ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਮਿਲਣ 'ਤੇ ਜਿੰਨੀ ਅੱਜ-ਕੱਲ ਉਨ੍ਹਾਂ ਦੀ ਪੁੱਛ ਪ੍ਰਤੀਤ ਵਿਆਹਾਂ-ਸ਼ਾਦੀਆਂ ਅਤੇ ਭੋਗਾਂ 'ਤੇ ਹੋ ਰਹੀ ਹੈ, ਉਸ ਨੂੰ ਲੈ ਕੇ ਅਕਾਲੀ ਆਗੂ ਇਹ ਚਰਚਾ ਕਰ ਰਹੇ ਹਨ ਕਿ ਅਕਾਲੀ ਦਲ ਨੇ ਇਕ ਵੱਡਾ ਆਗੂ ਹੱਥੋਂ ਗਵਾ ਲਿਆ ਹੈ, ਜਿਸ ਦੀ ਪਕੜ ਬਾਦਲ ਵਾਂਗ ਦਿੱਲੀ ਵਿਚ ਹੈ। ਇਥੇ ਹੀ ਬੱਸ ਨਹੀਂ, ਅੱਜ ਕੱਲ ਵਿਆਹਾਂ 'ਤੇ ਸ. ਢੀਂਡਸਾ ਦੀ ਹੋ ਰਹੀ ਚਰਚਾ ਬਾਹਰੋਂ ਆਏ ਪ੍ਰਵਾਸੀ ਪੰਜਾਬੀ ਇੰਝ ਕਰ ਰਹੇ ਹਨ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਵਿਚ ਢੀਂਡਸੇ ਦੀ ਦਾਲ ਨਹੀਂ ਗਲੀ, ਆਮ ਸਾਬਕਾ ਵਿਧਾਇਕਾਂ ਅਤੇ ਸਾਬਕਾ ਮੰਤਰੀਆਂ ਦੀ ਕੀ ਪੁੱਛ ਪ੍ਰਤੀਤ ਹੋਵੇਗੀ। ਬਾਕੀ ਸ. ਢੀਂਡਸਾ ਦੇ ਸਨਮਾਨ ਤੇ ਉਨ੍ਹਾਂ ਨਾਲ ਅੰਦਰਖਾਤੇ ਅਕਾਲੀ ਆਗੂਆਂ ਦੀਆਂ ਹੋ ਰਹੀਆਂ ਗੱਲਾਂ ਬਾਤਾਂ ਇਨ੍ਹਾਂ ਸਮਾਗਮ ਵਿਚ ਅੱਜ ਕੱਲ ਚਰਚਾਵਾਂ ਵਿਚ ਹਨ।
ਇਸੇ ਤਰ੍ਹਾਂ ਇਕ ਹੋਰ ਆਗੂ ਹਰਿੰਦਰ ਸਿੰਘ ਫੂਲਕਾ ਐਡਵੋਕੇਟ, ਜਿਸ ਨੂੰ ਕੇਂਦਰ ਸਰਕਾਰ ਨੇ ਪਦਮ ਐਵਾਰਡ ਦੇਣ ਦਾ ਐਲਾਨ ਕੀਤਾ ਹੈ, ਉਸ ਬਾਰੇ ਵੀ ਅੱਜ ਕੱਲ ਰਾਜਸੀ ਅਤੇ ਧਾਰਮਕ ਹਲਕਿਆਂ ਵਿਚ ਚਰਚਾ ਨੇ ਜਨਮ ਲੈ ਲਿਆ ਹੈ ਕਿ ਸ. ਫੂਲਕਾ ਨੇ ਜੋ ਐਲਾਨ ਕੀਤਾ ਹੈ, ਉਹ ਨਾ ਐੱਮ. ਪੀ. ਨਾ ਐੱਮ. ਐੱਲ. ਏ. ਨਾ ਸ਼੍ਰੋਮਣੀ ਕਮੇਟੀ ਦੀ ਚੋਣ ਲੜਨਗੇ, ਸਿਰਫ ਬਾਦਲਾਂ ਦੀ ਚੁੰਗਲ 'ਚੋਂ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਵਾਉਣ ਲਈ ਸਿੱਖ ਜਥੇਬੰਦੀਆਂ ਨਾਲ ਰਾਬਤਾ ਕਾਇਮ ਕਰਨ ਵਿਚ ਸਫਲ ਹੋਣਗੇ, ਉਸ ਦੇ ਇਸ ਕਾਰਜ ਦੀ ਵੀ ਪੰਜਾਬ ਵਿਚ ਚਰਚਾ ਸਿਖਰਾਂ 'ਤੇ ਹੈ। ਮਝੈਲਾਂ ਵਿਚ ਟਕਸਾਲੀ ਅਕਾਲੀ ਦਲ ਬਾਰੇ ਇਹ ਚਰਚਾ ਹੈ ਕਿ ਮਾਝੇ ਵਾਲੇ ਹੋਰ ਨਹੀਂ ਤਾਂ ਕਿਤੇ ਮਾਝੇ ਵਿਚ ਹੀ ਆਪਣੇ ਸਿਆਸੀ ਹੱਥ ਦਿਖਾ ਜਾਣਗੇ।
ਬੀਬੀ ਜਗੀਰ ਕੌਰ ਤੋਂ ਸੁਣੋ ਕੌਣ ਹੁੰਦਾ ਹੈ ਅਸਲ 'ਟਕਸਾਲੀ' (ਵੀਡੀਓ)
NEXT STORY