ਮਾਨਸਾ (ਸੰਦੀਪ ਮਿੱਤਲ) : ਮਾਨਸਾ ਜ਼ਿਲ੍ਹੇ ਅੰਦਰ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਨਿਰਾਸ਼ ਹੋ ਕੇ ਸਾਬਕਾ ਅਕਾਲੀ ਵਿਧਾਇਕ ਅਤੇ ਪਨਸੀਡ ਪੰਜਾਬ ਦੇ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਔਲਖ, ਸ਼੍ਰੋਮਣੀ ਕਮੇਟੀ ਮੈਂਬਰ ਮਾ. ਮਿੱਠੂ ਸਿੰਘ ਕਾਹਨੇਕੇ, ਧਰਮ ਪ੍ਰਚਾਰ ਕਮੇਟੀ ਮੈਂਬਰ ਜਥੇਦਾਰ ਮਨਜੀਤ ਸਿੰਘ ਬੱਪੀਆਣਾ, ਸਾਬਕਾ ਐੱਸ. ਜੀ. ਪੀ. ਸੀ. ਮੈਂਬਰ ਕੌਰ ਸਿੰਘ ਖਾਰਾ ਸਮੇਤ ਵੱਡੀ ਗਿਣਤੀ 'ਚ ਅਕਾਲੀ ਵਰਕਰ ਅੱਜ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ 'ਚ ਸ਼ਾਮਲ ਹੋ ਗਏ। ਇਸ ਬਾਰੇ ਸਾਬਕਾ ਵਿੱਤ ਮੰਤਰੀ ਤੇ ਮੌਜੂਦਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਆਪਣੇ ਵਪਾਰ ਤੇ ਪਤਨੀ ਦੀ ਕੁਰਸੀ ਮੋਹ 'ਚ ਪਾਰਟੀ ਨੂੰ ਮਾਫੀਆ ਸਿਆਸਤ ਦੇ ਹਵਾਲੇ ਕਰਕੇ ਪੰਜਾਬ ਅਤੇ ਅਕਾਲੀ ਦਲ ਦਾ ਵੱਡਾ ਨੁਕਸਾਨ ਕੀਤਾ ਹੈ ਪਰ ਪੰਜਾਬੀਆਂ ਵਲੋਂ ਲਗਾਤਾਰ ਮਿਲ ਰਹੇ ਪਿਆਰ ਤੇ ਤਾਕਤ ਸਦਕਾ ਹੀ ਅਸੀਂ ਇਸ ਚੁਨੌਤੀ ਨੂੰ ਸਵੀਕਾਰ ਕੀਤਾ ਹੈ। ਜਿਸ ਅੱਗੇ ਸੁਖਬੀਰ ਦੀ ਮਾਫੀਆ ਸਿਆਸਤ ਵੀ ਪੰਜਾਬੀਆਂ ਅੱਗੇ ਟਿਕ ਨਹੀਂ ਸਕੇਗੀ।
ਇਹ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ 'ਤੇ ਤਾਇਨਾਤ 8 ਹੋਰ ਮੁਲਾਜ਼ਮ ਆਏ ਪਾਜ਼ੇਟਿਵ
ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪਾਰਟੀ 'ਚ ਆਉਣ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਜਾਬੀਅਤ ਦੇ ਭਲੇ ਲਈ ਕਿਸੇ ਦੇ ਵੀ ਪਾਰਟੀ 'ਚ ਆਉਣ ਤੇ ਉਸ ਦਾ ਭਰਵਾਂ ਸੁਆਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦਾ ਇੱਕੋ ਨਿਸ਼ਾਨਾ ਹੈ ਕਿ ਪੰਜਾਬ ਨੂੰ ਕਿਵੇਂ ਬਚਾਇਆ ਜਾਵੇ। ਢੀਂਡਸਾ ਨੇ ਕਿਹਾ ਕਿ ਅਕਾਲੀ ਦਲ 'ਚ 40-40 ਸਾਲ ਤੱਕ ਸਖ਼ਤ ਮਿਹਨਤ ਕਰਨ ਵਾਲੇ ਸੀਨੀਅਰ ਟਕਸਾਲੀ ਨੇਤਾਵਾਂ ਨੂੰ ਸੁਖਬੀਰ ਨੇ ਮਾਫੀਆ ਸਿਆਸਤ ਰਾਹੀਂ ਪਾਰਟੀ ਦੀ ਵਿਰਾਸਤ ਤੋਂ ਲਾਂਭੇ ਕਰਨ ਦੀ ਕੋਝੀ ਸਾਜ਼ਿਸ਼ ਰਚੀ ਪਰ ਉਹ ਇਸ ਮਾਮਲੇ 'ਚ ਅਸਫਲ ਸਾਬਤ ਹੋਏ ਹਨ ਕਿਉਂਕਿ ਅੱਜ ਮਾਫੀਆ ਸਿਆਸਤ ਤੋਂ ਦੁੱਖੀ ਅਤੇ ਨਿਰਾਸ਼ ਹੋ ਕੇ ਟਕਸਾਲੀ ਨੇਤਾ ਅਤੇ ਵਰਕਰ ਵੱਡੀ ਗਿਣਤੀ 'ਚ ਪੰਜਾਬ ਦੇ ਹਿੱਤਾਂ ਨੂੰ ਬਚਾਉਣ ਲਈ ਬਾਦਲ ਪਰਿਵਾਰ ਦਾ ਸਾਥ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਨਾਲ ਜੁੜ ਰਹੇ ਹਨ।
ਇਹ ਵੀ ਪੜ੍ਹੋ : ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਵਿਵਾਦ 'ਤੇ ਪੰਜ ਸਿੰਘ ਸਾਹਿਬਾਨਾਂ ਦਾ ਵੱਡਾ ਫ਼ੈਸਲਾ
ਸਰਕਾਰ ਨੂੰ ਲੱਗ ਰਿਹੈ ਅਰਬਾਂ ਰੁਪਏ ਦਾ ਚੂਨਾ, ਲੋਹਾ ਕਾਰੋਬਾਰ ’ਚ ਚਲ ਰਿਹੈ ਇਹ ਘਪਲਾ
NEXT STORY