ਚੰਡੀਗੜ੍ਹ (ਰਮਨਜੀਤ) : ਸ਼੍ਰੋਮਣੀ ਅਕਾਲੀ ਦਲ-2017 ਦੀਆਂ ਵਿਧਾਨ ਸਭਾ ਅਤੇ ਹਾਲ ਹੀ 'ਚ ਹੋਈਆਂ ਲੋਕ ਸਭਾ ਚੋਣਾਂ 'ਚ ਆਪਣੇ ਪ੍ਰਦਰਸ਼ਨ ਨੂੰ ਲੈ ਕੇ ਕਾਫ਼ੀ ਚਿੰਤਤ ਹੈ ਅਤੇ ਨਤੀਜਿਆਂ ਤੋਂ ਬਾਅਦ ਹੋਈਆਂ ਵੱਖ-ਵੱਖ ਸੈਸ਼ਨਾਂ ਦੀਆਂ ਰਿਵਿਊ ਬੈਠਕਾਂ ਤੋਂ ਬਾਅਦ ਪੰਥਕ ਵੋਟ ਬੈਂਕ ਦੇ ਅਕਾਲੀ ਦਲ ਤੋਂ ਦੂਰ ਹੋਣ 'ਤੇ ਲੰਮਾ-ਚੌੜਾ ਮੰਥਨ ਹੋਇਆ। ਇਸ ਦਾ ਨਤੀਜਾ ਹੈ ਕਿ ਆਪਣੀ ਪਾਰਟੀ ਵਲੋਂ ਕਿਸੇ ਸਮੇਂ 10 ਹਿੰਦੂ ਚਿਹਰਿਆਂ ਨੂੰ ਜਿਤਾ ਕੇ ਲਿਆਉਣ ਵਾਲੇ ਅਕਾਲੀ ਨੇਤਾ ਹੁਣ ਫਿਰ ਪੰਥਕ ਮੁੱਦਿਆਂ 'ਤੇ ਪੂਰਾ ਅਤੇ ਜ਼ਰੂਰੀ ਧਿਆਨ ਦੇਣਾ ਸ਼ੁਰੂ ਕਰ ਚੁੱਕੇ ਹਨ।
ਹਰ ਉਸ ਮੁੱਦੇ 'ਤੇ ਅਕਾਲੀ ਦਲ ਪ੍ਰਧਾਨ ਦੀ ਸ਼ਮੂਲੀਅਤ ਦਿਖਾਈ ਪੈ ਰਹੀ ਹੈ, ਜਿਸ ਦਾ ਕਿਸੇ ਵੀ ਤਰੀਕੇ ਨਾਲ ਸਬੰਧ ਪੰਥ ਭਾਵ ਸਿੱਖਾਂ ਨਾਲ ਹੈ। ਫੇਰ ਭਾਵੇਂ ਹੀ ਉਹ ਸ਼ਿਲਾਂਗ 'ਚ ਪੰਜਾਬੀ ਸਿੱਖ ਪਰਿਵਾਰਾਂ ਨੂੰ ਉਜਾੜਨ ਦਾ ਮਾਮਲਾ ਹੋਵੇ ਜਾਂ ਫਿਰ ਦਿੱਲੀ 'ਚ ਸਿੱਖ ਕੈਬ ਡਰਾਈਵਰ ਨਾਲ ਕੁੱਟਮਾਰ ਦਾ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਰ ਮਾਮਲੇ 'ਚ ਐਕਟਿਵ ਨਜ਼ਰ ਆਏ ਹਨ। ਇਸ ਨੂੰ ਅਕਾਲੀ-ਭਾਜਪਾ ਸਰਕਾਰ ਸਮੇਂ ਬਰਗਾੜੀ 'ਚ ਹੋਈਆਂ ਘਟਨਾਵਾਂ ਨਾਲ ਪੰਥਕ ਵੋਟ ਬੈਂਕ ਦੇ ਹੋਏ ਨੁਕਸਾਨ ਦੀ ਪੂਰਤੀ ਕਰਨ ਦੀ ਕੋਸ਼ਿਸ਼ ਵੀ ਕਿਹਾ ਜਾ ਰਿਹਾ ਹੈ। ਇਸ ਸਭ 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਐਕਟਿਵ ਰੱਖਿਆ ਜਾ ਰਿਹਾ ਹੈ ਤਾਂ ਕਿ ਰਾਸ਼ਟਰੀ ਰਾਜਧਾਨੀ ਖੇਤਰ 'ਚ ਦਬਦਬਾ ਬਣਾਇਆ ਜਾ ਸਕੇ।
3 ਬੱਚਿਆਂ ਦੀ ਮਾਂ ਨੂੰ ਕੁਵੈਤ ਭੇਜਣ ਵਾਲਾ ਏਜੰਟ ਗ੍ਰਿਫਤਾਰ
NEXT STORY