ਅੰਮ੍ਰਿਤਸਰ, (ਮਹਿੰਦਰ)- ਲਗਭਗ ਸਾਢੇ 17 ਸਾਲ ਦੇ ਆਪਣੇ ਨਾਬਾਲਗ ਪ੍ਰੇਮੀ ਨਾਲ ਵਿਆਹ ਰਚਾਉਣ ਤੋਂ ਬਾਅਦ ਇਕ ਬਾਲਗ ਪ੍ਰੇਮਿਕਾ ਪ੍ਰੋਟੈਕਸ਼ਨ ਹਾਸਲ ਕਰਨ ਲਈ ਸ਼ਨੀਵਾਰ ਨੂੰ ਸਥਾਨਕ ਸੈਸ਼ਨ ਕੋਰਟ 'ਚ ਆ ਪਹੁੰਚੀ।
ਹਾਲਾਂਕਿ ਹਿੰਦੂ ਮੈਰਿਜ ਐਕਟ ਤਹਿਤ ਵਿਆਹ ਸਮੇਂ ਲੜਕੇ ਦੀ ਉਮਰ 21 ਸਾਲ ਅਤੇ ਲੜਕੀ ਦੀ 18 ਸਾਲ ਹੋਣੀ ਜ਼ਰੂਰੀ ਹੈ, ਇਸ ਲਈ ਦੋਵਾਂ 'ਚੋਂ ਕਿਸੇ ਵੀ ਇਕ ਦੇ ਨਾਬਾਲਗ ਹੋਣ ਦੀ ਹਾਲਤ 'ਚ ਇਸ ਤਰ੍ਹਾਂ ਦਾ ਵਿਆਹ ਰੱਦ ਹੋ ਸਕਦਾ ਹੈ, ਬਾਵਜੂਦ ਇਸ ਦੇ ਪ੍ਰੇਮੀ ਜੋੜੇ ਦੇ ਕੌਂਸਲ ਵਰੁਣ ਮਹਿਤਾ ਨੇ ਅਦਾਲਤ 'ਚ ਕੁਝ ਅਜਿਹੇ ਕਾਨੂੰਨੀ ਤਰਕ ਪੇਸ਼ ਕੀਤੇ ਕਿ ਉਨ੍ਹਾਂ ਸਾਰੇ ਕਾਨੂੰਨੀ ਤਰਕਾਂ ਦੇ ਆਧਾਰ 'ਤੇ ਸਥਾਨਕ ਜ਼ਿਲਾ ਤੇ ਸੈਸ਼ਨ ਜੱਜ ਕਰਮਜੀਤ ਸਿੰਘ ਦੀ ਅਦਾਲਤ ਨੇ ਪ੍ਰੇਮੀ ਜੋੜੇ ਦੀ ਪ੍ਰੋਟੈਕਸ਼ਨ ਯਕੀਨੀ ਬਣਾਉਣ ਲਈ ਪੁਲਸ ਚੌਕੀ/ਥਾਣਾ ਕੋਟ ਖਾਲਸਾ ਦੇ ਇੰਚਾਰਜ ਸਮੇਤ ਸਥਾਨਕ ਪੁਲਸ ਨੂੰ ਹੁਕਮ ਵੀ ਜਾਰੀ ਕਰ ਦਿੱਤੇ ਹਨ।
ਪਿਤਾ ਕਰਨਾ ਚਾਹੁੰਦੇ ਸਨ ਕਿਤੇ ਹੋਰ ਵਿਆਹ : ਕਾਮਿਨੀ : ਬਿਹਾਰ ਰਾਜ ਨਾਲ ਜੁੜੇ ਇਕ ਪਰਿਵਾਰ ਨਾਲ ਸਬੰਧਤ ਕਾਮਿਨੀ ਨੇ ਕੋਰਟ 'ਚ ਦਾਇਰ ਪਟੀਸ਼ਨ 'ਚ ਕਿਹਾ ਸੀ ਕਿ ਉਸ ਦਾ ਪਰਿਵਾਰ ਗੁਰੂ ਨਾਨਕਪੁਰਾ ਇਲਾਕੇ 'ਚ ਰਹਿ ਰਿਹਾ ਹੈ, ਉਸੇ ਇਲਾਕੇ 'ਚ ਰਹਿਣ ਵਾਲੇ ਅਭਿਸ਼ੇਕ ਨਾਲ ਉਸ ਦਾ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਉਸ ਨੂੰ ਬਾਅਦ 'ਚ ਪਤਾ ਲੱਗਾ ਕਿ ਉਸ ਦੀ ਉਮਰ ਉਸ ਤੋਂ ਵੀ ਇਕ ਸਾਲ ਘੱਟ ਹੈ। ਇਸ ਦੇ ਬਾਵਜੂਦ ਉਹ ਉਸੇ ਨਾਲ ਵਿਆਹ ਕਰਨਾ ਚਾਹੁੰਦੀ ਸੀ। ਉਸ ਨੇ ਅਭਿਸ਼ੇਕ ਦੇ ਬਾਲਗ ਹੋਣ 'ਤੇ ਹੀ ਵਿਆਹ ਕਰਨ ਦਾ ਫੈਸਲਾ ਕੀਤਾ ਪਰ ਉਸ ਦੇ ਪਿਤਾ ਜ਼ਬਰਦਸਤੀ ਉਸ ਦਾ ਵਿਆਹ ਬਿਹਾਰ 'ਚ ਕਿਤੇ ਹੋਰ ਕਰਨ ਦੀ ਤਿਆਰੀ ਕਰ ਰਹੇ ਸਨ, ਇਸ ਲਈ ਉਸ ਨੂੰ ਮਜਬੂਰੀ 'ਚ ਉਸੇ ਸਮੇਂ ਵਿਆਹ ਕਰਵਾਉਣਾ ਪਿਆ। ਉਸ ਨੂੰ ਆਪਣੇ ਪਰਿਵਾਰ ਤੋਂ ਖਤਰਾ ਬਣਿਆ ਹੋਇਆ ਸੀ, ਜਿਸ ਦੀ ਵਜ੍ਹਾ ਨਾਲ ਉਹ ਆਪਣੇ ਮਾਂ-ਪਿਓ ਦਾ ਘਰ ਛੱਡ ਕੇ ਆਪਣੇ ਪ੍ਰੇਮੀ ਦੇ ਘਰ ਆ ਗਈ ਸੀ।
ਸੈਸ਼ਨ ਕੋਰਟ ਨੇ ਪ੍ਰੋਟੈਕਸ਼ਨ ਦਿੱਤੀ ਹੈ, ਵਿਆਹ ਦਾ ਸਰਟੀਫਿਕੇਟ ਨਹੀਂ : ਮਹਿਤਾ : ਕੋਈ ਸ਼ੱਕ ਨਹੀਂ ਕਿ ਹਿੰਦੂ ਮੈਰਿਜ ਐਕਟ ਤਹਿਤ ਵਿਆਹ ਲਈ ਲੜਕੇ ਲਈ 21 ਤੇ ਲੜਕੀ ਲਈ 18 ਸਾਲ ਦੀ ਉਮਰ ਪੂਰੀ ਹੋਣੀ ਜ਼ਰੂਰੀ ਹੈ, ਇਸ ਦੇ ਬਾਵਜੂਦ ਜੇਕਰ ਅਜਿਹੀ ਸਥਿਤੀ 'ਚ ਵਿਆਹ ਹੋ ਜਾਂਦਾ ਹੈ ਤਾਂ ਉਸ ਦਾ ਭਵਿੱਖ ਕੀ ਹੋ ਸਕਦਾ ਹੈ, ਇਹ ਕਾਨੂੰਨ ਦਾ ਵਿਸ਼ਾ ਹੈ ਪਰ ਪ੍ਰੋਟੈਕਸ਼ਨ ਤੇ ਮੌਲਿਕ ਅਧਿਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਕਾਨੂੰਨ ਇਜਾਜ਼ਤ ਦਿੰਦਾ ਹੈ। ਸੈਸ਼ਨ ਕੋਰਟ ਨੇ ਨਾਬਾਲਗ ਪ੍ਰੇਮੀ ਤੇ ਬਾਲਗ ਪ੍ਰੇਮਿਕਾ ਨੂੰ ਵਿਆਹ ਦਾ ਪ੍ਰਮਾਣ ਪੱਤਰ ਨਹੀਂ ਦਿੱਤਾ ਸਗੋਂ ਪ੍ਰੋਟੈਕਸ਼ਨ ਹੀ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਜੇਕਰ ਕਿਸੇ ਨੂੰ ਇਸ ਵਿਆਹ 'ਤੇ ਇਤਰਾਜ਼ ਹੋਵੇ ਤਾਂ ਉਸ 'ਤੇ ਕਾਨੂੰਨੀ ਕਾਰਵਾਈ ਕਰਨ ਦਾ ਵੱਖ ਤੋਂ ਪ੍ਰਬੰਧ ਹੈ।
ਟਰੈਕਟਰ ਟਰਾਲੀ ਤੇ ਕਾਰ ਦੀ ਟੱਕਰ 'ਚ ਪਤਨੀ ਦੀ ਮੌਤ
NEXT STORY