ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) — ਖੇਤੀਬਾੜੀ ਅਫਸਰ ਦੇ ਗਲੇ ਨੂੰ ਹੱਥ ਪਾਉਣ ਤੇ ਧਮਕੀਆਂ ਦੇਣ 'ਤੇ 2 ਵਿਅਕਤੀਆਂ ਖਿਲਾਫ ਥਾਣਾ ਠੁੱਲੀਵਾਲ 'ਚ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਯਾਦਵਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਸਰਕਲ ਸੇਖਾ ਜ਼ਿਲਾ ਬਰਨਾਲਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ 20 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ ਸਬੰਧੀ ਚੈਕਿੰਗ ਕਰਨ ਲਈ ਪਿੰਡ ਠੁੱਲੇਵਾਲ ਆਇਆ ਹੋਇਆ ਸੀ, ਜਿਥੇ ਗੁਰਤੇਜ ਸਿੰਘ ਤੇ ਬਚਿੱਤਰ ਸਿੰਘ ਨੇ ਡੇਢ ਏਕੜ ਰਕਬੇ 'ਚ ਝੋਨਾ ਲਾਇਆ ਹੋਇਆ ਸੀ, ਜਿਨ੍ਹਾਂ ਨੂੰ ਉਸ ਨੇ ਕਿਹਾ ਕਿ ਡੀ. ਸੀ. ਦੇ ਹੁਕਮ ਹਨ ਕਿ 20 ਜੂਨ ਤੋਂ ਪਹਿਲਾਂ ਝੋਨਾ ਨਹੀਂ ਲਾਉਣਾ, ਜਿਸ 'ਤੇ ਮੁਲਜ਼ਮਾਂ ਨੇ ਉਸ ਨੂੰ ਘੇਰ ਕੇ ਗਲੇ ਨੂੰ ਹੱਥ ਪਾਇਆ ਤੇ ਧਮਕੀਆਂ ਦੇਣ ਲੱਗੇ।
ਉੱਜੜ ਗਏ ਆਲ੍ਹਣੇ, ਬੇਘਰ ਹੋ ਗਏ ਪਰਿੰਦੇ
NEXT STORY