ਅੰਮ੍ਰਿਤਸਰ (ਸੁਮਿਤ)-ਗੁਰੂ ਕੀ ਲਾਡਲੀ ਫੌਜ ਕਰੇਗੀ ਮੌਜ, ਜੀ ਹਾਂ ਗੁਰੂ ਕੀ ਲਾਡਲੀ ਫੌਜ ਹੀ ਹਨ ਨਿਹੰਗ ਸਿੰਘ, ਜੋ ਹਰ ਸਮੇਂ ਮੌਜ ’ਚ ਰਹਿੰਦੀ ਹੈ। ਆਪਣੇ ਗੁਰੂਆਂ ਦੇ ਗੁਰਪੁਰਬ ਮੌਕੇ ਨਿਹੰਗ ਜਥੇਬੰਦੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਸਿਖਾਏ ਗਏ ਤਲਵਾਰਬਾਜ਼ੀ ਤੇ ਘੁੜਸਵਾਰੀ ਦੇ ਜੌਹਰ ਦਿਖਾ ਕੇ ਇਸ ਰਵਾਇਤੀ ਸਿੱਖ ਮਾਰਸ਼ਲ ਆਰਟ ਦਾ ਪ੍ਰਦਰਸ਼ਨ ਕਰਦੀ ਹੈ ਤੇ ਇਸ ਨੂੰ ਅੱਜ ਤਕ ਜ਼ਿੰਦਾ ਰੱਖਿਆ ਹੋਇਆ ਹੈ। ਅੱਜ ਤੋਂ 400 ਸਾਲ ਪਹਿਲਾਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ’ਚੋਂ 52 ਰਾਜਿਆਂ ਨੂੰ ਛੁਡਵਾ ਕੇ ਸ੍ਰੀ ਅੰਮ੍ਰਿਤਸਰ ਲੈ ਕੇ ਆਏ ਸਨ, ਇਸੇ ਖੁਸ਼ੀ ’ਚ ਸਿੱਖ ਸੰਗਤਾਂ ਨੇ ਆਪਣੇ-ਆਪਣੇ ਘਰਾਂ ’ਚ ਦੇਸੀ ਘਿਓ ਦੇ ਦੀਵੇ ਬਾਲੇ ਸਨ ਤੇ ਉਸ ਤੋਂ ਬਾਅਦ ਅਗਲੇ ਦਿਨ ਆਪਣੀ ਬਹਾਦਰੀ ਦੇ ਜੌਹਰ ਦਿਖਾਉਣ ਲਈ ਇਹ ਆਯੋਜਨ ਕੀਤਾ ਗਿਆ ਸੀ, ਉਦੋਂ ਤੋਂ ਲੈ ਕੇ ਅੱਜ ਤਕ ਦੀਵਾਲੀ ਦੇ ਅਗਲੇ ਦਿਨ ਇਥੇ ਮਹੱਲਾ ਸਜਾਇਆ ਜਾਂਦਾ ਹੈ ਤੇ ਇਸ ਮੇਲੇ ’ਚ ਘੁੜਸਵਾਰ ਨੇਜੇਬਾਜ਼ੀ ਕਰਦੇ ਹਨ, ਦੋ, ਤਿੰਨ ਤੇ ਚਾਰ ਘੋੜਿਆਂ ’ਤੇ ਇਕ ਘੁੜਸਵਾਰ ਆਪਣੇ ਕਰਤੱਬ ਦਿਖਾਉਂਦਾ ਹੈ ਤੇ ਗੱਤਕਾ ਪਾਰਟੀ ਆਪਣੇ ਤਲਵਾਰਬਾਜ਼ੀ ਦੇ ਹੁਨਰ ਦਿਖਾ ਕੇ ਗੁਰੂ ਚਰਨਾਂ ’ਚ ਆਪਣੀ ਹਾਜ਼ਰੀ ਭਰਦੇ ਹਨ।
ਜਿਥੇ ਇਸ ਮੌਕੇ ਘੁੜਸਵਾਰਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ, ਉਥੇ ਹੀ ਪੰਜਾਬ ਦੇ ਇਨ੍ਹਾਂ ਦੇ ਇਨ੍ਹਾਂ ਗੱਭਰੂ ਜਵਾਨਾਂ ਦੇ ਕਰਤਬਾਂ ਤੋਂ ਹਰ ਕੋਈ ਹੈਰਾਨ ਸੀ। ਉਥੇ ਹੀ ਇਸ ਮੌਕੇ ’ਤੇ ਨਿਹੰਗ ਜਥੇਬੰਦੀਆਂ ਦੇ ਨਿਹੰਗ ਸਿੰਘਾਂ ਨੇ ਸਿਰਫ ਆਪਣੀ ਕਲਾ ਦੇ ਜੌਹਰ ਹੀ ਨਹੀਂ ਦਿਖਾਉਂਦੇ ਸਗੋਂ ਪਿੰਡ-ਪਿੰਡ ਘੁੰਮ ਕੇ ਲੋਕਾਂ ਨੂੰ ਸਿੱਖੀ ਨਾਲ ਜੋੜਨ ਤੇ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਲਤ ਤੋਂ ਬਚਾਉਣ ਲਈ ਉਨ੍ਹਾਂ ਨੂੰ ਸਿੱਖ ਮਾਰਸ਼ਲ ਆਰਟ ਦੀ ਟ੍ਰੇਨਿੰਗ ਵੀ ਦਿੰਦੇ ਹਨ। ਇਸ ਮੌਕੇ ਕਈ ਵੱਖ-ਵੱਖ ਨਿਹੰਗ ਜਥੇਬੰਦੀਆਂ ਨੇ ਇਸ ’ਚ ਹਿੱਸਾ ਲਿਆ ਤੇ ਇਸ ਇਤਿਹਾਸਕ ਮਹੱਲੇ ਦੀ ਸਾਰਿਆਂ ਨੂੰ ਵਧਾਈ ਦਿੱਤੀ।
ਕਿਸਾਨਾਂ ਨੇ ਵਿਧਾਇਕ ਗੁਰਪ੍ਰੀਤ ਕਾਂਗੜ ਦਾ ਕੀਤਾ ਜ਼ਬਰਦਸਤ ਘਿਰਾਓ
NEXT STORY