ਮੋਹਾਲੀ (ਪਰਦੀਪ) : ਪੰਜਾਬ ਵਿਜੀਲੈਂਸ ਬਿਊਰੋ ਨੇ ਵੀਰਵਾਰ ਨੂੰ ਏ. ਆਈ. ਜੀ ਆਸ਼ੀਸ਼ ਕਪੂਰ ਨੂੰ ਅਦਾਲਤ ਵਿਚ ਪੇਸ਼ ਕਰਦਿਆਂ ਏ. ਆਈ. ਜੀ. ਦੇ ਲਾਕਰ ਵਿਚੋਂ ਮਿਲੇ ਗਹਿਣਿਆਂ ਦੀਆਂ ਰਸੀਦਾਂ ਵੀ ਪੇਸ਼ ਕੀਤੀਆਂ। ਵਿਜੀਲੈਂਸ ਨੇ ਅਦਾਲਤ ਨੂੰ ਦੱਸਿਆ ਕਿ ਰਸੀਦਾਂ ਪੂਨਮ ਰਾਜਨ ਦੇ ਨਾਂ 'ਤੇ ਹਨ ਅਤੇ ਉਨ੍ਹਾਂ ਦੇ ਕੁਰੂਕਸ਼ੇਤਰ ਸਥਿਤ ਘਰ ਦਾ ਪਤਾ ਹੈ। ਅਦਾਲਤ ਨੇ ਏ. ਆਈ. ਜੀ. ਆਸ਼ੀਸ਼ ਕਪੂਰ ਦਾ ਪੁਲਸ ਰਿਮਾਂਡ 17 ਅਕਤੂਬਰ ਤੱਕ ਵਧਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਏ. ਆਈ. ਜੀ. ਆਸ਼ੀਸ਼ ਕਪੂਰ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਲਾਕਰ ਵਿਚਲੇ ਗਹਿਣੇ ਉਸ ਦੇ ਸੈਲਰੀ ਖ਼ਾਤੇ ਤੋਂ ਉਸ ਦੇ ਡੈਬਿਟ ਕਾਰਡ ’ਤੇ ਖ਼ਰੀਦੇ ਗਏ ਸਨ। ਇੱਥੇ ਵਿਜੀਲੈਂਸ ਨੇ 400.14 ਗ੍ਰਾਮ ਵਜ਼ਨ ਦੇ 13 ਲੱਖ ਰੁਪਏ ਦੇ ਗਹਿਣਿਆਂ ਦੀਆਂ ਰਸੀਦਾਂ ਸਬੂਤ ਵਜੋਂ ਪੇਸ਼ ਕੀਤੀਆਂ ਹਨ। ਵਿਜੀਲੈਂਸ ਨੇ ਅਦਾਲਤ ਵਿਚ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਪੂਨਮ ਵਲੋਂ ਗਹਿਣੇ ਖ਼ਰੀਦੇ ਗਏ ਹਨ, ਜੋ ਆਸ਼ੀਸ਼ ਕਪੂਰ ਦੇ ਲਾਕਰ ਵਿਚੋਂ ਮਿਲੇ ਹਨ।
ਇਹ ਵੀ ਪੜ੍ਹੋ : ਪੰਜਾਬ ਨੂੰ 6 ਮਹੀਨਿਆਂ 'ਚ 23,448 ਕਰੋੜ ਰੁਪਏ ਦਾ ਨਿਵੇਸ਼ ਪ੍ਰਾਪਤ ਹੋਇਆ : ਅਨਮੋਲ ਗਗਨ ਮਾਨ
ਨਾਲ ਹੀ ਵਿਜੀਲੈਂਸ ਨੇ ਅਦਾਲਤ ਵਿਚ ਦੋਸ਼ ਲਾਇਆ ਕਿ ਬਿਊਰੋ ਨੇ ਆਸ਼ੀਸ਼ ਕਪੂਰ ਦੇ ਘਰ ਦਾ ਪਹਿਲਾਂ ਹੀ ਮਾਪ ਕਰ ਲਿਆ ਹੈ, ਜੋ ਕਿ ਸ਼ੱਕੀ ਪੈਸਿਆਂ ਦੀ ਵਰਤੋਂ ਕਰ ਕੇ ਉਸਾਰਿਆ ਗਿਆ ਸੀ। ਦੂਜੇ ਪਾਸ ਏ. ਆਈ. ਜੀ. ਆਸ਼ੀਸ਼ ਕਪੂਰ ਨੇ ਅਦਾਲਤ ਵਿਚ ਪਹਿਲਾਂ ਹੀ ਪੇਸ਼ ਕੀਤਾ ਸੀ ਕਿ ਸੈਕਟਰ-22 ਚੰਡੀਗੜ੍ਹ ਵਿਚ ਇਕ ਬੈਂਕ ਦੇ ਉਸ ਦੇ ਲਾਕਰ ਵਿਚ ਖ਼ਰੀਦੇ ਗਏ ਗਹਿਣੇ ਡੈਬਿਟ ਕਾਰਡ ਦੀ ਵਰਤੋਂ ਕਰਕੇ ਉਸ ਦੇ ਸੈਲਰੀ ਖ਼ਾਤੇ ਵਿਚੋਂ ਹਨ ਅਤੇ ਉਸ ਨੇ ਕਿਹਾ ਕਿ ਉਸ ਦੇ ਖ਼ੁਲਾਸੇ ’ਤੇ ਉਸ ਦੇ ਲਾਕਰ ਦੀ ਤਲਾਸ਼ੀ ਲਈ ਤਾਂ ਉਸ ਦੇ ਖ਼ੁਲਾਸੇ ਅਨੁਸਾਰ ਲਾਕਰ ਵਿਚੋਂ ਗਹਿਣੇ ਮਿਲੇ। ਵਿਜੀਲੈਂਸ ਦੇ ਸੂਤਰਾਂ ਨੇ ਦੱਸਿਆ ਕਿ ਪੂਨਮ ਰਾਜਨ ਦੇ ਨਾਂ ’ਤੇ ਗਹਿਣਿਆਂ ਦੀਆਂ ਰਸੀਦਾਂ ਸਿੱਧੇ ਤੌਰ ’ਤੇ ਏ. ਆਈ. ਜੀ. ਆਸ਼ੀਸ਼ ਦੇ ਅਪਰਾਧ ਨਾਲ ਸਿੱਧੇ ਸਬੰਧ ਨੂੰ ਦਰਸਾਉਂਦੀਆਂ ਹਨ। ਇਕ ਸੀਨੀਅਰ ਵਿਜੀਲੈਂਸ ਅਧਿਕਾਰੀ ਨੇ ਕਿਹਾ ਕਿ ਸਾਡੇ ਕੋਲ ਗਹਿਣਿਆਂ ਦੀਆਂ ਰਸੀਦਾਂ ਦੇ ਰੂਪ ’ਚ ਪੂਨਮ ਦੇ ਨਾਂ ਦੇ ਆਸ਼ੀਸ਼ ਕਪੂਰ ਦੇ ਖ਼ਿਲਾਫ਼ ਸਿੱਧੇ ਸਬੂਤ ਹਨ।
ਇਹ ਵੀ ਪੜ੍ਹੋ : ਰਾਈਪੇਰੀਅਨ ਸਿਧਾਂਤਾਂ ਮੁਤਾਬਕ ਇਸ ਦੇ ਦਰਿਆਈ ਪਾਣੀਆਂ ’ਤੇ ਸਿਰਫ ਪੰਜਾਬ ਦਾ ਹੱਕ : ਸੁਖਬੀਰ ਬਾਦਲ
ਇਸ ਨਾਲ ਪੂਨਮ ਵਲੋਂ ਏ. ਆਈ. ਜੀ. ’ਤੇ ਲੱਗੇ ਦੋਸ਼ ਵੀ ਸਾਬਤ ਹੁੰਦੇ ਹਨ। ਜੌਹਰੀ ਨੇ ਆਪਣੀ ਦੁਕਾਨ ਤੋਂ ਗਹਿਣਿਆਂ ਦੀ ਖ਼ਰੀਦ ਦੀਆਂ ਰਸੀਦਾਂ ਪੇਸ਼ ਕੀਤੀਆਂ ਸਨ। ਹਾਲ ਹੀ ਵਿਚ ਵਿਜੀਲੈਂਸ ਨੇ ਅਦਾਲਤ ਵਿਚ 11 ਗਵਾਹਾਂ ਦੇ ਬਿਆਨ ਪੇਸ਼ ਕੀਤੇ ਸਨ, ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਆਸ਼ੀਸ਼ ਕਪੂਰ ਵਲੋਂ ਕੁਰੂਕਸ਼ੇਤਰ, ਹਰਿਆਣਾ ਦੀ ਪੂਨਮ ਰਾਜਨ ਅਤੇ ਉਸ ਦੀ ਮਾਂ ਪ੍ਰੇਮ ਲਤਾ ਤੋਂ ਕਥਿਤ ਤੌਰ ’ਤੇ ਆਪਣੇ ਖ਼ਿਲਾਫ਼ ਦੋਸ਼ਾਂ ਨੂੰ ਰੱਦ ਕਰਨ ਲਈ ਲਏ ਗਏ ਚੈੱਕ ਪ੍ਰਾਪਤ ਹੋਏ ਹਨ। ਵਿਜੀਲੈਂਸ ਨੇ ਇਕ ਜ਼ੌਹਰੀ ਦੀ ਵੀਡੀਓ ਰਿਕਾਰਡਿੰਗ ਵੀ ਤਿਆਰ ਕੀਤੀ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਆਸ਼ੀਸ਼ ਕਪੂਰ ਨੇ 15 ਲੱਖ ਰੁਪਏ ਦੇ ਗਹਿਣੇ ਵੇਚੇ ਸਨ, ਜਿਸ ਲਈ ਜ਼ੌਹਰੀ ਨੇ ਆਸ਼ੀਸ਼ ਕਪੂਰ ਦੇ ਸਹਿਯੋਗੀ ਨੂੰ ਨਕਦ ਭੁਗਤਾਨ ਕੀਤਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਰਵਨੀਤ ਬਿੱਟੂ ਦੀਆਂ ਵਧ ਸਕਦੀਆਂ ਨੇ ਮੁਸ਼ਕਿਲਾਂ, ਵਿਜੀਲੈਂਸ ਵੱਲੋਂ ਮਾਣਹਾਨੀ ਦਾ ਕੇਸ ਦਾਇਰ ਕਰਨ ਦੀ ਤਿਆਰੀ
NEXT STORY