ਪਟਿਆਲਾ (ਬਖਸ਼ੀ) : ਸੀਨੀਅਰ ਅਕਾਲੀ ਆਗੂ ਹੀਰਾ ਸਿੰਘ ਗਾਬੜੀਆ ਤੋਂ ਬਾਅਦ ਐੱਸ. ਜੀ. ਪੀ. ਸੀ. ਦੀ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਦੇ ਮਹਿਲਾ ਵਿੰਗ ਦੀ ਮੌਜੂਦਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਟਕਸਾਲੀਆ 'ਤੇ ਵੱਡਾ ਹਮਲਾ ਬੋਲਿਆ ਹੈ। ਪਟਿਆਲਾ ਪਹੁੰਚੀ ਬੀਬੀ ਜਗੀਰ ਕੌਰ ਨੇ ਕਿਹਾ ਕਿ ਅਕਾਲੀ ਦਲ ਟਕਸਾਲੀ ਬਨਾਉਣ ਵਾਲੇ ਲੀਡਰ ਟਕਸਾਲੀ ਕਿਵੇਂ ਹੋ ਸਕਦੇ ਹਨ ਜਦਕਿ ਟਕਸਾਲੀ ਲੀਡਰ ਤਾਂ ਉਹ ਹੁੰਦੇ ਹਨ ਜਿਹੜੇ ਹਰ ਚੰਗੇ ਮਾੜੇ ਸਮੇਂ ਵਿਚ ਪਾਰਟੀ ਦਾ ਸਾਥ ਦੇਣ। ਟਕਸਾਲੀ ਦਾ ਮਤਲਬ ਇਕ ਪਾਰਟੀ ਨੂੰ ਸ਼ੁਰੂ ਹੋ ਕੇ ਆਖਰ ਤੱਕ ਆਪਣੀਆਂ ਸੇਵਾਵਾਂ ਨਿਭਾਉਣਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਖੁਦ ਰਣਜੀਤ ਸਿੰਘ ਬ੍ਰਹਮਪੁਰਾ ਨੇ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਲਈ ਨਾਂ ਦੀ ਪੇਸ਼ਕਸ਼ ਕੀਤੀ ਸੀ ਅਤੇ ਅੱਜ ਉਹ ਖੁਦ ਹੀ ਉਨ੍ਹਾਂ ਦੇ ਖਿਲਾਫ ਮੋਰਚਾ ਖੋਲ੍ਹੀ ਬੈਠੇ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦਲ ਚੋਣਾਂ ਦੌਰਾਨ ਬਣਦੇ ਹਨ ਅਤੇ ਚੋਣਾਂ ਬਾਅਦ ਇਹ ਖਿੰਡਰ ਵੀ ਜਾਂਦੇ ਹਨ। ਇਸ ਲਈ ਅਜਿਹੀਆਂ ਪਾਰਟੀਆਂ ਦਾ ਅਕਾਲੀ ਦਲ 'ਤੇ ਕੋਈ ਫਰਕ ਨਹੀਂ ਪਵੇਗਾ। ਲੋਕ ਸਭਾ ਚੋਣਾਂ ਨੂੰ ਲੈ ਕੇ ਬੀਬੀ ਨੇ ਕਿਹਾ ਕਿ ਅੱਜ ਔਰਤਾਂ ਦਾ ਚੋਣਾਂ 'ਚ ਬਹੁਤ ਮਹੱਤਵ ਹੈ, ਉਹ ਆਪਣੇ ਅਧਿਕਾਰ ਨੂੰ ਸਮਝਦੀਆਂ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਲੋਕ ਸਭਾ ਚੋਣਾਂ 'ਚ ਪਾਰਟੀ ਕਿਸੇ ਔਰਤ ਨੂੰ ਵੀ ਚੋਣ ਮੈਦਾਨ 'ਚ ਲੈ ਕੇ ਆ ਸਕਦੀ ਹੈ। ਉੱਥੇ ਕੋਰੀਡੋਰ 'ਤੇ ਬੋਲਦੇ ਹੋਏ ਬੀਬੀ ਜਾਗੀਰ ਕੌਰ ਨੇ ਪਾਕਿਸਤਾਨ ਅਤੇ ਕੇਂਦਰ ਸਰਕਾਰ ਦੀ ਤਾਰੀਫ ਵੀ ਕੀਤੀ।
ਖਹਿਰਾ, ਮਨਪ੍ਰੀਤ ਅਤੇ ਹਰਸਿਮਰਤ, ਬਠਿੰਡਾ 'ਚ ਕਿਸਦੀ ਬੋਲੇਗੀ ਤੂਤੀ (ਵੀਡੀਓ)
NEXT STORY