ਲੁਧਿਆਣਾ (ਬੇਰੀ) : ਸਮਰਾਲਾ ਚੌਕ ਨੇੜੇ ਸਥਿਤ ਇਕ ਪ੍ਰਾਈਵੇਟ ਨਰਸਿੰਗ ਹੋਮ 'ਚ ਨਵਜੰਮੇ ਬੱਚੇ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਬੱਚੇ ਦੇ ਪਰਿਵਾਰ ਨੇ ਨਰਸਿੰਗ ਹੋਮ ਦੇ ਬਾਹਰ ਕਾਫ਼ੀ ਹੰਗਾਮਾ ਕੀਤਾ। ਸੂਚਨਾ ਤੋਂ ਬਾਅਦ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਪੁੱਜ ਕੇ ਕਿਸੇ ਤਰ੍ਹਾਂ ਪਰਿਵਾਰ ਨੂੰ ਸ਼ਾਂਤ ਕਰਵਾਇਆ।
ਜਾਣਕਾਰੀ ਮੁਤਾਬਕ ਉਕਤ ਹਸਪਤਾਲ ਵਿੱਚ ਇਕ ਔਰਤ ਦੀ ਡਲਿਵਰੀ ਹੋਈ ਸੀ। ਉਸ ਨੇ ਇਕ ਬੱਚੀ ਨੂੰ ਜਨਮ ਦਿੱਤਾ ਸੀ।
ਇਹ ਵੀ ਪੜ੍ਹੋ : ਬਸਤਿਆਂ ਦੇ ਬੋਝ ਤੋਂ ਮੁਕਤ ਹੋਵੇਗਾ ਬਚਪਨ, ਸਰਕਾਰ ਸਕੂਲੀ ਬੱਚਿਆਂ ਲਈ ਚੁੱਕਣ ਜਾ ਰਹੀ ਅਹਿਮ ਕਦਮ
ਪਰਿਵਾਰ ਦਾ ਕਹਿਣਾ ਸੀ ਕਿ ਜਨਮ ਤੋਂ ਬਾਅਦ ਬੱਚੀ ਬਿਲਕੁੱਲ ਸਹੀ ਸੀ ਪਰ ਅਚਾਨਕ ਉਸ ਦੀ ਸਿਹਤ ਵਿਗੜ ਗਈ। ਪਰਿਵਾਰ ਦਾ ਦੋਸ਼ ਹੈ ਕਿ ਉਹ ਵਾਰ-ਵਾਰ ਸਟਾਫ਼ ਅਤੇ ਡਾਕਟਰਾਂ ਨੂੰ ਬੱਚੀ ਨੂੰ ਦੇਖਣ ਲਈ ਕਹਿੰਦੇ ਰਹੇ ਪਰ ਉਨ੍ਹਾਂ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਅਤੇ ਕਿਸੇ ਹੋਰ ਹਸਪਤਾਲ ਵਿੱਚ ਲਿਜਾਣ ਲਈ ਕਹਿਣ ਲੱਗੇ ਪਰ ਇਸ ਦੌਰਾਨ ਉਨ੍ਹਾਂ ਦੀ ਬੱਚੀ ਦੀ ਮੌਤ ਹੋ ਗਈ। ਉਧਰ, ਪੁਲਸ ਦਾ ਕਹਿਣਾ ਹੈ ਕਿ ਪੀੜਤ ਪਰਿਵਾਰ ਨੇ ਸ਼ਿਕਾਇਤ ਦਿੱਤੀ ਸੀ ਪਰ ਉਨ੍ਹਾਂ ਵਿਚ ਆਪਸੀ ਸਮਝੌਤੇ ਦੀ ਗੱਲ ਚੱਲ ਰਹੀ ਸੀ।
ਆਨਲਾਈਨ ਸਾਈਟ 'ਤੇ ਲੱਭੀ ਸੀ ਲਾੜੀ, ਬੱਚਾ ਜੰਮਣ ਤੋਂ ਬਾਅਦ ਪੈ ਗਿਆ ਭੜਥੂ, ਜਾਣੋ ਹੈਰਾਨ ਕਰ ਦੇਣ ਵਾਲਾ ਮਾਮਲਾ
NEXT STORY