ਚੰਡੀਗੜ੍ਹ (ਵਿਜੇ) : ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀ. ਪੀ. ਸੀ. ਸੀ.) ਨੇ ਪਹਿਲੀ ਵਾਰ ਕੰਪਿਊਟਰਾਈਜ਼ਡ ਆਟੋਮੇਟਿਡ ਏਅਰ ਕੁਆਲਿਟੀ ਮਾਨੀਟਰਿੰਗ ਸਿਸਟਮ ਖਰੀਦਣ ਲਈ ਵਿਦੇਸ਼ੀ ਕੰਪਨੀ ਨੂੰ ਆਰਡਰ ਦੇ ਦਿੱਤੇ ਹਨ। ਹੁਣ ਸਵਾਲ ਇਹ ਉੱਠਦਾ ਹੈ ਕਿ ਮੌਜੂਦਾ ਸਮੇਂ 'ਚ ਏਅਰ ਕੁਆਲਿਟੀ ਚੈੱਕ ਕਰਨ ਲਈ ਜੋ ਪੁਰਾਣੀਆਂ ਮਸ਼ੀਨਾਂ ਇੰਸਟਾਲ ਕੀਤੀਆਂ ਗਈਆਂ ਹਨ, ਉਨ੍ਹਾਂ ਦਾ ਕੀ ਹੋਵੇਗਾ? ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ 'ਚ ਮੈਨੂਅਲੀ ਵੀ ਏਅਰ ਪ੍ਰਦੂਸ਼ਣ ਦਾ ਡਾਟਾ ਇਕੱਠਾ ਕਰਨ ਦਾ ਸਿਲਸਿਲਾ ਜਾਰੀ ਰੱਖਿਆ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਨਵੀਆਂ ਮਸ਼ੀਨਾਂ ਜੋ ਖਰੀਦੀਆਂ ਜਾ ਰਹੀਆਂ ਹਨ, ਉਹ ਸਿੱਧੇ ਸੈਂਟਰਲ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਿਸਟਮ ਨਾਲ ਕੁਨੈਕਟ ਹੋਣਗੀਆਂ।
ਕੋਈ ਵੀ ਵਿਅਕਤੀ ਸਿਰਫ ਇਕ ਕਲਿੱਕ ਰਾਹੀਂ ਆਪਣੇ ਏਰੀਏ ਦੀ ਏਅਰ ਕੁਆਲਿਟੀ ਦੀ ਡਿਟੇਲ ਹਾਸਲ ਕਰ ਸਕੇਗਾ ਪਰ ਜਿਨ੍ਹਾਂ ਪੁਰਾਣੀਆਂ ਮਸ਼ੀਨਾਂ ਨਾਲ ਮੈਨੂਅਲੀ ਡਾਟਾ ਹਾਸਲ ਕੀਤਾ ਜਾ ਰਿਹਾ ਹੈ, ਉਨ੍ਹਾਂ ਦਾ ਪੂਰਾ ਰਿਕਾਰਡ ਸੀ. ਪੀ. ਸੀ. ਸੀ. ਆਪਣੇ ਕੋਲ ਰੱਖੇਗੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸੀ. ਪੀ. ਸੀ. ਸੀ. ਨੇ 10 ਨਵੀਆਂ ਮਸ਼ੀਨਾਂ ਖਰੀਦੀਆਂ ਸਨ। ਇਸ ਤੋਂ ਬਾਅਦ ਪੂਰੇ ਸ਼ਹਿਰ ਤੋਂ ਲਗਭਗ 28 ਮਸ਼ੀਨਾਂ ਤੋਂ ਡਾਟਾ ਜੁਟਾਇਆ ਜਾ ਰਿਹਾ ਹੈ। ਸੀ. ਪੀ. ਸੀ. ਸੀ. ਵਲੋਂ ਟ੍ਰਿਬਿਊਨ ਚੌਂਕ ਅਤੇ ਮਟਕਾ ਚੌਂਕ ਸਮੇਤ ਸ਼ਹਿਰ ਦੇ ਪ੍ਰਮੁੱਖ ਚੌਰਾਹਿਆਂ 'ਚ ਮਸ਼ੀਨਾਂ ਲਾਈਆਂ ਗਈਆਂ ਹਨ ਪਰ ਨਵੀਆਂ ਮਸ਼ੀਨਾਂ ਨੂੰ ਰੈਜ਼ੀਡੈਂਸ਼ੀਅਲ ਏਰੀਏ 'ਚ ਇੰਸਟਾਲ ਕੀਤਾ ਗਿਆ ਹੈ।
PAU ਵੱਲੋਂ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਨੂੰ ਦਿੱਤੀ ਜਾਵੇਗੀ ਸਿਖਲਾਈ
NEXT STORY