰੀ ਕਲਾਸ ਨਰਸਰੀ ਲਈ ਦਾਖ਼ਲਾ ਹੋਵੇਗਾ। ਨਰਸਰੀ ਜਮਾਤ 'ਚ ਸੈਕਟਰ-26 ਸਥਿਤ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ 'ਚ 140 ਅਤੇ ਸੈਕਟਰ-32 ਸਥਿਤ ਸੇਂਟ ਐਨਿਸ ਕਾਨਵੈਂਟ ਸਕੂਲ 'ਚ 160 ਸੀਟਾਂ ਹਨ। ਮਾਪੇ 3 ਸਾਲ ਤੋਂ ਵੱਧ ਉਮਰ ਦੇ ਬੱਚੇ ਲਈ ਅਪਲਾਈ ਕਰ ਸਕਣਗੇ। ਸੈਕਟਰ-26 ਸਥਿਤ ਸੇਂਟ ਜੌਨਸ ਸਕੂਲ 'ਚ ਯੂ. ਕੇ. ਜੀ. ਐਂਟਰੀ ਕਲਾਸ ਲਈ ਦਾਖ਼ਲਾ ਹੋਵੇਗਾ ਅਤੇ ਮਾਪੇ ਆਪਣੇ 5 ਸਾਲ ਤੋਂ ਵੱਧ ਉਮਰ ਦੇ ਬੱਚੇ ਲਈ ਅਰਜ਼ੀ ਦੇ ਸਕਣਗੇ। ਯੂ. ਕੇ. ਜੀ. 'ਚ 160 ਸੀਟਾਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਛਾਈ ਸੰਘਣੀ ਧੁੰਦ, ਠੁਰ-ਠੁਰ ਕਰਦੇ ਦਿਖੇ ਲੋਕ, ਮੌਸਮ ਵਿਭਾਗ ਨੇ ਜਾਰੀ ਕੀਤਾ ਹੈ ਯੈਲੋ ਅਲਰਟ (ਵੀਡੀਓ)
ਇਸ ਤਰ੍ਹਾਂ ਹੋਵੇਗਾ ਸ਼ਡਿਊਲ
7 ਤੋਂ 20 ਦਸੰਬਰ ਤੱਕ ਸਕੂਲਾਂ 'ਚ ਫਾਰਮ ਮਿਲਣਗੇ ਅਤੇ ਜਮ੍ਹਾਂ ਹੋਣਗੇ। ਹਰ ਸਕੂਲ 'ਚ 150 ਰੁਪਏ ਦਾ ਰਜਿਸਟ੍ਰੇਸ਼ਨ ਦਾਖ਼ਲਾ ਫਾਰਮ ਮਿਲੇਗਾ। 16 ਜਨਵਰੀ, 2024 ਤੱਕ ਹਰ ਸਕੂਲ ਦਾਖ਼ਲੇ ਲਈ ਐਲੀਜੀਬਲ ਕੈਂਡੀਡੇਟਸ ਦੀ ਸੂਚੀ ਡਿਸਪਲੇ ਕਰੇਗਾ। 2 ਫਰਵਰੀ ਤੱਕ ਹਰ ਸਕੂਲ ਮਾਪਿਆਂ ਦੀ ਹਾਜ਼ਰੀ 'ਚ ਡਰਾਅ ਕੱਢੇਗਾ ਅਤੇ ਇਸ ਦੀ ਜਾਣਕਾਰੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਦੇਵੇਗਾ। ਸਕੂਲ ਨੂੰ ਲੱਕੀ ਡਰਾਅ ਦੇ ਉਮੀਦਵਾਰਾਂ ਅਤੇ ਵੇਟਿੰਗ ਲਿਸਟ ਨੂੰ ਆਪਣੀ ਸਕੂਲ ਦੀ ਵੈੱਬਸਾਈਟ ਅਤੇ ਨੋਟਿਸ ਬੋਰਡ ’ਤੇ ਪ੍ਰਦਰਸ਼ਿਤ ਕਰਨਾ ਹੋਵੇਗਾ। 13 ਫਰਵਰੀ ਤੱਕ ਸਕੂਲਾਂ ਵਿਚ ਦਾਖ਼ਲਾ ਪ੍ਰਕਿਰਿਆ ਤਹਿਤ ਫੀਸਾਂ ਜਮ੍ਹਾਂ ਹੋਣਗੀਆਂ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
3 ਸੂਬਿਆਂ ’ਚ ਜਿੱਤ ਪਿੱਛੋਂ ਰਾਜ ਸਭਾ ਚੋਣਾਂ ’ਚ ਭਾਜਪਾ 7 ਸੀਟਾਂ ਨੂੰ ਰੱਖੇਗੀ ਬਰਕਰਾਰ, ਕਾਂਗਰਸ ਨੂੰ ਵੀ ਹੋਵੇਗਾ ਫਾਇਦਾ
NEXT STORY