ਅੰਮ੍ਰਿਤਸਰ (ਵੈੱਬ ਡੈੱਸਕ, ਸਰਬਜੀਤ) : ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਟਕਸਾਲੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਖਿਮਾ ਯਾਚਨਾ ਲਈ ਇਕੱਤਰ ਹੋਏ। ਸੋਮਵਾਰ ਦੀ ਸਵੇਰ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਇਕੱਤਰਿਤ ਹੋਏ ਅਕਾਲੀ ਆਗੂਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਨਾਲ ਮੁਲਾਕਾਤ ਕਰਕੇ ਅਕਾਲੀ ਸਰਕਾਰ ਸਮੇਂ ਹੋਈਆਂ ਭੁੱਲਾਂ, ਗਲਤੀਆਂ ਲਈ ਅਰਜ਼ੀ ਦਿੱਤੀ। ਇਸ ਦੌਰਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਸੀਂ ਪਹਿਲਾਂ ਮੁਆਫੀ ਮੰਗਾਂਗੇ ਫਿਰ ਅੱਗੇ ਵਧਾਂਗੇ। ਉਨ੍ਹਾਂ ਕਿਹਾ ਕਿ ਅਸੀਂ ਬਾਗੀ ਨਹੀਂ, ਬਾਗੀ ਉਹ ਗਰੁੱਪ ਜਿਹੜਾ ਅਕਾਲੀ ਦਲ ਨੂੰ ਕਮਜ਼ੋਰ ਕਰ ਰਿਹਾ ਹੈ। ਸੁਖਬੀਰ ਬਾਦਲ ਨੇ ਵਿਧੀ ਵਿਧਾਨ ਨੂੰ ਨਹੀਂ ਮੰਨਿਆ। ਉਨ੍ਹਾਂ ਕਿਹਾ ਕਿ ਅਸੀਂ ਖਿਮਾ ਯਾਚਕਾ ਲਈ ਆਏ ਹਾਂ, ਜੋ ਗਲਤੀਆਂ ਹੋਈਆਂ ਉਸ ਲਈ ਅਰਜ਼ੀ ਦੇਣ ਆਏ ਹਾਂ। ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਆਪਣੀਆਂ ਗ਼ਲਤੀਆਂ ਸਬੰਧੀ ਅਰਜ਼ੀ ਦਵਾਂਗੇ, ਅਗਲਾ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਰਨਾ ਹੈ।
ਇਹ ਵੀ ਪੜ੍ਹੋ : ਅਕਾਲੀ ਦਲ ਦਾ ਪ੍ਰਧਾਨ ਬਣਾਏ ਜਾਣ ਦੀ ਚਰਚਾ ਦਰਮਿਆਨ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
ਉਨ੍ਹਾਂ ਕਿਹਾ ਕਿ ਪੰਥ ਪਾਰਟੀ ਤੋਂ ਨਾਰਾਜ਼ ਹੈ, ਇਸ ਲਈ ਖਿਮਾ ਮੰਗਾਂਗੇ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰਨ ਲਈ ਵਿਦਵਾਨਾਂ ਕੋਲ ਵੀ ਜਾਵਾਂਗੇ। ਅਸੀਂ ਮੁਆਫੀ ਲੈ ਕੇ ਹੀ ਅੱਗੇ ਵਧਾਂਗੇ। ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਭਾਈ ਮਨਜੀਤ ਸਿੰਘ ਭੂਰਾ ਕੋਹਨਾ, ਪਰਮਿੰਦਰ ਸਿੰਘ ਢੀਂਡਸਾ, ਚਰਨਜੀਤ ਸਿੰਘ ਬਰਾੜ, ਬੀਬੀ ਜਗੀਰ ਕੌਰ, ਸੁੱਚਾ ਸਿੰਘ ਛੋਟੇਪੁਰ, ਗੁਰਪ੍ਰਤਾਪ ਸਿੰਘ ਵਡਾਲਾ ਅਤੇ ਹੋਰ ਅਕਾਲੀ ਆਗੂ ਸ਼ਾਮਲ ਸਨ।
ਇਹ ਵੀ ਪੜ੍ਹੋ : ਪੰਜਾਬ ਵਿਚ ਭਾਰੀ ਮੀਂਹ ਦੀ ਚਿਤਾਵਨੀ, ਇਨ੍ਹਾਂ ਤਾਰੀਖਾਂ ਨੂੰ ਸੋਚ ਸਮਝ ਕੇ ਨਿਕਲਿਓ ਘਰੋਂ ਬਾਹਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰੀ-ਮਾਨਸੂਨ ਦੌਰਾਨ ਖੁਸ਼ਕ ਰਹੇ ਜੂਨ ਮਹੀਨੇ ਦੇ ਆਖਰੀ ਦਿਨ ਬਾਰਿਸ਼ ਨੇ ਦਿੱਤੀ ਦਸਤਕ, ਜਾਣੋ ਮੌਸਮ ਦੀ ਅਗਲੀ ਅਪਡੇਟ
NEXT STORY