ਲੁਧਿਆਣਾ (ਰਾਜ)–ਥਾਣਾ ਪੀ. ਏ. ਯੂ. ਦੀ ਪੁਲਸ ਨੇ ਮਹਿਲਾ ਅਤੇ ਉਸ ਦੇ ਪਿਤਾ ’ਤੇ ਕੇਸ ਦਰਜ ਕੀਤਾ ਹੈ। ਮਹਿਲਾ ਨੇ ਆਪਣੇ ਹੀ ਬੱਚਿਆਂ ਨੂੰ ਅਗਵਾ ਕਰਕੇ ਪਤੀ ਤੋਂ 2 ਕਰੋੜ ਦੀ ਫਿਰੌਤੀ ਮੰਗੀ ਸੀ, ਜਿਸ ਤੋਂ ਬਾਅਦ ਪੁਲਸ ਨੇ ਮਹਿਲਾ ਦੇ ਸਹੁਰੇ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਮਹਿਲਾ ਪ੍ਰੀਤੀ ਬਾਂਸਲ ਅਤੇ ਉਸ ਦੇ ਪਿਤਾ ਮਹਾਵੀਰ ਪ੍ਰਸਾਦ ਜੈਨ ਹਨ। ਮੁਲਜ਼ਮਾਂ ਨੂੰ ਫੜਨ ਲਈ ਪੁਲਸ ਟੀਮ ਭੇਜੀ ਜਾਵੇਗੀ।
ਪੁਲਸ ਸ਼ਿਕਾਇਤ ’ਚ ਤਰਸੇਮ ਲਾਲ ਜੈਨ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀਪਕ ਬਾਂਸਲ ਦਾ ਵਿਆਹ ਮੁਲਜ਼ਮ ਮਹਿਲਾ ਪ੍ਰੀਤੀ ਨਾਲ 2013 ’ਚ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਇਕ ਬੇਟਾ ਅਤੇ ਇਕ ਬੇਟੀ ਹੋਈ। ਦੀਪਕ ਅਤੇ ਪ੍ਰੀਤੀ ਦੇ ਵਿਚਕਾਰ ਘਰੇਲੂ ਗੱਲਾਂ ਨੂੰ ਲੈ ਕੇ ਅਣਬਣ ਪੈਦਾ ਹੋ ਗਈ ਅਤੇ ਦੋਵਾਂ ਨੇ ਵੱਖ ਹੋਣ ਦਾ ਫ਼ੈਸਲਾ ਕਰ ਲਿਆ। 2018 ’ਚ ਦੋਵਾਂ ਦੀ ਆਪਸੀ ਸਹਿਮਤੀ ਨਾਲ ਤਲਾਕ ਹੋ ਗਿਆ ਅਤੇ ਬੱਚਿਆਂ ਦੀ ਕਸਟਡੀ ਦੀਪਕ ਬਾਂਸਲ ਕੋਲ ਆ ਗਈ। ਇਸ ਦੌਰਾਨ ਪ੍ਰੀਤੀ ਨੇ ਫਿਰ ਤੋਂ ਦੀਪਕ ਨਾਲ ਸੰਪਰਕ ਕੀਤਾ ਅਤੇ ਦੋਬਾਰਾ ਵਿਆਹ ਕਰਵਾ ਲਿਆ। ਦੋਬਾਰਾ ਵਿਆਹ ਕਰਨ ਤੋਂ ਬਾਅਦ ਦੀਪਕ ਵਿਦੇਸ਼ ਚਲਾ ਗਿਆ। ਦੀਪਕ ਦੇ ਵਿਦੇਸ਼ ਜਾਣ ਤੋਂ ਬਾਅਦ ਪਿਛਲੇ ਸਾਲ ਅਕਤੂਬਰ ’ਚ ਪ੍ਰੀਤੀ ਦੋਵੇਂ ਬੱਚਿਆਂ ਨੂੰ ਲੈ ਕੇ ਆਪਣੇ ਪਿੰਡ ਰਾਜਸਥਾਨ ਚਲੀ ਗਈ ਅਤੇ ਉਥੇ ਜਾ ਕੇ ਸਹੁਰਿਆਂ ਵਾਲਿਆਂ ਤੋਂ 2 ਕਰੋੜ ਦੀ ਫਿਰੌਤੀ ਦੀ ਮੰਗ ਕਰਨ ਲੱਗੀ।
ਇਹ ਵੀ ਪੜ੍ਹੋ- ਜਲੰਧਰ ਸ਼ਹਿਰ ਦੀ ਵਾਰਡਬੰਦੀ ’ਤੇ ਚੱਲ ਰਿਹੈ ਹੋਮਵਰਕ, ਬਦਲ ਸਕਦੇ ਨੇ ਕੁਝ ਵਾਰਡ ਤੇ ਰਿਜ਼ਰਵੇਸ਼ਨ ਸਟੇਟਸ
ਮੁਲਜ਼ਮ ਮਹਿਲਾ ਨੇ ਧਮਕੀਆਂ ਦਿੱਤੀਆਂ ਕਿ ਉਹ ਤਦ ਤੱਕ ਬੱਚਿਆਂ ਨੂੰ ਨਹੀਂ ਦੇਵੇਗੀ ਜਦ ਤੱਕ ਉਸ ਨੂੰ ਪੈਸੇ ਨਹੀਂ ਮਿਲਦੇ। ਪਰਿਵਾਰ ਵਾਲਿਆਂ ਨੇ ਤੁਰੰਤ ਇਸ ਦੀ ਜਾਣਕਾਰੀ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ। ਜਾਂਚ ਤੋਂ ਬਾਅਦ ਦੋਸ਼ ਸਹੀ ਪਾਏ ਗਏ ਤਾਂ ਪੁਲਸ ਨੇ ਮੁਲਜ਼ਮਾਂ ’ਤੇ ਮਾਮਲਾ ਦਰਜ ਕਰ ਲਿਆ। ਜਾਂਚ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਹੁਣ ਪੁਲਸ ਗ੍ਰਿਫ਼ਤ ਤੋਂ ਬਾਹਰ ਹਨ। ਉਨ੍ਹਾਂ ਦੀ ਤਲਾਸ਼ ’ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਕੁੜੀ ਨੂੰ ਥਾਰ 'ਤੇ ਸਟੰਟਬਾਜ਼ੀ ਪਈ ਮਹਿੰਗੀ, ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਨੇ ਕੱਸਿਆ ਸ਼ਿਕੰਜਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
5 ਭੈਣਾਂ ਦੇ ਇਕਲੌਤੇ ਭਰਾ ਨੇ ਪਹਿਲਾਂ ਪਤਨੀ ਨੂੰ ਕੀਤਾ ਫੋਨ, ਫਿਰ ਚੁੱਕਿਆ ਉਹੀ ਕਦਮ ਜਿਸ ਦਾ ਡਰ ਸੀ
NEXT STORY