ਐਂਟਰਟੇਨਮੈਂਟ ਡੈਸਕ : ਚੰਡੀਗੜ੍ਹ ਦੇ ਸੈਕਟਰ 34 'ਚ 14 ਦਸੰਬਰ ਯਾਨੀਕਿ ਅੱਜ ਗਲੋਬਲ ਸਟਾਰ ਦਿਲਜੀਤ ਦੋਸਾਂਝ ਸ਼ੋਅ ਕਰਨਗੇ। ਗਾਇਕ ਇਨੀ ਦਿਨੀਂ ਦਿਲ ਲੁਮਿਨਾਟੀ ਟੂਰ 'ਤੇ ਹਨ। ਭਾਰੀ ਵਿਰੋਧ ਅਤੇ ਟ੍ਰੈਫਿਕ ਵਿਵਸਥਾ ‘ਤੇ ਉੱਠ ਰਹੇ ਸਵਾਲਾਂ ਦੇ ਮੱਦੇਨਜ਼ਰ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਨਹੀਂ ਰੁਕ ਰਿਹੈ ਦਿਲਜੀਤ ਦੋਸਾਂਝ ਦਾ ਕਰੇਜ਼, 5 ਹਜ਼ਾਰ ਦੀ ਟਿਕਟ ਵਿਕੀ 50 ਹਜ਼ਾਰ 'ਚ
ਪੜ੍ਹੋ ਕੀ ਕੀਤੀ ਗਈ ਮੰਗ
ਉਥੇ ਹੀ ਬੀਤੇ ਦਿਨੀਂ ਰਾਤ ਦਿਲਜੀਤ ਦੋਸਾਂਝ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀਆਂ ਤਸਵੀਰਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਦਿਲਜੀਤ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸਾਂਝੀਆਂ ਕੀਤੀਆਂ ਹਨ। ਜਿਵੇਂ ਹੀ ਦਿਲੀਜਤ ਨੇ ਆਪਣੀਆਂ ਇਹ ਤਸਵੀਰਾਂ ਪੋਸਟ ਕੀਤੀਆਂ ਤਾਂ ਇਹ ਕੁਝ ਹੀ ਪਲਾਂ 'ਚ ਵਾਇਰਲ ਹੋ ਗਈਆਂ। ਲੋਕ ਕੁਮੈਂਟ ਕਰਕੇ ਦਿਲਜੀਤ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ। ਉਥੇ ਹੀ ਕਿਸੇ ਯੂਜ਼ਰ ਨੇ ਬਹੁਤ ਸੋਹਣਾ ਕੁਮੈਂਟ ਕੀਤਾ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਦਰਅਸਲ, ਉਸ ਨੇ ਕੁਮੈਂਟ 'ਚ ਲਿਖਿਆ ਹੈ, ''ਸਤਿ ਸ਼੍ਰੀ ਅਕਾਲ ਜੀ 🙏 ਤੁਸੀਂ ਆਪਣੇ ਕੰਸਰਟ ਰਾਹੀਂ ਬਹੁਤ ਵਧੀਆਂ ਗੱਲਾਂ ਕਰਦੇ ਰਹਿੰਦੇ ਹੋ। ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ🙏 ਪਾਜੀ ਤੁਹਾਨੂੰ ਪੂਰਾ ਪੰਜਾਬ ਕੀ ਪੂਰੀ ਦੁਨੀਆ ਵੇਖਦੀ ਸੁਣਦੀ ਆ ਤੇ ਫੋਲੋ ਕਰਦੀ ਆ... ਸਰਦਾਰ ਜਗਜੀਤ ਸਾਈ ਡੱਲੇਵਾਲ ਜੀ ਨੂੰ ਕਿਸਾਨਾਂ ਦੀਆਂ ਮੰਗਾਂ ਕਰਕੇ ਮਰਨ ਵਰਤ 'ਤੇ ਬੈਠੇ ਅੱਜ 18 ਵਾਂ ਦਿਨ ਸੀ। ਜੇਕਰ ਸਮਾਂ ਹੈਗਾ ਤਾਂ ਤੁਸੀਂ ਇਕ ਵਾਰ ਧਰਨਾ ਸਥਲ ( ਖਨੌਰੀ ਬੋਰਡਰ) 'ਤੇ ਆ ਕੇ ਇਕ ਵਾਰੀ youth ਅੱਗੇ ਧਰਨੇ 'ਤੇ ਪਹੁੰਚਣ ਦੀ ਅਪੀਲ ਕਰ ਦਿਓ ਤਾਂ ਕਿਸਾਨੀ ਸੰਘਰਸ਼ ਲਈ ਆਪ ਜੀ ਦੇ ਵੱਲੋਂ ਬਹੁਤ ਵੱਡੀ ਸੇਵਾ ਹੋਵੇਗੀ🙏। ਧੰਨਵਾਦ ❤️''
ਇਹ ਵੀ ਪੜ੍ਹੋ- ਦਿਲਜੀਤ ਦੇ ਸ਼ੋਅ 'ਚ ਪੰਜਾਬ ਦੇ CM ਨਾਲ ਇਹ ਮੁੱਖ ਮੰਤਰੀ ਵੀ ਹੋਣਗੇ ਸ਼ਾਮਲ, ਸੁਰੱਖਿਆ ਲਈ 2500 ਜਵਾਨ ਤਾਇਨਾਤ
CM ਤੇ ਦਿਲਜੀਤ ਨੇ ਪੋਸਟਾਂ ਕੀਤੀਆਂ ਸਾਂਝੀਆਂ
ਸੀ. ਐੱਮ. ਮਾਨ ਨੇ ਆਪਣੇ 'ਐਕਸ' ਹੈਂਡਲ 'ਤੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ''ਪੰਜਾਬੀ ਬੋਲੀ ਤੇ ਗਾਇਕੀ ਨੂੰ ਸਰਹੱਦਾਂ ਤੋਂ ਉੱਪਰ ਉਠਾਉਣ ਵਾਲੇ ਛੋਟੇ ਵੀਰ ਦਿਲਜੀਤ ਦੋਸਾਂਝ ਨੂੰ ਮਿਲ ਕੇ ਅੱਜ ਬਹੁਤ ਖ਼ੁਸ਼ੀ ਤੇ ਸਕੂਨ ਮਿਲਿਆ। ਪਰਮਾਤਮਾ ਪੰਜਾਬ, ਪੰਜਾਬੀਅਤ ਤੇ ਪੰਜਾਬੀਆਂ ਦੇ ਪ੍ਰਤੀਨਿਧੀਆਂ ਤੇ ਪਹਿਰੇਦਾਰਾਂ ਨੂੰ ਹਮੇਸ਼ਾ ਚੜ੍ਹਦੀਕਲਾ 'ਚ ਰੱਖੇ। ਨਾਲ ਹੀ ਉਨ੍ਹਾਂ ਨੇ ਇਹ ਵੀ ਲਿਖਿਆ, ‘ਪੰਜਾਬੀ ਆ ਗਏ ਓਏ, ਛਾ ਗਏ ਓਏ!’ ਉਥੇ ਹੀ ਦਿਲਜੀਤ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਕੈਪਸ਼ਨ 'ਚ ਲਿਖਿਆ, ''ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ, ਬਹੁਤ ਪਿਆਰ ਮਿਲਿਆ ਅੱਜ, ਨਿੱਕੇ ਭਰਾ ਵਾਂਗੂ ਵਤੀਰਾ ਕੀਤਾ ਵੱਡੇ ਭਾਜੀ ਨੇ। ਬੇਬੇ ਦੇ ਹੱਥਾਂ ਦਾ ਸਾਗ ਤੇ ਮੱਕੀ ਦੀ ਰੋਟੀ। ਇਸ ਤੋਂ ਵੱਧ ਕੀ ਹੋ ਸਕਦਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੰਜ ਨਗਰ ਨਿਗਮਾਂ ਲਈ ਪੜਤਾਲ ਤੋਂ ਬਾਅਦ 86 ਨਾਮਜ਼ਦਗੀਆਂ ਰੱਦ
NEXT STORY