ਸੁਲਤਾਨਪੁਰ ਲੋਧੀ (ਚੰਦਰ)- ਧੀਆਂ ਮਾਪਿਆਂ ਦੇ ਸਿਰ ਦਾ ਤਾਜ ਹੁੰਦੀਆਂ ਹਨ। ਧੀਆਂ ਰੱਬ ਦੀ ਦਿੱਤੀ ਇਕ ਵਡਮੁੱਲੀ ਦਾਤ ਹੁੰਦੀਆਂ ਹਨ ਅਤੇ ਧੀਆਂ ਨਾਲ ਹੀ ਘਰ ਦੀ ਰੌਣਕ ਹੁੰਦੀ ਹੈ। ਸਮਾਜ ਵਿੱਚ ਰਹਿੰਦਿਆਂ ਅਕਸਰ ਅਸੀਂ ਵੇਖਦੇ ਹਾਂ ਕਿ ਧੀਆਂ ਨੂੰ ਕੁੱਖ ਵਿੱਚ ਹੀ ਕਤਲ ਕਰ ਦਿੱਤਾ ਜਾਂਦਾ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਵੱਲੋਂ ਅਜਿਹੀਆਂ ਧਾਰਨਾਵਾਂ ਬਣੀਆਂ ਹੁੰਦੀਆਂ ਹਨ ਕਿ ਧੀਆਂ ਇਕ ਬੋਝ ਤੋਂ ਵਧ ਕੇ ਹੋਰ ਕੁਝ ਨਹੀਂ ਹੁੰਦੀਆਂ ਪਰ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਅਜਿਹੀਆਂ ਧਾਰਨਾਵਾਂ ਅਤੇ ਗ਼ਲਤ ਸੋਚ ਰੱਖਣ ਵਾਲੇ ਲੋਕਾਂ ਦੀ ਗਿਣਤੀ ਹੁਣ ਬਹੁਤ ਹੀ ਘੱਟ ਹੈ। ਹੁਣ ਬਹੁਤ ਸਾਰੇ ਲੋਕ ਧੀਆਂ ਨੂੰ ਹੀ ਆਪਣੇ ਪੁੱਤਾਂ ਦੇ ਬਰਾਬਰ ਦਾ ਦਰਜਾ ਦੇ ਰਹੇ ਹਨ ਅਤੇ ਕੁਝ ਪਰਿਵਾਰ ਅਜਿਹੇ ਹਨ, ਜਿੰਨਾ ਘਰ ਜੇਕਰ ਧੀ ਜੰਮੇ ਤਾਂ ਉਨ੍ਹਾਂ ਦੇ ਚਾਅ ਵੀ ਸਾਂਭੇ ਨਹੀਂ ਜਾਂਦੇ।
ਇਹ ਵੀ ਪੜ੍ਹੋ: ਤਹਿਸੀਲਾਂ 'ਚ ਹੁੰਦੀ ਖੱਜਲ-ਖੁਆਰੀ ਤੋਂ ਮਿਲੇਗਾ ਛੁਟਕਾਰਾ, ਪੰਜਾਬ ਸਰਕਾਰ ਵੱਲੋਂ ਰਜਿਸਟਰੀ ਨੂੰ ਲੈ ਕੇ ਨਵੇਂ ਹੁਕਮ ਜਾਰੀ
ਅਜਿਹਾ ਹੀ ਮਾਮਲਾ ਸੁਲਤਾਨਪੁਰ ਲੋਧੀ ਦੇ ਪਿੰਡ ਮੈਰੀਪੁਰ ਨਾਲ ਜੁੜਿਆ ਹੋਇਆ ਹੈ। ਜਿੱਥੋਂ ਦੇ ਰਹਿਣ ਵਾਲੇ ਇਕ ਪਰਿਵਾਰ ਵਿੱਚ 2 ਪੀੜ੍ਹੀਆਂ ਤੋਂ ਬਾਅਦ ਇਕ ਧੀ ਨੇ ਜਨਮ ਲਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਵਿੱਚ ਸ਼ੁਰੂ ਤੋਂ ਹੀ ਮੁੰਡੇ ਹਨ ਅਤੇ ਘਰ ਵਿੱਚ ਕੋਈ ਵੀ ਕੁੜੀ ਨਹੀਂ ਸੀ। ਇਸ ਵਾਰ ਉਨ੍ਹਾਂ ਨੇ ਰੱਬ ਅੱਗੇ ਅਰਦਾਸ ਕੀਤੀ ਸੀ ਕਿ ਜੇਕਰ ਉਨ੍ਹਾਂ ਦੇ ਘਰ ਵਿੱਚ ਕਿ ਜੀਅ ਆਵੇ ਤਾਂ ਉਹ ਕੁੜੀ ਹੋਵੇ।
ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਹੋਇਆਂ ਢੋਲ ਵਜਾ ਕੇ ਅਤੇ ਭੰਗੜੇ ਪਾਕੇ ਨਵਜੰਮੀ ਧੀ ਰਾਣੀ ਦਾ ਘਰ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਅਤੇ ਸਮਾਜ ਵਿੱਚ ਰਹਿੰਦੇ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਧੀਆਂ ਨੂੰ ਕੁੱਖ ਵਿੱਚ ਨਾ ਮਾਰੋ ਅਤੇ ਉਨ੍ਹਾਂ ਨੂੰ ਪੁੱਤਾਂ ਦੇ ਬਰਾਬਰ ਦਾ ਹੀ ਦਰਜਾ ਦਿੱਤਾ ਜਾਵੇ, ਕਿਉਂਕਿ ਧੀਆਂ ਕਿਸੇ ਵੀ ਚੀਜ਼ ਵਿੱਚ ਪੁੱਤਾਂ ਨਾਲੋਂ ਘੱਟ ਨਹੀਂ ਹਨ ਸਗੋਂ ਪੁੱਤਾਂ ਨਾਲੋਂ ਵੱਧ ਧੀਆਂ ਆਪਣੇ ਮਾਪਿਆਂ ਨੂੰ ਮਾਨ ਅਤੇ ਸਤਿਕਾਰ ਬਖ਼ਸ਼ਦੀਆਂ ਹਨ।
ਇਹ ਵੀ ਪੜ੍ਹੋ: ਵਿਆਹ ਦੇ ਬਹਾਨੇ ਕੁੜੀ ਦੀ ਰੋਲੀ ਪੱਤ, ਡਾਕਟਰ ਕੋਲ ਪੁੱਜਣ 'ਤੇ ਸਾਹਮਣੇ ਆਇਆ ਹੈਰਾਨੀਜਨਕ ਸੱਚ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en&pli=1
For IOS:- https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪੰਜਾਬ 'ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ, ਜਾਰੀ ਹੋਇਆ ਨੋਟੀਫਿਕੇਸ਼ਨ
NEXT STORY